ਨਹੀਂ ਰਹੇ ਬਾਸਕਟਬਾਲ ਕੋਚ ਦਵਿੰਦਰਪਾਲ ਸਿੰਘ ਢੀਂਡਸਾ

ਬੁੱਧਵਾਰ ਸਵੇਰੇ ਯਮੁਨਾਨਗਰ ਸਥਿਤ ਆਪਣੇ ਨਿਵਾਸ ਸਥਾਨ 'ਤੇ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦੀ ਮੌਤ ਹੋ ਗਈ।
ਨਹੀਂ ਰਹੇ ਬਾਸਕਟਬਾਲ ਕੋਚ ਦਵਿੰਦਰਪਾਲ ਸਿੰਘ ਢੀਂਡਸਾ

ਬੁੱਧਵਾਰ ਸਵੇਰੇ ਕੁਲਕੁਲ ਕੋਚ ਵਜੋਂ ਜਾਣੇ ਜਾਂਦੇ ਕੋਚ ਦਵਿੰਦਰਪਾਲ ਸਿੰਘ ਢੀਂਡਸਾ ਦਾ ਅਚਾਨਕ ਦੇਹਾਂਤ ਹੋ ਗਿਆ। ਉਹ 72 ਸਾਲ ਦੇ ਸਨ। ਉਹ ਲੁਧਿਆਣਾ ਬਾਸਕਟਬਾਲ ਐਸੋਸੀਏਸ਼ਨ ਦੇ ਕੋਚਾਂ ਵਿੱਚ ਇੱਕ ਮਹੱਤਵਪੂਰਨ ਹਸਤੀ ਸਨ। ਢੀਂਡਸਾ ਨੇ ਰਾਜ ਦੇ ਬਹੁਤ ਸਾਰੇ ਬਾਸਕਟਬਾਲ ਖਿਡਾਰੀਆਂ ਨੂੰ ਕੋਚਿੰਗ ਦਿੱਤੀ ਹੈ, ਜੋ ਅੰਤਰਰਾਸ਼ਟਰੀ ਮੈਚਾਂ ਵਿੱਚ ਸਮੇਂ-ਸਮੇਂ ਤੇ ਭਾਰਤ ਦੀ ਨੁਮਾਇੰਦਗੀ ਕਰਦੇ ਰਹੇ ਹਨ। ਖ਼ਾਲਸਾ ਕਾਲਜ ਫ਼ਾਰ ਵੂਮੈਨ ਨਾਲ ਵੀ ਉਨ੍ਹਾਂ ਦੀ 15 ਸਾਲ ਲੰਬੀ ਸਾਂਝ ਰਹੀ ਹੈ।

ਦਵਿੰਦਰਪਾਲ ਢੀਂਡਸਾ ਨੂੰ ਖੇਡ ਪ੍ਰਤੀ ਆਪਣੀ ਵਚਨਬੱਧਤਾ ਲਈ ਜਾਣਿਆ ਜਾਂਦਾ ਸੀ। ਉਹ ਕਈ ਸੰਸਥਾਵਾਂ ਅਤੇ ਖਿਡਾਰੀਆਂ ਨਾਲ ਕੋਚ ਦੇ ਤੌਰ 'ਤੇ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਸਨ। ਉਹਨਾਂ ਨੇ ਖਾਲਸਾ ਕਾਲਜ ਫਾਰ ਵੂਮੈਨ ਵਿੱਚ 15 ਸਾਲ ਕੋਚਿੰਗ ਦਿੱਤੀ ਅਤੇ ਲੁਧਿਆਣਾ ਬਾਸਕਟਬਾਲ ਐਸੋਸੀਏਸ਼ਨ ਦੇ ਵੀ ਐਕਟਿਵ ਮੈਂਬਰ ਸਨ।

ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੁਆਰਾ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ, ਸ਼੍ਰੀ ਤੇਜ ਧਾਲੀਵਾਲ ਨੇ ਕਿਹਾ, "ਢੀਂਡਸਾ ਇੱਕ ਪੂਰੀ ਤਰ੍ਹਾਂ ਪ੍ਰਤੀਬੱਧ ਖਿਡਾਰੀ ਸਨ ਜੋ ਤਕਨੀਕੀ ਤੌਰ 'ਤੇ ਬਹੁਤ ਮਜ਼ਬੂਤ ਸਨ ਅਤੇ ਖਿਡਾਰੀਆਂ ਨੂੰ ਸਿਖਲਾਈ ਦੇਣ ਦੇ ਆਪਣੇ ਜਨੂੰਨ ਨੂੰ ਪੂਰੇ ਦਿਲ ਨਾਲ ਅੱਗੇ ਵਧਾਉਂਦੇ ਸਨ। ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬ ਬਾਸਕਟਬਾਲ ਨੂੰ ਬਹੁਤ ਵੱਡਾ ਘਾਟਾ ਪਿਆ ਹੈ।"

PBA ਦੇ ਪ੍ਰਧਾਨ ਪੀਬੀਏ ਆਰਐਸ ਗਿੱਲ ਨੇ ਕਿਹਾ ਕਿ ਢੀਂਡਸਾ ਨੇ ਖੇਡ ਅਤੇ ਖਿਡਾਰੀਆਂ ਦੀ ਖ਼ਾਤਰ ਕਈ ਕੁਰਬਾਨੀਆਂ ਕੀਤੀਆਂ ਹਨ।

ਢੀਂਡਸਾ ਨੂੰ ਯਾਦ ਕਰਦਿਆਂ, ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਕਿਹਾ, "ਢੀਂਡਸਾ ਦੀ ਸਕਾਰਾਤਮਕ ਊਰਜਾ ਨੂੰ BFI ਦੁਆਰਾ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ"।

PBA ਦੇ ਸੀਨੀਅਰ ਮੀਤ ਪ੍ਰਧਾਨ ਯੁਰਿੰਦਰ ਸਿੰਘ ਹੇਅਰ, ਖਜ਼ਾਨਚੀ ਵਿਜੇ ਚੋਪੜਾ, ਜੈਪਾਲ ਸੰਘ, ਦਰਸ਼ਨ ਸਿੰਘ, ਜੇਪੀ ਸਿੰਘ, ਬ੍ਰਿਜ ਗੋਇਲ, ਸੁਮੇਸ਼ ਚੱਢਾ, ਪਰਮਵੀਰ ਭੋਗਲ, ਸਲੋਨੀ, ਨਰਿੰਦਰ ਕੁਮਾਰ, ਰਜਿੰਦਰ ਸਿੰਘ ਅਤੇ ਗੁਰਕ੍ਰਿਪਾਲ ਸਿੰਘ ਸਮੇਤ ਹੋਰਨਾਂ ਨੇ ਵੀ ਢੀਂਡਸਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।

Related Stories

No stories found.
logo
Punjab Today
www.punjabtoday.com