24 ਅਕਤੂਬਰ 2021
ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ (ਆਈਸੀਸੀ ) ਨੇ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਰਲਡ ਕਪ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਯੂਐਈ ਅਤੇ ਓਮਾਨ ਵਿਚਾਲੇ ਖੇਡੇ ਜਾਨ ਵਾਲੇ ਟੀ20 ਵਰਲਡ ਕਪ ਵਿਚ ਪਹਿਲੀ ਬਾਰ ਡੀਆਰਐੱਸ ਸਿਸਟਮ ਨੂੰ ਲਾਗੂ ਕੀਤਾ ਜਾਵੇਗਾ। ਆਈਸੀਸੀ ਟੀ 20 ਵਰਲਡ ਕਪ ਵਿਚ ਇਸਦੀ ਮੰਜੂਰੀ ਦੇ ਦਿਤੀ ਗਈ ਹੈ । ਆਈਸੀਸੀ ਦੀ ਰਿਪੋਰਟ ਦੇ ਮੁਤਾਬਿਕ ਹਰਇਕ ਟੀਮ ਨੂੰ ਡੀਆਰਐੱਸ ਲੈਣ ਦੇ ਦੋ ਮੌਕੇ ਮਿਲਣਗੇ ।
ਇਸ ਤੋਂ ਪਹਿਲਾ ਟੀ-20ਵਰਲਡ ਕਪ ਵਿਚ ਕਦੇ ਵੀ ਡੀਆਰਐੱਸ ਦਾ ਇਸਤੇਮਾਲ ਨਹੀਂ ਕੀਤਾ ਗਿਆ ਸੀ । ਡੀਆਰਐੱਸ ਦਾ ਇਸਤੇਮਾਲ ਸਭ ਤੋਂ ਪਹਿਲਾ 2019 ਵਿਚ ਖੇਡੇ ਗਏ ਕੁੜੀਆਂ ਦੇ ਵਰਲਡ ਕਪ ਵਿਚ ਇਸਦਾ ਉਪਯੋਗ ਕੀਤਾ ਗਿਆ ਸੀ। ਉਸਤੋਂ ਬਾਅਦ ਆਸਟ੍ਰੇਲੀਆ 2020 ਵਿਚ ਖੇਡੇ ਗਏ ਟੀ 20ਵਰਲਡ ਕਪ ਵਿਚ ਇਸ ਪ੍ਰਣਾਲੀ ਦਾ ਇਸਤੇਮਾਲ ਕੀਤਾ ਗਿਆ ਸੀ । ਡੀਆਰਐੱਸ ਦਾ ਇਸਤੇਮਾਲ ਖਿਡਾਰੀ ਨੂੰ ਆਊਟ ਦੇਣ ਦੀ ਗ਼ਲਤੀ ਨੂੰ ਸੁਧਾਰਣ ਲਈ ਕੀਤਾ ਜਾਂਦਾ ਹੈ ।
ਆਈਸੀਸੀ ਨੇ ਫ਼ੀਲਡ ਅਮਪਇਰ ਨੂੰ ਖਿਡਾਰੀਆਂ ਨੂੰ ਆਊਟ ਦੇਣ ਵਾਲੀ ਗ਼ਲਤੀ ਨੂੰ ਸੁਧਾਰਨ ਲਈ ਡੀਆਰਐੱਸ ਦਾ ਸਿਸਟਮ ਬਣਾਇਆ ਸੀ। ਜੇ ਕਰ ਅਮਪਇਰ ਫੀਲਡਿੰਗ ਕਰ ਰਹੇ ਖਿਡਾਰੀਆਂ ਦੀ ਅਪੀਲ ਨੂੰ ਠੁਕਰਾ ਦਿੰਦਾ ਹੈ ਤਾਂ ਕਪਤਾਨ ਨੂੰ ਆਊਟ ਲੱਗਦਾ ਹੈ ਤਾਂ ਉਹ ਡੀਆਰਐੱਸ ਦਾ ਇਸਤੇਮਾਲ ਕਰ ਸਕਦਾ ਹੈ, ਜਿਸ ਤੋਂ ਬਾਅਦ ਫੈਸਲਾ ਟੀਵੀ ਅਮਪਇਰ ਕੋਲ ਜਾਂਦਾ ਹੈ । ਰੀਪਲੇ ਵੇਖਣ ਤੋਂ ਬਾਅਦ ਟੀਵੀ ਅਮਪਇਰ ਇਹ ਫੈਸਲਾ ਲੈਂਦਾ ਹੈ ਕੀ ਆਊਟ ਹੈ ਕੀ ਨਹੀਂ । ਐਸੇ ਤਰਾਂ ਜੇ ਕਰ ਬੱਲੇਬਾਜ ਨੂੰ ਲੱਗਦਾ ਹੈ ਕੀ ਉਸਨੂੰ ਗ਼ਲਤ ਆਊਟ ਦਿੱਤਾ ਗਿਆ ਹੈ ਤਾਂ ਉਹ ਡੀਆਰਐੱਸ ਮੰਗ ਸਕਦਾ ਹੈ।