ਗਲੇਨ ਮੈਕਸਵੈੱਲ ਨਾਲ ਹੋਇਆ ਦਰਦਨਾਕ ਹਾਦਸਾ, ਟੁੱਟ ਸਕਦਾ ਹੈ ਖਾਸ ਸੁਪਨਾ

ਮੈਕਸਵੈੱਲ ਦਾ ਮੰਨਣਾ ਹੈ ਕਿ ਇਹ ਸੱਟ ਇੰਨੀ ਜ਼ਿਆਦਾ ਹੈ, ਕਿ ਉਹ ਅਗਲੇ ਸਾਲ ਭਾਰਤ ਦੌਰੇ ਲਈ ਉਪਲਬਧ ਨਹੀਂ ਹੋਵੇਗਾ। ਆਸਟ੍ਰੇਲੀਆ ਨੇ 2023 'ਚ ਟੈਸਟ ਸੀਰੀਜ਼ ਲਈ ਭਾਰਤ ਦਾ ਦੌਰਾ ਕਰਨਾ ਹੈ।
ਗਲੇਨ ਮੈਕਸਵੈੱਲ ਨਾਲ ਹੋਇਆ ਦਰਦਨਾਕ ਹਾਦਸਾ, ਟੁੱਟ ਸਕਦਾ ਹੈ ਖਾਸ ਸੁਪਨਾ

ਗਲੇਨ ਮੈਕਸਵੈੱਲ ਦੀ ਗਿਣਤੀ ਆਸਟ੍ਰੇਲੀਆ ਦੇ ਚੋਟੀ ਦੇ ਕ੍ਰਿਕਟਰ ਵਿਚ ਕੀਤੀ ਜਾਂਦੀ ਹੈ। ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੈੱਲ ਇਨ੍ਹੀਂ ਦਿਨੀਂ ਮੰਜੇ 'ਤੇ ਹਨ। ਉਹ ਆਪਣੇ ਘਰ ਬਿਸਤਰੇ ਤੋਂ ਉੱਠਣ ਦੀ ਸਥਿਤੀ ਵਿਚ ਨਹੀਂ ਹੈ, ਇਸ ਲਈ ਮੈਕਸਵੈੱਲ ਨੇ ਦੱਸਿਆ ਕਿ ਉਸ ਦੀ ਅਜੇਹੀ ਹਾਲਤ ਕਿਵੇਂ ਹੋਈ।

ਦਰਅਸਲ ਤਿੰਨ ਦਿਨ ਪਹਿਲਾਂ 19 ਨਵੰਬਰ ਨੂੰ ਉਸ ਦਾ ਐਕਸੀਡੈਂਟ ਹੋਇਆ ਸੀ। ਇਹ ਹਾਦਸਾ ਇੱਕ ਦੋਸਤ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਵਾਪਰਿਆ। ਉਸ ਦਾ ਮੰਨਣਾ ਹੈ ਕਿ ਇਹ ਸੱਟ ਇੰਨੀ ਜ਼ਿਆਦਾ ਹੈ, ਕਿ ਉਹ ਅਗਲੇ ਸਾਲ ਭਾਰਤ ਦੌਰੇ ਲਈ ਉਪਲਬਧ ਨਹੀਂ ਹੋਵੇਗਾ। ਆਸਟ੍ਰੇਲੀਆ ਨੇ 2023 'ਚ ਟੈਸਟ ਸੀਰੀਜ਼ ਲਈ ਭਾਰਤ ਦਾ ਦੌਰਾ ਕਰਨਾ ਹੈ। ਮੈਕਸਵੈੱਲ ਦੀ ਲੱਤ ਟੁੱਟ ਗਈ ਹੈ ਜਿਸ ਦੀ ਸਰਜਰੀ ਹੋਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਅਣਮਿੱਥੇ ਸਮੇਂ ਲਈ ਮੈਦਾਨ ਤੋਂ ਦੂਰ ਰਹਿਣਗੇ।

ਇਹ ਹਾਦਸਾ ਮੈਕਸਵੇਲ ਦੇ ਇਕ ਦੋਸਤ ਦੇ 50ਵੇਂ ਜਨਮਦਿਨ ਦੇ ਜਸ਼ਨ ਦੌਰਾਨ ਵਾਪਰਿਆ। ਆਪਣੇ ਘਰ ਤੋਂ ਕ੍ਰਿਕਟ ਆਸਟ੍ਰੇਲੀਆ ਦੇ ਅਨਪਲੇਏਬਲ ਪੋਡਕਾਸਟ ਨਾਲ ਗੱਲ ਕਰਦੇ ਹੋਏ ਮੈਕਸਵੈੱਲ ਨੇ ਹਾਦਸੇ ਦੀ ਪੂਰੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਕਿਵੇਂ ਉਹ ਗਿੱਲੇ ਸਿੰਥੈਟਿਕ ਘਾਹ 'ਤੇ ਹਾਦਸੇ ਦਾ ਸ਼ਿਕਾਰ ਹੋਇਆ। ਮੈਕਸਵੈੱਲ ਨੇ ਕਿਹਾ, ''ਮੇਰਾ ਇੱਕ ਦੋਸਤ, ਜੋ ਮੇਰਾ ਸਕੂਲ ਟੀਚਰ ਵੀ ਸੀ, ਅਸੀਂ ਦੋਵੇਂ ਹੱਸ ਰਹੇ ਸੀ। ਮੈਂ ਉਨ੍ਹਾਂ ਦਾ ਪਿੱਛਾ ਕਰਨ ਦਾ ਦਿਖਾਵਾ ਕਰ ਰਿਹਾ ਸੀ। ਅਸੀਂ ਅਜੇ ਤਿੰਨ-ਚਾਰ ਕਦਮ ਹੀ ਤੁਰੇ ਹੀ ਸੀ ਕਿ ਦੋਵੇਂ ਇਕੱਠੇ ਤਿਲਕ ਗਏ। ਬਦਕਿਸਮਤੀ ਨਾਲ ਮੇਰੀ ਲੱਤ ਫਸ ਗਈ ਅਤੇ ਮੇਰਾ ਦੋਸਤ ਤੇ ਮੈਂ ਡਿੱਗ ਪਏ।

ਮੈਕਸਵੇਲ ਨੇ ਅੱਗੇ ਕਿਹਾ, ''ਮੇਰੀ ਲੱਤ ਪੂਰੀ ਤਰ੍ਹਾਂ ਟੁੱਟ ਗਈ ਸੀ। ਮੈਂ ਦਰਦ ਨਾਲ ਚੀਕ ਰਿਹਾ ਸੀ ਅਤੇ ਮੇਰਾ ਦੋਸਤ ਕਹਿ ਰਿਹਾ ਸੀ 'ਕਿਰਪਾ ਕਰਕੇ ਕਹੋ ਤੁਸੀਂ ਮਜ਼ਾਕ ਕਰ ਰਹੇ ਹੋ।' ਮੈਕਸਵੈੱਲ 50 ਮਿੰਟ ਤੱਕ ਉਸੇ ਜਗ੍ਹਾ 'ਤੇ ਦਰਦ ਨਾਲ ਤੜਫਦਾ ਰਿਹਾ। ਮੀਂਹ ਕਾਰਨ ਉਸ ਦੇ ਦੋਸਤਾਂ ਨੇ ਉਸ ਨੂੰ ਬਾਹਰੋਂ ਚੁੱਕ ਕੇ ਛੱਤ ਹੇਠਾਂ ਲੈ ਗਏ। ਇਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ।

ਮੈਕਸਵੈੱਲ ਨੇ ਕਿਹਾ ਜਦੋਂ ਉਹ ਆਪਣੇ ਮੈ ਘਰ ਲਬੌਰਨ ਵਿੱਚ ਮੰਜੇ 'ਤੇ ਪਿਆ ਸੀ। ਮੇਰੀ ਪਤਨੀ ਨੇ ਮੇਰੀ ਸੇਵਾ ਕੀਤੀ, ਇਹ ਦੋ ਦਿਨ ਭਿਆਨਕ ਸਨ। ਮੇਰੀ ਲੱਤ ਦਾ ਫਾਈਬੁਲਾ ਟੁੱਟ ਗਿਆ ਹੈ। ਲੀਗ ਪੜਾਅ 'ਤੇ ਹੀ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਮੈਕਸਵੈੱਲ ਅਗਲੇ ਸਾਲ ਭਾਰਤ 'ਚ ਚਾਰ ਮੈਚਾਂ ਦੀ ਟੈਸਟ ਸੀਰੀਜ਼ 'ਤੇ ਧਿਆਨ ਦੇ ਰਹੇ ਸਨ। ਉਸ ਨੂੰ ਉਮੀਦ ਸੀ ਕਿ ਉਹ ਟੈਸਟ ਟੀਮ 'ਚ ਵਾਪਸੀ ਕਰ ਸਕੇਗਾ ,ਪਰ ਇਸ ਹਾਦਸੇ ਤੋਂ ਬਾਅਦ ਉਸਦਾ ਸੁਪਨਾ ਵੀ ਟੁੱਟਦਾ ਨਜ਼ਰ ਆ ਰਿਹਾ ਹੈ।

Related Stories

No stories found.
logo
Punjab Today
www.punjabtoday.com