ਭਾਰਤ ਦੇ ਵਿਸਫੋਟਕ ਬੱਲੇਬਾਜ਼ ਗੌਤਮ ਗੰਭੀਰ ਨੇ ਕਿਹਾ ਹੈ, ਕਿ ਸਚਿਨ ਤੇਂਦੁਲਕਰ ਦੀ ਖੇਡ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ । ਗੌਤਮ ਗੰਭੀਰ ਨੇ ਕਿਹਾ ਕਿ ਵਿਰਾਟ ਕੋਹਲੀ ਨੇ ਸਾਲ ਦੀ ਸ਼ੁਰੂਆਤ ਧਮਾਕੇ ਨਾਲ ਕੀਤੀ ਹੈ। ਸ਼੍ਰੀਲੰਕਾ ਦੇ ਖਿਲਾਫ ਪਹਿਲੇ ਵਨਡੇ 'ਚ ਉਨ੍ਹਾਂ ਨੇ 87 ਗੇਂਦਾਂ 'ਤੇ 113 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ।
ਇਸ ਪਾਰੀ ਦੇ ਜ਼ਰੀਏ ਉਸ ਨੇ ਭਾਰਤੀ ਧਰਤੀ 'ਤੇ ਸੈਂਕੜਾ ਬਣਾਉਣ ਦੇ ਮਾਮਲੇ 'ਚ ਸਚਿਨ ਤੇਂਦੁਲਕਰ ਦੀ ਬਰਾਬਰੀ ਕਰ ਲਈ ਹੈ। ਉਸਦੀ ਇਸ ਪਾਰੀ ਦੀ ਸਚਿਨ ਤੇਂਦੁਲਕਰ ਤੋਂ ਲੈ ਕੇ ਕਈ ਸਾਬਕਾ ਕ੍ਰਿਕਟਰਾਂ ਨੇ ਤਾਰੀਫ ਕੀਤੀ ਹੈ। ਇੰਨਾ ਹੀ ਨਹੀਂ ਪ੍ਰਸ਼ੰਸਕ ਹੁਣ ਉਨ੍ਹਾਂ ਦੀ ਤੁਲਨਾ ਸਚਿਨ ਤੇਂਦੁਲਕਰ ਨਾਲ ਕਰਨ ਲੱਗ ਪਏ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਉਹ ਸਚਿਨ ਨੂੰ ਪਿੱਛੇ ਛੱਡਣਗੇ।
ਵਨਡੇ 'ਚ ਸੈਂਕੜਿਆਂ ਦੀ ਗੱਲ ਕਰੀਏ ਤਾਂ ਉਹ ਹੁਣ ਸਚਿਨ ਦੇ 49 ਸੈਂਕੜਿਆਂ ਤੋਂ 4 ਸੈਂਕੜੇ ਦੂਰ ਹਨ। ਪਰ ਭਾਰਤ ਦੇ ਸਾਬਕਾ ਬੱਲੇਬਾਜ਼ ਅਤੇ ਦੋ ਵਾਰ ਦੇ ਵਿਸ਼ਵ ਚੈਂਪੀਅਨ ਗੌਤਮ ਗੰਭੀਰ ਇਸ ਗੱਲ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ ਦੋ ਵੱਖ-ਵੱਖ ਸਮੇਂ ਦੇ ਕ੍ਰਿਕਟਰਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਸਟਾਰ ਸਪੋਰਟਸ ਨਾਲ ਗੱਲ ਕਰਦੇ ਹੋਏ ਗੌਤਮ ਗੰਭੀਰ ਨੇ ਕਿਹਾ, "ਇਮਾਨਦਾਰੀ ਨਾਲ ਕਹਾਂ ਤਾਂ ਇਹ ਰਿਕਾਰਡਾਂ ਦੀ ਗੱਲ ਨਹੀਂ ਹੈ।''
ਵਿਰਾਟ ਕੋਹਲੀ ਵਨਡੇ 'ਚ ਸਚਿਨ ਤੋਂ ਜ਼ਿਆਦਾ ਸੈਂਕੜੇ ਲਗਾਉਣਗੇ, ਪਰ ਨਿਯਮ ਬਦਲ ਗਏ ਹਨ।" ਉਸ ਨੇ ਅੱਗੇ ਕਿਹਾ, "ਤੁਹਾਨੂੰ ਦੋ ਵੱਖ-ਵੱਖ ਯੁੱਗਾਂ ਦੇ ਖਿਡਾਰੀਆਂ ਦੀ ਤੁਲਨਾ ਨਹੀਂ ਕਰਨੀ ਚਾਹੀਦੀ, ਇਹ ਸਹੀ ਨਹੀਂ ਹੈ। ਪਹਿਲਾਂ ਸਿਰਫ 1 ਨਵੀਂ ਗੇਂਦ ਹੁੰਦੀ ਸੀ, ਪਰ ਹੁਣ ਦੋ ਨਵੀਆਂ ਗੇਂਦਾਂ ਹਨ ਅਤੇ 5 ਫੀਲਡਰ ਵੀ 30 ਗਜ਼ ਦੇ ਅੰਦਰ ਹੁੰਦੇ ਹਨ।" ਪਰ ਹਾਂ ਵਿਰਾਟ ਵੀ ਮਹਾਨ ਖਿਡਾਰੀ ਹੈ । ਇਸ ਫਾਰਮੈਟ ਦਾ ਇੱਕ ਮਾਸਟਰ ਖਿਡਾਰੀ ਹੈ ਅਤੇ ਉਸਨੇ ਲੰਬੇ ਸਮੇਂ ਤੋਂ ਅਜਿਹਾ ਕੀਤਾ ਹੈ।
ਗੌਤਮ ਗੰਭੀਰ ਦੀ ਗੱਲ ਕੁਝ ਹੱਦ ਤੱਕ ਸੱਚ ਵੀ ਹੈ, ਕਿਉਂਕਿ ਸਚਿਨ ਜਦੋ ਕ੍ਰਿਕਟ ਖੇਡਦਾ ਸੀ ਅਤੇ ਹੁਣ ਉਸ 'ਚ ਕਾਫੀ ਬਦਲਾਅ ਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵੀ ਇਸ ਬਾਰੇ ਗੱਲ ਕਰ ਚੁੱਕੇ ਹਨ ਕਿ ਕ੍ਰਿਕਟ ਤੇਜ਼ੀ ਨਾਲ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ 250 ਦੇ ਸਕੋਰ ਨੂੰ ਫਾਈਟਿੰਗ ਟੋਟਲ ਮੰਨਿਆ ਜਾਂਦਾ ਸੀ, ਜਦਕਿ ਹੁਣ ਅਜਿਹਾ ਬਿਲਕੁਲ ਨਹੀਂ ਹੈ।