AWARD NAME : ਕ੍ਰਿਕਟ ਆਸਟ੍ਰੇਲੀਆ ਨੇ ਸ਼ੇਨ ਵਾਰਨ ਦਾ ਨਾਂ ਸਦਾ ਲਈ ਕੀਤਾ ਅਮਰ

ਵਾਰਨ ਦਾ ਇਸ ਸਾਲ ਦੇ ਸ਼ੁਰੂ ਵਿੱਚ ਥਾਈਲੈਂਡ ਵਿੱਚ ਦਿਹਾਂਤ ਹੋ ਗਿਆ ਸੀ। ਵਾਰਨ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਹਨ। ਉਨ੍ਹਾਂ ਨੇ 145 ਟੈਸਟ ਮੈਚਾਂ 'ਚ 708 ਵਿਕਟਾਂ ਲਈਆਂ ਸਨ।
AWARD NAME : ਕ੍ਰਿਕਟ ਆਸਟ੍ਰੇਲੀਆ ਨੇ ਸ਼ੇਨ ਵਾਰਨ ਦਾ ਨਾਂ ਸਦਾ ਲਈ ਕੀਤਾ ਅਮਰ

ਆਸਟ੍ਰੇਲੀਆ ਵਿੱਚ ਪੁਰਸ਼ ਕ੍ਰਿਕਟਰਾਂ ਲਈ ਸਾਲ ਦੇ ਸਰਵੋਤਮ ਟੈਸਟ ਕ੍ਰਿਕਟਰ ਦਾ ਪੁਰਸਕਾਰ ਮਹਾਨ ਲੈੱਗ ਸਪਿਨਰ ਸ਼ੇਨ ਵਾਰਨ ਦੇ ਨਾਮ ਕੀਤਾ ਗਿਆ ਹੈ। ਕ੍ਰਿਕਟ ਆਸਟ੍ਰੇਲੀਆ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਸ਼ੇਨ ਵਾਰਨ ਟੈਸਟ ਕ੍ਰਿਕਟਰ 'ਆਫ ਦਿ ਈਅਰ ਅਵਾਰਡ' ਹਰ ਸਾਲ ਆਸਟ੍ਰੇਲੀਅਨ ਕ੍ਰਿਕਟ ਅਵਾਰਡਸ ਦੇ ਪੁਰਸ਼ ਵਰਗ ਵਿੱਚ ਦਿੱਤਾ ਜਾਵੇਗਾ।

ਕ੍ਰਿਕਟ ਆਸਟ੍ਰੇਲੀਆ (ਸੀਏ) ਦੇ ਸੀਈਓ ਨਿਕ ਹਾਕਲੇ ਅਤੇ ਆਸਟ੍ਰੇਲੀਅਨ ਕ੍ਰਿਕਟਰਜ਼ ਐਸੋਸੀਏਸ਼ਨ ਦੇ ਸੀਈਓ ਟੌਡ ਗ੍ਰੀਨਬਰ ਨੇ ਦੱਖਣੀ ਅਫ਼ਰੀਕਾ ਵਿਰੁੱਧ ਬਾਕਸਿੰਗ ਡੇ ਟੈਸਟ ਮੈਚ ਦੌਰਾਨ ਇਹ ਐਲਾਨ ਕੀਤਾ। ਸ਼ੇਨ ਵਾਰਨ ਦਾ ਇਸ ਸਾਲ ਦੇ ਸ਼ੁਰੂ ਵਿੱਚ ਥਾਈਲੈਂਡ ਵਿੱਚ ਦਿਹਾਂਤ ਹੋ ਗਿਆ ਸੀ। ਹਾਕਲੇ ਨੇ ਕਿਹਾ, "ਆਸਟ੍ਰੇਲੀਆ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ, ਸ਼ੇਨ ਵਾਰਨ ਨੂੰ ਯਾਦ ਕਰਨ ਲਈ, ਟੈਸਟ ਕ੍ਰਿਕਟ ਵਿੱਚ ਉਨ੍ਹਾਂ ਦੇ ਅਸਾਧਾਰਣ ਯੋਗਦਾਨ ਲਈ ਪੁਰਸਕਾਰ ਦਾ ਨਾਮ ਦੇਣਾ ਉਚਿਤ ਹੋਵੇਗਾ।"

ਆਸਟ੍ਰੇਲੀਅਨ ਕ੍ਰਿਕਟ ਐਵਾਰਡਸ ਦਾ ਐਲਾਨ 30 ਜਨਵਰੀ ਨੂੰ ਕੀਤਾ ਜਾਵੇਗਾ। ਆਸਟ੍ਰੇਲੀਆ ਦੇ ਸ਼ੇਨ ਵਾਰਨ ਨੂੰ ਦੁਨੀਆ ਦੇ ਮਹਾਨ ਸਪਿਨਰਾਂ 'ਚ ਗਿਣਿਆ ਜਾਂਦਾ ਹੈ। ਉਹ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਹਨ। ਉਨ੍ਹਾਂ ਨੇ 145 ਟੈਸਟ ਮੈਚਾਂ 'ਚ 708 ਵਿਕਟਾਂ ਲਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ 194 ਵਨਡੇ ਮੈਚਾਂ 'ਚ 293 ਵਿਕਟਾਂ ਦਰਜ ਕੀਤੀਆਂ ਹਨ। ਉਸ ਨੂੰ ਸਪਿਨ ਦਾ ਜਾਦੂਗਰ ਕਿਹਾ ਜਾਂਦਾ ਹੈ। ਉਸ ਦੀਆਂ ਗੇਂਦਾਂ ਨੂੰ ਖੇਡਣਾ ਇੰਨਾ ਆਸਾਨ ਨਹੀਂ ਸੀ। ਵਾਰਨ ਨੂੰ 2005 ਵਿੱਚ 40 ਵਿਕਟਾਂ ਲੈਣ ਲਈ 2006 ਵਿੱਚ ਇਹ ਐਵਾਰਡ ਮਿਲਿਆ ਸੀ।

ਕ੍ਰਿਕਟ ਆਸਟ੍ਰੇਲੀਆ (ਸੀਏ) ਦੇ ਸੀਈਓ ਨਿਕ ਹਾਕਲੇ ਅਤੇ ਆਸਟ੍ਰੇਲੀਅਨ ਕ੍ਰਿਕਟਰਜ਼ ਐਸੋਸੀਏਸ਼ਨ ਦੇ ਸੀਈਓ ਟੌਡ ਗ੍ਰੀਨਬਰ ਨੇ ਦੱਖਣੀ ਅਫ਼ਰੀਕਾ ਵਿਰੁੱਧ ਬਾਕਸਿੰਗ ਡੇ ਟੈਸਟ ਮੈਚ ਦੌਰਾਨ ਇਹ ਐਲਾਨ ਕੀਤਾ। ਵਾਰਨ ਦਾ ਇਸ ਸਾਲ ਦੇ ਸ਼ੁਰੂ ਵਿੱਚ ਥਾਈਲੈਂਡ ਵਿੱਚ ਦਿਹਾਂਤ ਹੋ ਗਿਆ ਸੀ। ਹਾਕਲੇ ਨੇ ਇਹ ਘੋਸ਼ਣਾ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦੇ ਵਿਚਕਾਰ MCG ਵਿਖੇ ਬਾਕਸਿੰਗ ਡੇ ਟੈਸਟ ਦੇ ਪਹਿਲੇ ਦਿਨ ਕੀਤੀ, ਵਾਰਨ ਦੇ ਘਰੇਲੂ ਮੈਦਾਨ ਜਿੱਥੇ ਉਸਨੇ ਇੰਗਲੈਂਡ ਦੇ ਖਿਲਾਫ ਆਪਣਾ 700ਵਾਂ ਟੈਸਟ ਵਿਕਟ ਅਤੇ ਏਸ਼ੇਜ਼ ਹੈਟ੍ਰਿਕ ਲਈ ਸੀ।

ਸ਼ੇਨ ਵਾਰਨਨੇ ਆਪਣਾ ਪਹਿਲਾ ਟੈਸਟ ਮੈਚ 1992 ਵਿੱਚ ਭਾਰਤ ਦੇ ਖਿਲਾਫ 2 ਤੋਂ 6 ਜਨਵਰੀ ਤੱਕ ਅਤੇ ਆਪਣਾ ਆਖਰੀ ਟੈਸਟ ਮੈਚ 2007 ਵਿੱਚ ਇੰਗਲੈਂਡ ਦੇ ਖਿਲਾਫ 2 ਤੋਂ 5 ਜਨਵਰੀ ਤੱਕ ਖੇਡਿਆ ਸੀ। ਪਹਿਲਾ ਅਤੇ ਆਖਰੀ ਟੈਸਟ ਵਾਰਨ ਨੇ ਸਿਡਨੀ ਵਿੱਚ ਖੇਡਿਆ ਸੀ। ਕ੍ਰਿਕੇਟ ਆਸਟ੍ਰੇਲੀਆ ਅਵਾਰਡਸ ਦਾ ਐਲਾਨ 30 ਜਨਵਰੀ ਨੂੰ ਕੀਤਾ ਜਾਵੇਗਾ।

Related Stories

No stories found.
logo
Punjab Today
www.punjabtoday.com