ਅਲਵਿਦਾ ਪੇਲੇ : ਫੁੱਟਬਾਲ ਦੇ 'ਬਲੈਕ ਪਰਲ' ਦਾ ਹੋਇਆ ਦਿਹਾਂਤ

'ਦਿ ਕਿੰਗ' ਦੇ ਨਾਂ ਨਾਲ ਮਸ਼ਹੂਰ ਪੇਲੇ ਨੇ 1958 ਵਿੱਚ 17 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਸਵੀਡਨ ਵਿਸ਼ਵ ਕੱਪ ਵਿੱਚ ਹਿੱਸਾ ਲਿਆ ਸੀ।
ਅਲਵਿਦਾ ਪੇਲੇ : ਫੁੱਟਬਾਲ ਦੇ 'ਬਲੈਕ ਪਰਲ' ਦਾ ਹੋਇਆ ਦਿਹਾਂਤ

ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਪੇਲੇ ਦਾ ਅੱਜ ਦਿਹਾਂਤ ਹੋ ਗਿਆ ਹੈ। ਉਹ 82 ਸਾਲ ਦੇ ਸਨ ਅਤੇ ਕੋਲਨ ਕੈਂਸਰ ਨਾਲ ਜੂਝ ਰਹੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਦੁਨੀਆ ਭਰ ਦੇ ਫੁੱਟਬਾਲ ਖਿਡਾਰੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਪੇਲੇ ਫੁੱਟਬਾਲ ਇਤਿਹਾਸ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਸਨ।

ਤਿੰਨ ਵਾਰ ਦੀ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ, ਪੇਲੇ ਇਸ ਸਦੀ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿੱਚੋਂ ਇੱਕ ਸਨ। ਉਸ ਦੀ ਮੌਤ ਦੀ ਪੁਸ਼ਟੀ ਉਸਦੇ ਏਜੰਟ ਜੋਅ ਫਰਾਗਾ ਨੇ ਕੀਤੀ। ਦੋ ਦਹਾਕਿਆਂ ਤੱਕ, ਉਸਨੇ ਬ੍ਰਾਜ਼ੀਲ ਦੀ ਰਾਸ਼ਟਰੀ ਟੀਮ ਅਤੇ ਬ੍ਰਾਜ਼ੀਲੀਅਨ ਕਲੱਬ ਸੈਂਟੋਸ ਵਿੱਚ ਸੇਵਾ ਕੀਤੀ। ਉਸ ਨੇ ਇਸ ਖੇਡ ਅਤੇ ਬ੍ਰਾਜ਼ੀਲ ਦਾ ਲੋਹਾ ਪੂਰੀ ਦੁਨੀਆ 'ਚ ਮਨਾਇਆ ਸੀ। ਉਨ੍ਹਾਂ ਨੇ ਬ੍ਰਾਜ਼ੀਲ ਨੂੰ ਫੁੱਟਬਾਲ ਦੀ ਦੁਨੀਆ 'ਚ ਨਵੀਆਂ ਉਚਾਈਆਂ 'ਤੇ ਪਹੁੰਚਾਇਆ। 'ਦਿ ਕਿੰਗ' ਦੇ ਨਾਂ ਨਾਲ ਜਾਣੇ ਜਾਂਦੇ ਪੇਲੇ ਨੇ 1958 ਵਿੱਚ 17 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਸਵੀਡਨ ਵਿੱਚ ਵਿਸ਼ਵ ਕੱਪ ਵਿੱਚ ਹਿੱਸਾ ਲਿਆ ਸੀ।

ਫਾਈਨਲ ਮੈਚ 'ਚ ਮੇਜ਼ਬਾਨ ਟੀਮ ਖਿਲਾਫ ਦੋ ਵਾਰ ਗੋਲ ਕਰਨ ਵਾਲੇ ਪੇਲੇ ਨੂੰ ਜਿੱਤ ਤੋਂ ਬਾਅਦ ਸਾਥੀ ਖਿਡਾਰੀਆਂ ਨੇ ਮੋਢਿਆਂ 'ਤੇ ਚੁੱਕ ਲਿਆ। ਬ੍ਰਾਜ਼ੀਲ ਨੇ ਇਹ ਮੈਚ 5-2 ਨਾਲ ਜਿਤਿਆ ਸੀ। ਅਗਲੇ ਵਿਸ਼ਵ ਕੱਪ 'ਚ ਸੱਟ ਕਾਰਨ ਉਹ ਸਿਰਫ ਦੋ ਮੈਚ ਹੀ ਖੇਡ ਸਕੇ ਸਨ। ਹਾਲਾਂਕਿ, ਬ੍ਰਾਜ਼ੀਲ ਫੇਰ ਚੈਂਪੀਅਨ ਬਣੀ ਸੀ।

ਮੈਕਸੀਕੋ ਵਿੱਚ 1970 ਦਾ ਵਿਸ਼ਵ ਕੱਪ ਪੇਲੇ ਦੇ ਜੀਵਨ ਵਿੱਚ ਇੱਕ ਯਾਦਗਾਰ ਟੂਰਨਾਮੈਂਟ ਬਣ ਗਿਆ। ਫੀਫਾ ਵਿਸ਼ਵ ਕੱਪ 'ਚ ਅਰਜਨਟੀਨਾ ਨੂੰ ਤੀਜਾ ਖਿਤਾਬ ਦਿਵਾਉਣ ਵਾਲੇ ਲਿਓਨਲ ਮੇਸੀ ਤੋਂ ਇਲਾਵਾ ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਵੀ ਪੇਲੇ ਨੂੰ ਸ਼ਰਧਾਂਜਲੀ ਦਿਤੀ। ਪੇਲੇ ਦੇ ਨਾਂ ਨਾਲ ਕੁਝ ਵਿਲੱਖਣ ਰਿਕਾਰਡ ਜੁੜੇ ਹੋਏ ਹਨ। ਜਦੋਂ ਕਿ ਉਸਨੇ ਆਪਣੇ ਕਰੀਅਰ ਵਿੱਚ 1279 ਗੋਲ ਕੀਤੇ, ਉਹ 3 ਫੀਫਾ ਵਿਸ਼ਵ ਕੱਪ ਜਿੱਤਣ ਵਿੱਚ ਸਫਲ ਰਿਹਾ।

ਪੇਲੇ ਦੀ ਮੌਤ ਫੁੱਟਬਾਲ ਪ੍ਰੇਮੀਆਂ ਲਈ ਸਦਮੇ ਵਾਂਗ ਹੈ। ਸੋਸ਼ਲ ਮੀਡੀਆ 'ਤੇ ਸਾਰੇ ਪ੍ਰਸ਼ੰਸਕ ਫੁੱਟਬਾਲ ਦੇ ਹੀਰੋ ਨੂੰ ਅੰਤਿਮ ਵਿਦਾਈ ਦੇ ਰਹੇ ਹਨ। ਫੀਫਾ ਵਿਸ਼ਵ ਕੱਪ 2022 ਦੇ ਫਾਈਨਲ 'ਚ ਮਿਲੀ ਹਾਰ ਦੇ ਬਾਵਜੂਦ ਮੈਚ ਨੂੰ ਯਾਦਗਾਰ ਬਣਾਉਣ ਵਾਲੇ ਫਰਾਂਸੀਸੀ ਫੁੱਟਬਾਲਰ ਕਾਇਲੀਅਨ ਐਮਬਾਪੇ ਨੇ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

Related Stories

No stories found.
logo
Punjab Today
www.punjabtoday.com