ਵਰਲਡ ਕਪ ਮੈਚਾਂ ਵਿਚ ਭਾਰਤ -ਪਾਕਿਸਤਾਨ ਵਿਵਾਦਾਂ ਦਾ ਹੈ ਪੁਰਾਣਾ ਨਾਤਾ

ਜਦੋ ਟੀ 20 ਮੈਚ ਨਹੀਂ ਹੁੰਦੇ ਸੀ ਤਾਂ ਵਨ ਡੇ ਮੈਚਾਂ ਵਿਚ ਵੀ ਭਾਰਤ ਅਤੇ ਪਾਕਿਸਤਾਨ ਦੇ ਮੈਚਾਂ ਵਿਚ ਵਿਵਾਦ ਹੁੰਦੇ ਰਹਿੰਦੇ ਸੀ
ਵਰਲਡ ਕਪ ਮੈਚਾਂ ਵਿਚ ਭਾਰਤ -ਪਾਕਿਸਤਾਨ ਵਿਵਾਦਾਂ ਦਾ ਹੈ ਪੁਰਾਣਾ ਨਾਤਾ
Updated on
2 min read

24 ਅਕਤੂਬਰ 2021

ਯੂ.ਏ.ਈ ਵਿਚ ਹੋ ਰਹੇ ਟੀ-20 ਕ੍ਰਿਕਟ ਮੈਚ ਵਿਚ ਭਾਰਤ ਨੇ ਅਪਣਾ ਪਹਿਲਾ ਮੁਕਾਬਲਾ ਪਾਕਿਸਤਾਨ ਨਾਲ ਖੇਡਿਆ ਅਤੇ ਹਾਰ ਗਿਆ। ਅਜਿਹਾ ਪਹਿਲੀ ਬਾਰ ਹੋਇਆ ਹੈ , ਜਦੋ ਕਿਸੇ ਵਰਲਡ ਕਪ ਵਿਚ ਭਾਰਤ ਪਾਕਿਸਤਾਨ ਤੋਂ ਹਾਰਿਆ ਹੈ। ਭਾਰਤ ਅਤੇ ਪਾਕਿਸਤਾਨ ਦੇ ਲੋਕ ਇਸ ਮੁਕਾਬਲੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ । ਜਦੋ ਟੀ 20 ਮੈਚ ਨਹੀਂ ਹੁੰਦੇ ਸੀ ਤਾਂ ਵਨ ਡੇ ਮੈਚਾਂ ਵਿਚ ਵੀ ਭਾਰਤ ਅਤੇ ਪਾਕਿਸਤਾਨ ਦੇ ਮੈਚਾਂ ਵਿਚ ਵਿਵਾਦ ਹੁੰਦੇ ਰਹਿੰਦੇ ਸੀ।

1968 ਵਿਚ ਭਾਰਤ- ਪਾਕਿਸਤਾਨ ਪਹਿਲੇ ਵਿਚਾਲੇ ਹੋਏ ਪਹਿਲੇ ਵਨ ਡੇ ਮੈਚ ਵਿਚ ਪਹਿਲੀ ਬਾਰ ਵਿਵਾਦ ਦੇਖਣ ਨੂੰ ਮਿਲਿਆ, ਉਸ ਸੰਮੇ ਦੋ ਬੋਊਂਸਰ ਪਾਉਣ ਦਾ ਨਿਯਮ ਜਾਇਦਾ ਸਖਤ ਨਹੀਂ ਸੀ । ਇਸ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਦੀ ਪਾਰੀ 205 ਤੇ ਸਮੇਟ ਦਿਤੀ ਸੀ। ਇਸ ਮੈਚ ਵਿੱਚ ਭਾਰਤ ਨੇ ਬੱਲੇਬਾਜ਼ੀ ਵੀ ਬਹੁਤ ਵਧੀਆ ਕੀਤੀ ਸੀ, ਅਤੇ 37 ਓਵਰਾਂ ਵਿਚ ਦੌੜਾ ਵੀ ਬਣਾ ਲਾਇਆ ਸੀ। ਇਸਤੇ ਬਾਦ ਸਰਫਾਰਜ਼ ਨੇ ਅੰਸ਼ੁਮਾਨ ਗਾਇਕਵਾੜ ਨੂੰ ਇਕ ਓਵਰ ਵਿਚ ਲਗਾਤਾਰ ੪ ਬੋਊਂਸਰ ਗੇਂਦਾ ਪਾਇਆ। ਇਸ ਤੋਂ ਬਾਅਦ ਕਪਤਾਨ ਬਿਸ਼ਨ ਸਿੰਘ ਬੇਦੀ ਨੇ ਟੀਮ ਨੂੰ ਵਾਪਿਸ ਡਰੈਸਿੰਗ ਰੂਮ ਵਿਚ ਬੁਲਾ ਲਿਆ ਅਤੇ ਇਹ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ, ਜਿਸਤੋ ਬਾਅਦ ਪਾਕਿਸਤਾਨ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ।

ਇਸਤੋਂ ਬਾਅਦ 1992 ਵਿਚ ਹੋਏ ਪਾਕਿਸਤਾਨ ਭਾਰਤ ਮੈਚ ਵਿਚ ਵੀ ਜਾਵੇਦ ਮਿਆਂਦਾਦ ਅਤੇ ਕਿਰਨ ਮੋਰੇ ਵਿਚਾਲੇ ਵੀ ਬਹਿਸ ਹੋਈ ।1996 ਵਿਚ ਭਾਰਤ ਪਾਕਿਸਤਾਨ ਵਿਚਾਲੇ ਵਰਲਡ ਕਪ ਮੈਚ ਨੂੰ ਵੀ ਦਰਸ਼ਕ ਕਦੇ ਨਹੀਂ ਭੁੱਲ ਸਕਦੇ। ਇਸ ਮੈਚ ਵਿਚ ਆਮਿਰ ਸੋਹੇਲ ਅਤੇ ਵੈਂਕਟੇਸ਼ ਪ੍ਰਸ਼ਾਦ ਵਿਚਾਲੇ ਵੀ ਬਹੁਤ ਜਇਦਾ ਬਹਿਸ ਹੋਈ । ਇਸ ਤੋਂ ਬਾਅਦ 2003 ਵਿਚ ਪਾਕਿਸਤਾਨ ਅਤੇ ਭਾਰਤ ਵਿੱਚ ਵਰਲਡ ਕਪ ਮੈਚ ਹੋਇਆ। ਇਸ ਮੈਚ ਨੂੰ ਸਚਿਨ ਤੇਂਦੁਲਕਰ ਦੁਆਰਾ ਖੇਡੀ ਗਈ 98 ਦੌੜਾ ਦੀ ਸ਼ਾਨਦਾਰ ਪਾਰੀ ਲਈ ਯਾਦ ਕੀਤਾ ਜਾਂਦਾ ਹੈ, ਪਰ ਇਸ ਮੈਚ ਵਿਚ ਵੀ ਹਰਭਜਨ ਅਤੇ ਮੁਹੰਮਦ ਯੂਸਫ ਵਿਚਾਲੇ ਬਹਿਸ ਹੋ ਗਈ ਅਤੇ ਇਹ ਬਹਿਸ ਕੁੱਟਮਾਰ ਤਕ ਵੀ ਪੁੱਜ ਗਈ ਸੀ।

ਇਸੇ ਤਰਾਂ 2007 ਦੇ ਭਾਰਤ ਪਾਕਿਸਤਾਨ ਮੈਚ ਨੂੰ ਗੰਭੀਰ ਅਤੇ ਸ਼ਹੀਦ ਅਫਰੀਦੀ ਵਿਚਾਲੇ ਹੋਈ ਲੜਾਈ ਲਈ ਯਾਦ ਕੀਤਾ ਜਾਂਦਾ ਹੈ। ਭਾਰਤ ਅਤੇ ਪਾਕਿਸਤਾਨ 1992 ਵਰਲਡ ਕਪ ਤੋਂ ਲੈਕੇ ਹੁਣ ਤਕ 12 ਬਾਰ ਟੀ 20 ਅਤੇ ਵਨ ਡੇ ਮੈਚਾਂ ਵਿਚ ਆਪਸ ਵਿਚ ਭੀੜ ਚੁਕੇ ਹਨ। ਭਾਰਤ ਨੇ ਹੁਣ ਤਕ 12 ਮੁਕਾਬਲੇ ਜਿਤੇ ਹਨ । ਭਾਰਤ ਅਤੇ ਪਾਕਿਸਤਾਨ ਦੇ ਪੁਰਾਣੇ ਇਤਿਹਾਸ ਦੇ ਕਾਰਣ, ਜਦੋ ਵੀ ਦੋਂਵੇ ਟੀਮਾਂ ਵਿਚਾਲੇ ਮੈਚ ਹੁੰਦਾ ਹੈ, ਤਾਂ ਮਾਹੌਲ ਕਾਫੀ ਗਰਮ ਹੋ ਜਾਂਦਾ ਹੈ।

Related Stories

No stories found.
logo
Punjab Today
www.punjabtoday.com