ਵਿਰਾਟ ਕੋਹਲੀ- ਗੌਤਮ ਗੰਭੀਰ ਨੂੰ ਜੁਰਮਾਨਾ, ਮੈਦਾਨ 'ਚ ਹੋਈ ਸੀ ਤਿੱਖੀ ਬਹਿਸ

ਵਿਰਾਟ ਸਟੰਪ ਦੇ ਪਿੱਛੇ ਤੋਂ ਦੌੜਦੇ ਹੋਏ ਆਏ ਅਤੇ ਨਵੀਨ-ਉਲ-ਹੱਕ ਨੂੰ ਦੇਖ ਕੇ ਕੁਝ ਇਸ਼ਾਰਾ ਕੀਤਾ। ਇਸ 'ਤੇ ਨਵੀਨ ਵੀ ਉਸ ਦੇ ਨੇੜੇ ਆ ਗਿਆ ਅਤੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ।
ਵਿਰਾਟ ਕੋਹਲੀ- ਗੌਤਮ ਗੰਭੀਰ ਨੂੰ ਜੁਰਮਾਨਾ, ਮੈਦਾਨ 'ਚ ਹੋਈ ਸੀ ਤਿੱਖੀ ਬਹਿਸ

ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਵਿਚਾਲੇ ਕੁਝ ਦਿਨਾਂ ਤੋਂ ਅਣਬਣ ਚਲ ਰਹੀ ਹੈ। ਲਖਨਊ 'ਚ IPL ਮੈਚ 'ਚ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਦੀ ਤਕਰਾਰ ਇਕ ਵਾਰ ਫਿਰ ਦੇਖਣ ਨੂੰ ਮਿਲੀ। ਦੋਵੇਂ ਇੱਕ ਦੂਜੇ ਦੇ ਸਾਹਮਣੇ ਆ ਗਏ। 5 ਮਿੰਟ ਤੱਕ ਗਰਮਾ-ਗਰਮ ਬਹਿਸ ਹੋਈ। ਮਾਮਲਾ ਇੰਨਾ ਵੱਧ ਗਿਆ ਕਿ ਐਲਐਸਜੀ ਦੇ ਕਪਤਾਨ ਕੇਐਲ ਰਾਹੁਲ ਅਤੇ ਸੀਨੀਅਰ ਖਿਡਾਰੀ ਅਮਿਤ ਮਿਸ਼ਰਾ ਨੂੰ ਦਖਲ ਦੇਣਾ ਪਿਆ। ਇਸ ਤੋਂ ਬਾਅਦ ਵੀ ਕੋਹਲੀ ਅਤੇ ਗੰਭੀਰ ਇੱਕ ਦੂਜੇ ਤੋਂ ਨਾਰਾਜ਼ ਨਜ਼ਰ ਆਏ।

ਇਸ ਤੋਂ ਪਹਿਲਾਂ 2013 'ਚ ਵੀ ਦੋਵਾਂ ਵਿਚਾਲੇ ਗਰਮਾ-ਗਰਮ ਬਹਿਸ ਹੋਈ ਸੀ। ਮੈਚ ਦੌਰਾਨ ਵਿਰਾਟ ਨੇ ਜੁੱਤਾ ਦਿਖਾ ਕੇ ਨਵੀਨ-ਉਲ-ਹੱਕ ਨੂੰ ਵੀ ਸਲੇਜਿੰਗ ਵੀ ਕੀਤੀ। ਵਿਵਾਦ ਦੇ ਬਾਅਦ, LSG ਮੈਂਟਰ ਗੌਤਮ ਗੰਭੀਰ ਅਤੇ RCB ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ IPL ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਲਈ ਉਨ੍ਹਾਂ ਦੀ ਮੈਚ ਫੀਸ ਦਾ 100% ਜੁਰਮਾਨਾ ਲਗਾਇਆ ਗਿਆ ਸੀ। LSG ਗੇਂਦਬਾਜ਼ ਨਵੀਨ-ਉਲ-ਹੱਕ 'ਤੇ ਵੀ ਮੈਚ ਫੀਸ ਦਾ 50% ਜੁਰਮਾਨਾ ਲਗਾਇਆ ਗਿਆ ਹੈ।

ਕੋਹਲੀ ਅਤੇ ਨਵੀਨ ਨੇ ਆਪਣੀ ਗਲਤੀ ਮੰਨ ਲਈ ਹੈ। ਲਖਨਊ ਦੀ ਟੀਮ ਬੱਲੇਬਾਜ਼ੀ ਕਰ ਰਹੀ ਸੀ। ਇਹ ਮੈਚ ਦਾ ਚੌਥਾ ਓਵਰ ਸੀ। ਕਰੁਣਾਲ ਪੰਡਯਾ ਅਤੇ ਆਯੂਸ਼ ਬਡੋਨੀ ਬੱਲੇਬਾਜ਼ੀ ਕਰ ਰਹੇ ਸਨ। ਗਲੇਨ ਮੈਕਸਵੈੱਲ ਦੀ ਤੀਜੀ ਗੇਂਦ 'ਤੇ ਪੰਡਯਾ ਨੇ ਲਾਂਗ ਆਨ ਸ਼ਾਟ ਮਾਰਿਆ। ਦੂਜੇ ਪਾਸੇ ਵਿਰਾਟ ਨੇ ਕੈਚ ਫੜਿਆ। ਇਸ ਦਾ ਜਸ਼ਨ ਮਨਾਉਂਦੇ ਹੋਏ ਵਿਰਾਟ ਨੇ ਸਟੈਂਡ ਵੱਲ ਦੇਖਦੇ ਹੋਏ ਆਪਣੀ ਛਾਤੀ ਨੂੰ ਥਪਥਪਾਇਆ। ਇਸ ਤੋਂ ਬਾਅਦ ਉਸ ਨੇ ਮੂੰਹ 'ਤੇ ਉਂਗਲ ਰੱਖਣ ਦਾ ਇਸ਼ਾਰਾ ਕੀਤਾ। ਗੌਤਮ ਮੈਦਾਨ ਵਿੱਚ ਬੈਠਾ ਇਹ ਸਭ ਦੇਖ ਰਿਹਾ ਸੀ।

ਲਖਨਊ ਦੀ ਪਾਰੀ ਦੇ 17ਵੇਂ ਓਵਰ 'ਚ ਵਿਰਾਟ ਸਟੰਪ ਦੇ ਪਿੱਛੇ ਤੋਂ ਦੌੜਦੇ ਹੋਏ ਆਏ ਅਤੇ ਨਵੀਨ-ਉਲ-ਹੱਕ ਨੂੰ ਦੇਖ ਕੇ ਕੁਝ ਇਸ਼ਾਰਾ ਕੀਤਾ। ਇਸ 'ਤੇ ਨਵੀਨ ਵੀ ਉਸ ਦੇ ਨੇੜੇ ਆ ਗਿਆ ਅਤੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਆਰਸੀਬੀ ਦੇ ਦਿਨੇਸ਼ ਕਾਰਤਿਕ ਅਤੇ ਅੰਪਾਇਰ ਨੇ ਆ ਕੇ ਦੋਵਾਂ ਨੂੰ ਵੱਖ ਕਰ ਦਿੱਤਾ। ਇਸ ਦੌਰਾਨ ਵਿਰਾਟ ਨੇ ਆਪਣੀ ਜੁੱਤੀ ਦਿਖਾ ਕੇ ਨਵੀਨ ਨੂੰ ਸਲੇਜਿੰਗ ਵੀ ਕੀਤੀ । 2009 ਵਿੱਚ, ਗੌਤਮ ਗੰਭੀਰ ਨੇ ਵਿਰਾਟ ਨੂੰ ਆਪਣਾ ਮੈਨ ਆਫ ਦ ਮੈਚ ਦਿੱਤਾ। ਦਰਅਸਲ, ਸ਼੍ਰੀਲੰਕਾ ਦੇ ਖਿਲਾਫ ਮੈਚ ਸੀ. ਗੌਤਮ ਨੇ 150 ਦੌੜਾਂ ਦੀ ਪਾਰੀ ਖੇਡੀ ਅਤੇ ਮੈਨ ਆਫ ਦਿ ਮੈਚ ਚੁਣਿਆ ਗਿਆ। ਇਸ ਮੈਚ 'ਚ ਵਿਰਾਟ ਨੇ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ। ਐਵਾਰਡ ਸਮਾਰੋਹ ਦੌਰਾਨ ਗੰਭੀਰ ਨੇ ਅੱਗੇ ਆ ਕੇ ਵਿਰਾਟ ਨੂੰ ਐਵਾਰਡ ਸੌਂਪਿਆ ਸੀ ।

Related Stories

No stories found.
logo
Punjab Today
www.punjabtoday.com