ਭਾਰਤੀ ਟੀਮ ਨੇ ਗਰਾਊਂਡਸਮੈਨ ਅਤੇ ਪਿਚ ਕਿਊਰੇਟਰ ਨੂੰ ਦਿੱਤੇ 35 ਹਜ਼ਾਰ ਰੁਪਏ

ਟੀਮ ਇੰਡੀਆ ਦੇ ਨਵੇਂ ਕੋਚ ਰਾਹੁਲ ਦ੍ਰਾਵਿੜ ਨੇ ਕਾਨਪੁਰ ਟੈਸਟ ਮੈਚ ਦੌਰਾਨ ਪਿੱਚ ਕਿਊਰੇਟਰ ਅਤੇ ਗਰਾਊਂਡਸਮੈਨ ਨੂੰ ਵਧੀਆ ਪਿੱਚ ਬਣਾਉਣ ਲਈ 35 ਹਜ਼ਾਰ ਰੁਪਏ ਦਿੱਤੇ ਸਨ
ਭਾਰਤੀ ਟੀਮ ਨੇ ਗਰਾਊਂਡਸਮੈਨ ਅਤੇ ਪਿਚ ਕਿਊਰੇਟਰ ਨੂੰ ਦਿੱਤੇ 35 ਹਜ਼ਾਰ ਰੁਪਏ

ਟੀਮ ਇੰਡੀਆ ਦੇ ਨਵੇਂ ਕੋਚ ਰਾਹੁਲ ਦ੍ਰਾਵਿੜ ਨੇ ਕਾਨਪੁਰ ਟੈਸਟ ਮੈਚ ਦੌਰਾਨ ਪਿੱਚ ਕਿਊਰੇਟਰ ਅਤੇ ਗਰਾਊਂਡਸਮੈਨ ਨੂੰ ਵਧੀਆ ਪਿੱਚ ਬਣਾਉਣ ਲਈ 35 ਹਜ਼ਾਰ ਰੁਪਏ ਦਿੱਤੇ ਸਨ। ਹੁਣ ਮੁੰਬਈ ਟੈਸਟ 'ਚ ਇਤਿਹਾਸਕ ਜਿੱਤ ਤੋਂ ਬਾਅਦ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਇਸ ਪਰੰਪਰਾ ਨੂੰ ਅੱਗੇ ਵਧਾਇਆ ਹੈ। ਵਾਨਖੇੜੇ ਟੈਸਟ ਮੈਚ 'ਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਭਾਰਤੀ ਟੀਮ ਨੇ ਪਿੱਚ ਕਿਊਰੇਟਰ ਅਤੇ ਗਰਾਊਂਡਸਮੈਨ ਨੂੰ 35 ਹਜ਼ਾਰ ਰੁਪਏ ਦੀ ਵਿੱਤੀ ਮਦਦ ਦਿੱਤੀ ਹੈ । ਕਾਨਪੁਰ ਟੈਸਟ ਮੈਚ ਪੰਜ ਦਿਨ ਤੱਕ ਚੱਲਿਆ ਸੀ ।

ਇਸ ਦੇ ਨਾਲ ਹੀ ਮੁੰਬਈ ਟੈਸਟ ਵੀ ਚਾਰ ਦਿਨ ਚੱਲਿਆ ਸੀ।ਜਿਸ ਦਿਨ ਭਾਰਤੀ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਵਿਕਟ ਦੇਖਣ ਲਈ ਕਪਤਾਨ ਰਹਾਣੇ ਨਾਲ ਗ੍ਰੀਨ ਪਾਰਕ ਸਟੇਡੀਅਮ ਪੁਜੇ ਸਨ, ਉਨ੍ਹਾਂ ਨੇ ਵਿਕਟ ਨੂੰ ਲੈ ਕੇ ਸਵਾਲ ਵੀ ਖੜ੍ਹੇ ਕਰ ਦਿੱਤੇ ਸਨ। ਉਸ ਨੇ ਬੀਸੀਸੀਆਈ ਅਤੇ ਸਥਾਨਕ ਕਿਊਰੇਟਰ ਨੂੰ ਪਿੱਚ 'ਤੇ ਕੰਮ ਕਰਨ ਲਈ ਕਿਹਾ ਸੀ। ਜਦੋਂ ਟੈਸਟ ਮੈਚ ਪੰਜ ਦਿਨ ਚੱਲਿਆ ਤਾਂ ਦ੍ਰਾਵਿੜ ਨੇ ਪਿੱਚ ਕਿਊਰੇਟਰ ਸ਼ਿਵ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੂੰ 35,000 ਰੁਪਏ ਦਾ ਇਨਾਮ ਦਿੱਤਾ ਸੀ।

ਟੀਮ ਇੰਡੀਆ ਨੇ ਮੁੰਬਈ ਟੈਸਟ 'ਚ ਸਭ ਤੋਂ ਵੱਡੀ ਜਿੱਤ ਦਰਜ ਕਰਕੇ ਨਿਊਜ਼ੀਲੈਂਡ ਖਿਲਾਫ ਸੀਰੀਜ਼ ਜਿੱਤ ਲਈ ਹੈ। ਮੁੰਬਈ ਟੈਸਟ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾਇਆ। ਦੌੜਾਂ ਦੇ ਲਿਹਾਜ਼ ਨਾਲ ਭਾਰਤ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਇਸ ਟੈਸਟ ਦਾ ਮੈਨ ਆਫ ਦਾ ਮੈਚ ਮਯੰਕ ਅਗਰਵਾਲ ਰਿਹਾ, ਜਿਸ ਨੇ ਪਹਿਲੀ ਪਾਰੀ 'ਚ 150 ਦੌੜਾਂ ਅਤੇ ਦੂਜੀ ਪਾਰੀ 'ਚ 62 ਦੌੜਾਂ ਬਣਾਈਆਂ ਸੀ । ਆਰ ਅਸ਼ਵਿਨ ਨੂੰ ਮੈਨ ਆਫ ਦਾ ਸੀਰੀਜ਼ ਚੁਣਿਆ ਗਿਆ, ਜਿਸ ਨੇ 14 ਵਿਕਟਾਂ ਲਈਆਂ ਅਤੇ 70 ਦੌੜਾਂ ਬਣਾਈਆਂ। ਦ੍ਰਾਵਿੜ ਅਤੇ ਕੋਹਲੀ ਦੀ ਇਕੱਠੇ ਇਹ ਪਹਿਲੀ ਸੀਰੀਜ਼ ਸੀ।

Related Stories

No stories found.
logo
Punjab Today
www.punjabtoday.com