ਬੱਲੇ-ਬੱਲੇ ਸਭ ਤੋਂ ਵੱਡੀ ਬੋਲੀ:ਮਾਰਾਡੋਨਾ ਦੀ ਜਰਸੀ 67 ਕਰੋੜ ਵਿੱਚ ਹੋਈ ਨਿਲਾਮ

ਨੀਲਾਮੀਕਰਤਾ ਨੇ ਦੱਸਿਆ ਕਿ ਮਾਰਾਡੋਨਾ ਦੀ ਜਰਸੀ ਰਿਕਾਰਡ 7.1 ਮਿਲੀਅਨ ਪੌਂਡ 'ਚ ਨਿਲਾਮ ਹੋਈ ਹੈ। ਹਾਲਾਂਕਿ ਉਨ੍ਹਾਂ ਨੇ ਇਸ ਦੇ ਖਰੀਦਦਾਰ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ।
ਬੱਲੇ-ਬੱਲੇ ਸਭ ਤੋਂ ਵੱਡੀ ਬੋਲੀ:ਮਾਰਾਡੋਨਾ ਦੀ ਜਰਸੀ 67 ਕਰੋੜ ਵਿੱਚ ਹੋਈ ਨਿਲਾਮ

ਮਾਰਾਡੋਨਾ ਦੀ ਜਰਸੀ 67 ਕਰੋੜ ਵਿੱਚ ਨਿਲਾਮ ਹੋਈ ਹੈ, ਜਿਸਨੇ ਉਨਾਂ ਦੇ ਫ਼ੈਨ ਨੂੰ ਖੁਸ਼ ਕਰ ਦਿਤਾ ਹੈ।ਦੁਨੀਆ ਦੇ ਸਰਵੋਤਮ ਫੁਟਬਾਲਰਾਂ ਵਿੱਚੋਂ ਇੱਕ, ਡਿਏਗੋ ਮਾਰਾਡੋਨਾ ਦੁਆਰਾ 1986 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਪਹਿਨੀ ਗਈ ਜਰਸੀ ਨਿਲਾਮੀ ਵਿੱਚ 67.58 ਕਰੋੜ ਰੁਪਏ (£7.1 ਮਿਲੀਅਨ) ਵਿੱਚ ਵਿੱਕੀ ਹੈ। ਹੁਣ ਇਹ ਨਿਲਾਮੀ ਸਭ ਤੋਂ ਵੱਡੀ ਨਿਲਾਮੀ ਬਣ ਗਈ ਹੈ।

ਇਸ ਮੈਚ 'ਚ ਮਾਰਾਡੋਨਾ ਦਾ ਵਿਵਾਦ ਵੀ ਜੁੜਿਆ ਹੋਇਆ ਹੈ ਅਤੇ 'ਹੈਂਡ ਆਫ ਗੌਡ ਗੋਲ' ਲਈ ਵੀ ਜਾਣਿਆ ਜਾਂਦਾ ਹੈ। ਦਰਅਸਲ ਇਸ ਮੈਚ ਵਿੱਚ ਮਾਰਾਡੋਨਾ ਦੇ ਇੱਕ ਗੋਲ ਨੂੰ ਲੈ ਕੇ ਵਿਵਾਦ ਹੋਇਆ ਸੀ। ਮਾਰਾਡੋਨਾ ਹੈਡਰ ਨਾਲ ਗੋਲ ਕਰਨਾ ਚਾਹੁੰਦਾ ਸੀ, ਪਰ ਕਥਿਤ ਤੌਰ 'ਤੇ ਗੇਂਦ ਉਸ ਦੇ ਹੱਥ ਨਾਲ ਲੱਗੀ ਅਤੇ ਗੋਲ ਪੋਸਟ ਵਿਚ ਚਲੀ ਗਈ ਅਤੇ ਮੈਚ ਰੈਫਰੀ ਇਸ ਨੂੰ ਨਹੀਂ ਦੇਖ ਸਕੇ ਅਤੇ ਗੋਲ ਨੂੰ ਮੰਨ ਲਿਆ ਸੀ ।

ਇਸ ਮੈਚ ਵਿੱਚ ਮਾਰਾਡੋਨਾ ਨੇ ਆਪਣੀ ਸ਼ਾਨਦਾਰ ਡਰਾਇਬਲਿੰਗ ਨਾਲ ਇੰਗਲੈਂਡ ਦੀ ਲਗਭਗ ਪੂਰੀ ਟੀਮ ਨੂੰ ਗੋਲ ਕਰਕੇ ਟੀਮ ਨੂੰ ਯਾਦਗਾਰ ਜਿੱਤ ਦਿਵਾਈ। 22 ਜੂਨ 1986 ਨੂੰ ਮੈਕਸੀਕੋ ਸਿਟੀ ਵਿੱਚ ਖੇਡਿਆ ਗਿਆ ਇਹ ਮੈਚ ਹੋਰ ਵੀ ਜ਼ਿਆਦਾ ਮਹੱਤਵ ਰੱਖਦਾ ਹੈ, ਕਿਉਂਕਿ ਬ੍ਰਿਟੇਨ ਅਤੇ ਅਰਜਨਟੀਨਾ ਚਾਰ ਸਾਲ ਪਹਿਲਾਂ ਫਾਕਲੈਂਡ ਟਾਪੂਆਂ ਉੱਤੇ ਭਿੜ ਗਏ ਸਨ।

ਇਸ ਮੈਚ ਵਿੱਚ ਮਾਰਾਡੋਨਾ ਦੇ ਦੂਜੇ ਗੋਲ ਨੂੰ 2002 ਵਿੱਚ ਫੀਫਾ ਦੁਆਰਾ ਸਦੀ ਦਾ ਸਰਵੋਤਮ ਗੋਲ ਮੰਨਿਆ ਗਿਆ ਸੀ। ਇਸ ਦੇ ਨਾਲ ਹੀ ਮਾਰਾਡੋਨਾ ਨੇ ਵਿਵਾਦਤ ਗੋਲ ਬਾਰੇ ਕਿਹਾ ਕਿ ਇਹ ਗੋਲ ਮੈਰਾਡੋਨਾ ਦੇ ਸਿਰ ਅਤੇ ਭਗਵਾਨ ਦੇ ਹੱਥ ਦੇ ਮਿਸ਼ਰਣ ਨਾਲ ਕੀਤਾ ਗਿਆ ਸੀ। ਇਸ ਮੈਚ ਵਿੱਚ ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ। ਅਰਜਨਟੀਨਾ ਬਾਅਦ ਵਿੱਚ ਫਾਈਨਲ ਜਿੱਤ ਕੇ ਚੈਂਪੀਅਨ ਬਣਿਆ।

ਇਸ ਮੈਚ ਤੋਂ ਬਾਅਦ ਮਾਰਾਡੋਨਾ ਨੇ ਇੰਗਲੈਂਡ ਦੇ ਮਿਡਫੀਲਡਰ ਸਟੀਵ ਹੋਜ ਨਾਲ ਜਰਸੀ ਦੀ ਅਦਲਾ-ਬਦਲੀ ਕੀਤੀ। ਉਸ ਨੇ ਹੁਣ ਤੱਕ ਕਦੇ ਵੇਚਿਆ ਨਹੀਂ ਸੀ। ਇਹ ਪਿਛਲੇ 20 ਸਾਲਾਂ ਤੋਂ ਮਾਨਚੈਸਟਰ ਵਿੱਚ ਇੰਗਲੈਂਡ ਦੇ ਰਾਸ਼ਟਰੀ ਫੁਟਬਾਲ ਮਿਊਜ਼ੀਅਮ ਵਿੱਚ ਹੈ। ਨੀਲਾਮੀਕਰਤਾ ਸੋਥਬੀਜ਼ ਨੇ ਦੱਸਿਆ ਕਿ ਮਾਰਾਡੋਨਾ ਦੀ ਜਰਸੀ ਨੇ ਰਿਕਾਰਡ £7.1 ਮਿਲੀਅਨ ਦੀ ਬੋਲੀ ਨਾਲ ਵਿਕੀ ਹੈ। ਹਾਲਾਂਕਿ ਉਨ੍ਹਾਂ ਨੇ ਇਸ ਦੇ ਖਰੀਦਦਾਰ ਬਾਰੇ ਜਾਣਕਾਰੀ ਨਹੀਂ ਦਿੱਤੀ। ਅਗਿਆਤ ਖਰੀਦਦਾਰ ਤੋਂ ਅੰਤਿਮ ਕੀਮਤ ਨੇ ਮਾਰਾਡੋਨਾ ਦੀ ਜਰਸੀ ਨੂੰ ਇਤਿਹਾਸ ਦੀ ਸਭ ਤੋਂ ਮਹਿੰਗੀ ਖੇਡ ਯਾਦਗਾਰ ਬਣਾ ਦਿੱਤਾ ਹੈ।

Related Stories

No stories found.
logo
Punjab Today
www.punjabtoday.com