ਰੇਪ ਕੇਸ ਦੋਸ਼ੀ ਦਾਨੁਸ਼ਕਾ ਗੁਣਾਤਿਲਕਾ ਹਰ ਤਰ੍ਹਾਂ ਦੀ ਕ੍ਰਿਕਟ ਤੋਂ ਮੁਅੱਤਲ

ਪੁਲਿਸ ਨੇ ਦੱਸਿਆ ਕਿ 29 ਸਾਲਾ ਔਰਤ ਨੇ ਦਾਨੁਸ਼ਕਾ ਗੁਣਾਤਿਲਕਾ 'ਤੇ ਬਿਨਾਂ ਸਹਿਮਤੀ ਦੇ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਇਆ ਹੈ। ਉਸ ਖ਼ਿਲਾਫ਼ 4 ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਰੇਪ ਕੇਸ ਦੋਸ਼ੀ ਦਾਨੁਸ਼ਕਾ ਗੁਣਾਤਿਲਕਾ ਹਰ ਤਰ੍ਹਾਂ ਦੀ ਕ੍ਰਿਕਟ ਤੋਂ ਮੁਅੱਤਲ

ਰੇਪ ਕੇਸ ਦੋਸ਼ੀ ਦਾਨੁਸ਼ਕਾ ਨੂੰ ਹਰ ਤਰ੍ਹਾਂ ਦੀ ਕ੍ਰਿਕਟ ਤੋਂ ਮੁਅੱਤਲ ਕਰ ਦਿਤਾ ਗਿਆ ਹੈ। ਕ੍ਰਿਕਟਰ ਦਾਨੁਸ਼ਕਾ ਗੁਣਾਤਿਲਕਾ ਨੂੰ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਮੁਅੱਤਲ ਕਰ ਦਿੱਤਾ ਹੈ। ਦਾਨੁਸ਼ਕਾ 'ਤੇ ਇਕ ਆਸਟ੍ਰੇਲੀਆਈ ਔਰਤ ਨੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਜਿਸ ਤੋਂ ਬਾਅਦ ਉਸਨੂੰ ਆਸਟ੍ਰੇਲੀਆ ਦੀ ਸਿਡਨੀ ਪੁਲਿਸ ਨੇ 6 ਨਵੰਬਰ ਨੂੰ ਗ੍ਰਿਫਤਾਰ ਕੀਤਾ ਸੀ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਕਿਹਾ ਕਿ ਰਾਸ਼ਟਰੀ ਕ੍ਰਿਕਟ ਟੀਮ 'ਚ ਉਸ ਦੀ ਚੋਣ 'ਤੇ ਹੁਣ ਵਿਚਾਰ ਨਹੀਂ ਕੀਤਾ ਜਾਵੇਗਾ।

ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਕਿਹਾ ਕਿ ਖਿਡਾਰੀ 'ਤੇ ਆਸਟ੍ਰੇਲੀਆ 'ਚ ਟੀ-20 ਵਿਸ਼ਵ ਕੱਪ ਦੌਰਾਨ ਬਲਾਤਕਾਰ ਦਾ ਦੋਸ਼ ਲੱਗਾ ਸੀ। ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬੋਰਡ ਮਾਮਲੇ ਦੀ ਨਿਰਪੱਖ ਜਾਂਚ ਵਿੱਚ ਆਸਟ੍ਰੇਲੀਅਨ ਪੁਲਿਸ ਨੂੰ ਪੂਰਾ ਸਹਿਯੋਗ ਦੇਵੇਗਾ। ਆਸਟਰੇਲੀਅਨ ਅਦਾਲਤ ਵਿੱਚ ਕੇਸ ਦੇ ਫੈਸਲੇ ਤੋਂ ਬਾਅਦ ਜੇਕਰ ਖਿਡਾਰੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ 'ਤੇ ਜੁਰਮਾਨਾ ਲਗਾਉਣ ਲਈ ਵੀ ਕਦਮ ਚੁੱਕੇ ਜਾਣਗੇ।

ਸ਼੍ਰੀਲੰਕਾ ਬੋਰਡ ਨੇ ਕਿਹਾ ਕਿ ਖਿਡਾਰੀ 'ਤੇ ਗੰਭੀਰ ਦੋਸ਼ ਲਗਾਏ ਗਏ ਹਨ। ਇਨ੍ਹਾਂ ਮਾਮਲਿਆਂ ਵਿੱਚ, ਬੋਰਡ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਂਦਾ ਹੈ। ਆਸਟ੍ਰੇਲੀਆ 'ਚ ਜਾਰੀ ਟੀ-20 ਵਿਸ਼ਵ ਕੱਪ 'ਚ 5 ਨਵੰਬਰ ਨੂੰ ਇੰਗਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਸੁਪਰ-12 ਮੈਚ ਖੇਡਿਆ ਗਿਆ ਸੀ। ਸਿਡਨੀ 'ਚ ਮੈਚ ਤੋਂ ਬਾਅਦ 6 ਨਵੰਬਰ ਦੀ ਸਵੇਰ ਨੂੰ ਪੁਲਿਸ ਨੇ ਦਾਨੁਸ਼ਕਾ ਨੂੰ ਟੀਮ ਹੋਟਲ ਤੋਂ ਗ੍ਰਿਫਤਾਰ ਕੀਤਾ ਸੀ।

ਪੁਲਿਸ ਨੇ ਦੱਸਿਆ ਕਿ 29 ਸਾਲਾ ਔਰਤ ਨੇ ਉਸ 'ਤੇ ਬਿਨਾਂ ਸਹਿਮਤੀ ਦੇ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਇਆ ਹੈ। ਉਸ ਖ਼ਿਲਾਫ਼ 4 ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਨੂੰ 6 ਨਵੰਬਰ ਨੂੰ ਹੀ ਆਸਟ੍ਰੇਲੀਆ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਜਿੱਥੇ ਅਦਾਲਤ ਨੇ ਉਸ ਨੂੰ ਜ਼ਮਾਨਤ ਨਹੀਂ ਦਿੱਤੀ। ਖਿਡਾਰੀ ਦੇ ਵਕੀਲ ਆਨੰਦ ਅਮਰਨਾਥ ਨੇ ਦੱਸਿਆ ਕਿ ਸੁਪਰੀਮ ਕੋਰਟ 'ਚ ਅਪੀਲ ਤੋਂ ਬਾਅਦ ਦਾਨੁਸ਼ਕਾ ਨੂੰ ਜ਼ਮਾਨਤ ਮਿਲ ਜਾਵੇਗੀ। ਜਲਦੀ ਹੀ ਉਨ੍ਹਾਂ ਨੂੰ ਵੀ ਪੁਲਿਸ ਹਿਰਾਸਤ 'ਚੋਂ ਰਿਹਾਅ ਕਰ ਦਿੱਤਾ ਜਾਵੇਗਾ।

ਜ਼ਮਾਨਤ ਮਿਲਣ ਤੋਂ ਬਾਅਦ ਵੀ ਉਸਨੂੰ ਕੇਸ ਦਾ ਫੈਸਲਾ ਹੋਣ ਤੱਕ ਆਸਟ੍ਰੇਲੀਆ 'ਚ ਹੀ ਰਹਿਣਾ ਪਵੇਗਾ। ਉਸ 'ਤੇ ਗੰਭੀਰ ਦੋਸ਼ ਹਨ। ਕੇਸ ਖਤਮ ਹੋਣ ਵਿੱਚ ਇੱਕ ਸਾਲ ਤੋਂ ਵੱਧ ਸਮਾਂ ਲੱਗ ਸਕਦਾ ਹੈ। ਸਿਡਨੀ ਪੁਲਿਸ ਨੇ ਦੱਸਿਆ, 'ਦਾਨੁਸ਼ਕਾ ਦੀ ਮੁਲਾਕਾਤ ਸਿਡਨੀ ਦੀ ਰਹਿਣ ਵਾਲੀ 29 ਸਾਲਾ ਔਰਤ ਨਾਲ ਡੇਟਿੰਗ ਐਪ ਰਾਹੀਂ ਹੋਈ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਗੱਲਬਾਤ ਕੀਤੀ। 2 ਨਵੰਬਰ ਨੂੰ ਦੋਵੇਂ ਪਹਿਲੀ ਵਾਰ ਮਿਲੇ ਸਨ। ਇਕੱਠੇ ਖਾਣ-ਪੀਣ ਤੋਂ ਬਾਅਦ ਦੋਵੇਂ ਔਰਤ ਦੇ ਘਰ ਚਲੇ ਗਏ। ਮਹਿਲਾ ਨੇ ਦੱਸਿਆ ਕਿ ਇਹ ਉਹ ਥਾਂ ਹੈ ਜਿੱਥੇ ਖਿਡਾਰੀ ਨੇ ਉਸ ਨਾਲ ਅਪਰਾਧ ਕੀਤਾ ਸੀ।

Related Stories

No stories found.
logo
Punjab Today
www.punjabtoday.com