
ਇੰਜ਼ਮਾਮ-ਉਲ-ਹੱਕ ਆਪਣੇ ਸਮੇਂ ਦੇ ਬਹੁੱਤ ਵਡੇ ਵਿਸਫੋਟਕ ਬੱਲੇਬਾਜ ਦੇ ਰੂਪ ਵਿਚ ਜਾਣੇ ਜਾਂਦੇ ਸਨ। ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ ਨੇ ਟੀਮ ਇੰਡੀਆ ਦੇ ਧਮਾਕੇਦਾਰ ਬੱਲੇਬਾਜ਼ ਵਿਰਾਟ ਕੋਹਲੀ 'ਤੇ ਅਜਿਹੀ ਟਿੱਪਣੀ ਕੀਤੀ ਹੈ, ਜਿਸ ਨੂੰ ਭਾਰਤੀ ਪ੍ਰਸ਼ੰਸਕ ਕਦੇ ਨਹੀਂ ਭੁੱਲਣਗੇ।
ਇੰਜ਼ਮਾਮ-ਉਲ-ਹੱਕ ਦੀ ਟਿੱਪਣੀ ਨੇ ਭਾਰਤੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਪਾਕਿਸਤਾਨ ਖਿਲਾਫ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਟੀਮ ਇੰਡੀਆ ਦੀ ਪਾਰੀ 'ਚ ਇਕ ਸਮੇਂ ਵਿਰਾਟ ਕੋਹਲੀ 23 ਗੇਂਦਾਂ 'ਤੇ 15 ਦੌੜਾਂ 'ਤੇ ਸਨ ਅਤੇ ਪਾਕਿਸਤਾਨ ਖਿਲਾਫ 160 ਦੌੜਾਂ ਦਾ ਪਿੱਛਾ ਕਰਨਾ, ਹਰ ਮਿੰਟ ਅਸੰਭਵ ਜਾਪ ਰਿਹਾ ਸੀ। ਵਿਰਾਟ ਕੋਹਲੀ ਉਦੋਂ ਤੇਜ਼ ਰਫਤਾਰ ਨਾਲ ਹੈਰਾਨੀਜਨਕ ਤਰੀਕੇ ਨਾਲ ਦੌੜਾਂ ਬਣਾ ਰਹੇ ਸਨ। ਆਪਣੀਆਂ ਅਗਲੀਆਂ 30 ਗੇਂਦਾਂ 'ਤੇ 67 ਦੌੜਾਂ ਬਣਾ ਕੇ, ਜਿਸ ਵਿਚ ਉਸ ਦੀਆਂ ਆਖਰੀ 11 ਗੇਂਦਾਂ 'ਤੇ 36 ਦੌੜਾਂ, 53 ਗੇਂਦਾਂ 'ਤੇ ਅਜੇਤੂ 82 ਦੌੜਾਂ ਸ਼ਾਮਲ ਸਨ।
ਵਿਰਾਟ ਕੋਹਲੀ ਨੇ ਭਾਰਤ ਨੂੰ ਚਾਰ ਵਿਕਟਾਂ ਨਾਲ ਸ਼ਾਨਦਾਰ ਜਿੱਤ ਦਿਵਾਈ। ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ ਨੇ ਵਿਰਾਟ ਕੋਹਲੀ ਦੀ ਅਜੇਤੂ ਪਾਰੀ ਤੋਂ ਹੈਰਾਨ ਹੁੰਦਿਆਂ ਕਿਹਾ ਕਿ ਸੱਜੇ ਹੱਥ ਦੇ ਬੱਲੇਬਾਜ਼ ਕੋਲ ਇਕੱਲੇ ਮੈਚ ਜਿੱਤਣ ਦੀ ਯੋਗਤਾ ਹੈ, ਖਾਸ ਕਰਕੇ ਜਦੋਂ ਟੀਮ ਦਬਾਅ ਵਿਚ ਹੁੰਦੀ ਹੈ। ਇੰਜ਼ਮਾਮ-ਉਲ-ਹੱਕ ਨੇ ਕਿਹਾ, 'ਭਾਰਤੀ ਟੀਮ ਦੀ ਜਿੱਤ ਦਾ ਸਾਰਾ ਸਿਹਰਾ ਵਿਰਾਟ ਕੋਹਲੀ ਨੂੰ ਦਿੱਤਾ ਜਾਣਾ ਚਾਹੀਦਾ ਹੈ। ਉਸਦਾ ਖੇਡਣ ਦਾ ਤਰੀਕਾ ਸ਼ਾਨਦਾਰ ਸੀ। ਵਿਰਾਟ ਇਸ ਤਰ੍ਹਾਂ ਦਾ ਖਿਡਾਰੀ ਹੈ ਅਤੇ ਅਜਿਹਾ ਨਹੀਂ ਹੈ ਕਿ ਉਸ ਨੇ ਅਜਿਹਾ ਕੁਝ ਕੀਤਾ ਹੈ, ਜੋ ਉਸ ਨੇ ਨਹੀਂ ਕੀਤਾ ਜਾਂ ਨਹੀਂ ਕਰ ਸਕਦਾ। ਉਸ ਨੇ ਚੰਗਾ ਖੇਡਿਆ ਅਤੇ ਉਸਦੀ ਪਾਰੀ ਸ਼ਾਨਦਾਰ ਸੀ। ਉਹ ਇਕੱਲੇ ਮੈਚ ਜਿੱਤਣ ਦੀ ਸਮਰੱਥਾ ਰੱਖਦਾ ਹੈ।
ਇੰਜ਼ਮਾਮ ਨੇ ਆਪਣੇ ਯੂਟਿਊਬ ਚੈਨਲ 'ਦਿ ਮੈਚ ਵਿਨਰ' 'ਤੇ ਕਿਹਾ, 'ਬਹੁਤ ਸਾਰੇ ਖਿਡਾਰੀ ਅਜਿਹੇ ਹਨ, ਜੋ ਆਪਣੇ ਦਮ 'ਤੇ ਮੈਚ ਜਿਤਾ ਸਕਦੇ ਹਨ। ਕੁਝ ਖਿਡਾਰੀ ਦੌੜਾਂ ਬਣਾਉਣ ਦੇ ਬਾਵਜੂਦ ਮੈਚ ਨਹੀਂ ਜਿੱਤ ਸਕਦੇ, ਪਰ ਕੁਝ ਖਿਡਾਰੀ ਅਜਿਹੇ ਹੁੰਦੇ ਹਨ ਜੋ ਇਕੱਲੇ ਅਤੇ ਆਪਣੀਆਂ ਟੀਮਾਂ ਲਈ ਦਬਾਅ ਵਿੱਚ ਅਜਿਹੇ ਮੈਚ ਜਿੱਤਦੇ ਹਨ। ਵਿਰਾਟ (ਕੋਹਲੀ) ਅਜਿਹਾ ਖਿਡਾਰੀ ਹੈ ਅਤੇ ਉਸ ਨੇ ਖੁਦ ਨੂੰ ਸਾਬਤ ਕੀਤਾ ਹੈ।