ਅੱਜ ਹੈ ਸੌਰਵ ਗਾਂਗੁਲੀ ਦਾ ਜਨਮ ਦਿਵਸ

ਭਾਰਤੀ ਕ੍ਰਿਕਟ ਟੀਮ ਦੇ ਪੂਰਵ ਕਪਤਾਨ ਹਨ ਅਤੇ ਹੁਣ ਬੋਰਡ ਆਫ਼ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ ਯਾਨੀ ਕਿ BCCI ਦੇ ਪ੍ਰਧਾਨ ਹਨ।
ਅੱਜ ਹੈ ਸੌਰਵ ਗਾਂਗੁਲੀ ਦਾ ਜਨਮ ਦਿਵਸ

ਸੌਰਵ ਗਾਂਗੁਲੀ ਜਿਨ੍ਹਾਂ ਨੂੰ ਲੋਕ ਪਿਆਰ ਨਾਲ ਦਾਦਾ ਕਹਿ ਕੇ ਬੁਲਾਉਂਦੇ ਹਨ ਦਾ ਜਨਮ 8 ਜੁਲਾਈ 1972 ਨੂੰ ਹੋਇਆ ਸੀ। ਉਹ ਭਾਰਤੀ ਕ੍ਰਿਕਟ ਟੀਮ ਦੇ ਪੂਰਵ ਕਪਤਾਨ ਹਨ ਅਤੇ ਹੁਣ ਬੋਰਡ ਆਫ਼ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ ਯਾਨੀ ਕਿ ਬੀ ਸੀ ਸੀ ਆਈ ਦੇ ਪ੍ਰਧਾਨ ਹਨ।

ਸੌਰਵ ਗਾਂਗੁਲੀ ਦਾ ਜਨਮ ਕਲਕੱਤਾ ਵਿਖੇ ਹੋਇਆ ਸੀ ਅਤੇ ਗਾਂਗੁਲੀ ਦਾ ਪੂਰਾ ਨਾਮ ਸੌਰਵ ਚੰਡੀਦਾਸ ਗਾਂਗੁਲੀ ਹੈ। ਗਾਂਗੁਲੀ ਦੇ ਪਿਤਾ ਚੰਡੀਦਾਸ ਆਪਣੇ ਸਮੇਂ ਦੇ ਬਹੁਤ ਵਧੀਆ ਵਪਾਰੀ ਸਨ ਅਤੇ ਇਕ ਸਮੇਂ ਉਹ ਕਲਕੱਤਾ ਦੇ ਸਭ ਤੋਂ ਅਮੀਰਾਂ ਵਿਚ ਵੀ ਗਿਣੇ ਜਾਂਦੇ ਸਨ। ਇਸ ਕਾਰਨ ਸੌਰਵ ਗਾਂਗੁਲੀ ਦਾ ਬਚਪਨ ਬਹੁਤ ਵਧੀਆ ਬੀਤਿਆ ਅਤੇ ਉਨ੍ਹਾਂ ਨੂੰ ਮਹਾਰਾਜਾ ਕਹਿ ਕੇ ਬੁਲਾਇਆ ਜਾਂਦਾ ਸੀ।

ਕਲਕੱਤੇ ਵਿਚ ਫੁਟਬਾਲ ਦੀ ਖੇਡ ਮਸ਼ਹੂਰ ਹੋਣ ਕਾਰਨ ਗਾਂਗੁਲੀ ਸ਼ੁਰੂਆਤ ਵਿੱਚ ਫੁਟਬਾਲ ਖੇਡਣਾ ਪਸੰਦ ਕਰਦੇ ਸਨ। ਪਰ ਪੜ੍ਹਾਈ ਦੇ ਕਾਰਨ ਗਾਂਗੁਲੀ ਫੁਟਬਾਲ ਵੱਲ ਨਹੀਂ ਜਾ ਸਕੇ ਅਤੇ ਉਨ੍ਹਾਂ ਦੀ ਮਾਤਾ ਨੀਰੂਪਾ ਗਾਂਗੁਲੀ ਵੀ ਸੌਰਭ ਦੇ ਫੁਟਬਾਲ ਖੇਡਣ ਦੇ ਹੱਕ ਵਿੱਚ ਨਹੀਂ ਸਨ।

ਪਰ ਕਿਹਾ ਜਾਂਦਾ ਹੈ ਕਿ ਜੇ ਕਿਸਮਤ ਵਿਚ ਖੇਡਾਂ ਲਿਖਿਆ ਹੋਵੇ ਤਾਂ ਕਿਸਮਤ ਕਿਸੇ ਵੀ ਹੱਦ ਤਕ ਉਸ ਨੂੰ ਅੱਗੇ ਲੈ ਕੇ ਜਾ ਸਕਦੀ ਹੈ। ਸੌਰਵ ਗਾਂਗੁਲੀ ਦਾ ਵੱਡਾ ਭਰਾ ਸਨੇਹਸੀਸ਼ ਗਾਂਗੁਲੀ ਬੰਗਾਲ ਦੀ ਕ੍ਰਿਕਟ ਟੀਮ ਦੇ ਵਿੱਚ ਆਪਣਾ ਨਾਮ ਬਣਾ ਚੁੱਕਿਆ ਸੀ ਅਤੇ ਉਸ ਨੇ ਆਪਣੇ ਪਿਤਾ ਨੂੰ, ਸੌਰਭ ਨੂੰ ਕ੍ਰਿਕਟ ਖਿਡਾਉਣ ਵਾਸਤੇ ਪ੍ਰੇਰਿਤ ਕੀਤਾ।

ਸ਼ੁਰੂਆਤ ਵਿੱਚ ਗਾਂਗੁਲੀ ਸੱਜੇ ਹੱਥ ਦੇ ਬੱਲੇਬਾਜ਼ ਸਨ ਪਰ ਗਾਂਗੁਲੀ ਨੇ ਆਪਣੇ ਵੱਡੇ ਭਰਾ ਦੇ ਕ੍ਰਿਕਟ ਸਾਮਾਨ ਨੂੰ ਵਰਤਣ ਲਈ ਖੱਬੇ ਹੱਥ ਨਾਲ ਖੇਡਣਾ ਸ਼ੁਰੂ ਕੀਤਾ।

ਗਾਂਗੁਲੀ ਦੀ ਇਸ ਤੋਂ ਬਾਅਦ ਰਣਜੀ ਟਰਾਫੀ ਦੇ ਵਿੱਚ ਬੰਗਾਲ ਟੀਮ ਲਈ ਚੋਣ ਹੋਈ। ਰਣਜੀ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਦੇ ਕਾਰਨ ਗਾਂਗੁਲੀ ਨੂੰ ਭਾਰਤੀ ਟੀਮ ਲਈ ਵੀ ਚੁਣ ਲਿਆ ਗਿਆ। ਗਾਂਗੁਲੀ ਨੇ ਆਪਣਾ ਇਕ ਦਿਨਾ ਅੰਤਰਰਾਸ਼ਟਰੀ ਡੇਬਿਯੂ ਵੈਸਟਇੰਡੀਜ਼ ਦੇ ਖ਼ਿਲਾਫ਼ 1992 ਵਿੱਚ ਕੀਤਾ। ਪਰ ਗਾਂਗੁਲੀ ਨੂੰ ਟੀਮ ਵਿੱਚੋਂ ਇਸ ਕਾਰਨ ਕੱਢ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਆਪਣੀ ਟੀਮ ਲਈ ਡਰਿੰਕਸ ਲੈ ਕੇ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ।

ਇਸ ਤੋਂ ਬਾਅਦ ਗਾਂਗੁਲੀ ਫਿਰ ਤੋਂ ਰਣਜੀ ਟਰਾਫੀ ਲਈ ਖੇਡਣ ਲੱਗ ਪਏ ਅਤੇ ਬੰਗਾਲ ਵੱਲੋਂ ਖੇਡਦੇ ਹੋਏ ਬਹੁਤ ਦੌਡ਼ਾਂ ਬਣਾਈਆਂ। ਸੌਰਵ ਗਾਂਗੁਲੀ ਦੀ ਭਾਰਤੀ ਟੀਮ ਦੇ ਵਿੱਚ ਵਾਪਸੀ 1996 ਵਿੱਚ ਹੋਈ ਜਦੋਂ ਭਾਰਤੀ ਟੀਮ ਇੰਗਲੈਂਡ ਦਾ ਦੌਰਾ ਕਰਨ ਲਈ ਗਈ ਸੀ। ਉਸ ਸਮੇਂ ਭਾਰਤੀ ਟੀਮ ਦੇ ਓਪਨਰ ਬੱਲੇਬਾਜ਼ ਨਵਜੋਤ ਸਿੰਘ ਸਿੱਧੂ ਭਾਰਤੀ ਟੀਮ ਦੇ ਕਪਤਾਨ ਮੁਹੰਮਦ ਅਜ਼ਹਰੂਦੀਨ ਵੱਲੋਂ ਕੀਤੇ ਗਏ ਮਾੜੇ ਵਿਵਹਾਰ ਕਾਰਨ ਇਸ ਲੜੀ ਨੂੰ ਵਿਚਾਲੇ ਹੀ ਛੱਡ ਕੇ ਚਲੇ ਗਏ ਜਿਸ ਕਾਰਨ ਗਾਂਗੁਲੀ ਨੂੰ ਦੂਜੇ ਟੈਸਟ ਮੈਚ ਵਿੱਚ ਖੇਡਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਭਾਰਤ ਲਈ ਆਪਣਾ ਟੈਸਟ ਡੈਬਿਊ ਕੀਤਾ।

2000 ਵਿੱਚ ਗਾਂਗੁਲੀ ਨੂੰ ਭਾਰਤੀ ਟੀਮ ਦਾ ਕਪਤਾਨ ਬਣਾ ਦਿੱਤਾ ਅਤੇ ਕਿਹਾ ਇਹੀ ਜਾਂਦਾ ਹੈ ਕਿ ਜੇਕਰ ਭਾਰਤੀ ਟੀਮ ਦੇ ਵਿਚ ਅਗਰੈਸ਼ਨ ਕਿਸੇ ਨੇ ਭਰਿਆ ਤਾਂ ਉਹ ਸੌਰਵ ਗਾਂਗੁਲੀ ਸੀ। ਸੌਰਵ ਗਾਂਗੁਲੀ ਦੇ ਕਪਤਾਨੀ ਦੇ ਸਮੇਂ ਦੌਰਾਨ ਹੀ ਉਨ੍ਹਾਂ ਨੇ ਨਵੇਂ ਚਿਹਰਿਆਂ ਚੁਣਿਆ ਪਤੀ ਦੁਬਾਰਾ ਤੋਂ ਟੀਮ ਖੜੀ ਕੀਤੀ। ਗਾਂਗੁਲੀ ਵੱਲੋਂ ਚੁਣੀ ਗਈ ਟੀਮ ਟੀਮ ਦੇ ਮੈਂਬਰਾਂ ਨੇ ਹੀ ਬਾਅਦ ਵਿੱਚ ਭਾਰਤ ਲਈ 2011 ਵਿਸ਼ਵ ਕੱਪ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ। ਸੌਰਵ ਗਾਂਗੁਲੀ ਵੱਲੋਂ ਤਿਆਰ ਕੀਤੀ ਕਿ ਟੀਮ ਦੇ ਵਿੱਚ ਯੁਵਰਾਜ ਸਿੰਘ, ਹਰਭਜਨ ਸਿੰਘ, ਵੀਰੇਂਦਰ ਸਹਿਵਾਗ, ਜ਼ਹੀਰ ਖਾਨ ਵਰਗੇ ਖਿਡਾਰੀ ਸਨ।

ਆਪਣੀ ਕਪਤਾਨੀ ਦੇ ਕਰੀਅਰ ਦਾ ਆਗਾਜ਼ ਵੀ ਗਾਂਗੁਲੀ ਲਈ ਬਹੁਤ ਵਧੀਆ ਹੋਇਆ ਅਤੇ ਭਾਰਤ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ਼ ਇਕ ਦਿਨਾ ਲੜੀ ਜਿੱਤ ਦਿਵਾਈ। ਇਸ ਤੋਂ ਇਲਾਵਾ ਸੌਰਵ ਗਾਂਗੁਲੀ ਦੀ ਕਪਤਾਨੀ ਦੌਰਾਨ ਭਾਰਤੀ ਟੀਮ ਨੇ ਚੈਂਪੀਅਨਜ਼ ਟਰਾਫੀ ਵੀ ਜਿੱਤੀ ਸੀ ਅਤੇ 2003 ਦੇ ਵਿਸ਼ਵ ਕੱਪ ਦੇ ਵਿੱਚ ਵੀ ਭਾਰਤੀ ਟੀਮ ਫਾਈਨਲ ਵਿੱਚ ਪਹੁੰਚੀ ਸੀ। 2002 ਦੀ ਇੰਗਲੈਂਡ ਖ਼ਿਲਾਫ਼ ਨੈਟਵੇਸਟ ਸੀਰੀਜ਼ ਦਾ ਉਹ ਮੈਚ ਤਾਂ ਕੌਣ ਭੁੱਲ ਸਕਦਾ ਹੈ ਜਿਸ ਵਿੱਚ ਭਾਰਤੀ ਟੀਮ ਨੇ ਜਿੱਤ ਦਰਜ ਕਰਨ ਤੋਂ ਬਾਅਦ ਸੌਰਵ ਗਾਂਗੁਲੀ ਦੁਆਰਾ ਸ਼ਰਟ ਲਹਿਰਾਈ ਗਈ ਸੀ।

4 ਸਾਲਾਂ ਦੀ ਕਪਤਾਨੀ ਦੌਰਾਨ ਹੀ ਸੌਰਵ ਗਾਂਗੁਲੀ ਨੇ ਭਾਰਤੀ ਟੀਮ ਦੀ ਦਿਸ਼ਾ ਬਦਲ ਦਿੱਤੀ ਸੀ। ਇਸ ਤੋਂ ਬਾਅਦ ਗਰੈਗ ਚੈਪਲ ਦੀ ਭਾਰਤੀ ਟੀਮ ਦੇ ਕੋਚ ਵਜੋਂ ਸਿਲੈਕਸ਼ਨ ਹੋਈ ਅਤੇ ਸੌਰਵ ਗਾਂਗੁਲੀ ਦੇ ਨਾਲ ਉਨ੍ਹਾਂ ਦੀ ਨਾ ਬਣਨ ਕਾਰਨ ਸੌਰਵ ਗਾਂਗੁਲੀ ਨੂੰ ਟੀਮ ਵਿਚੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸੌਰਵ ਗਾਂਗੁਲੀ ਦੀ ਟੀਮ ਵਿੱਚ 2007 ਵਿੱਚ ਫਿਰ ਵਾਪਸੀ ਹੋਈ, ਪਰ ਉਸ ਤੋਂ ਬਾਅਦ ਸੌਰਵ ਗਾਂਗੁਲੀ ਬਹੁਤਾ ਜ਼ਿਆਦਾ ਕੁਝ ਪ੍ਰਦਰਸ਼ਨ ਨਾ ਕਰ ਸਕੇ ਅਤੇ ਟੀਮ ਤੋਂ ਰਿਟਾਇਰਮੈਂਟ ਲੈ ਲਈ।

ਭਾਰਤੀ ਟੀਮ ਲਈ ਖੇਡਣ ਤੋਂ ਇਲਾਵਾ ਸੌਰਵ ਗਾਂਗੁਲੀ ਆਈਪੀਐਲ ਟੀਮ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਵੀ ਖੇਡੇ। ਆਈਪੀਐੱਲ ਦੇ ਵਿੱਚ ਉਨ੍ਹਾਂ ਦੀ ਕਪਤਾਨੀ ਦੌਰਾਨ ਟੀਮ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕੀ। 2015 ਤੋਂ ਲੈ ਕੇ 2019 ਤਕ ਸੌਰਵ ਗਾਂਗੁਲੀ ਕ੍ਰਿਕਟ ਐਸੋਸੀਏਸ਼ਨ ਬੰਗਾਲ ਦੇ ਪ੍ਰਧਾਨ ਰਹੇ ਅਤੇ ਅਕਤੂਬਰ 2019 ਵਿੱਚ ਉਹ ਬੀਸੀਸੀਆਈ ਦੇ ਪ੍ਰਧਾਨ ਚੁਣੇ ਗਏ।

ਗਾਂਗੁਲੀ ਆਪਣੇ ਕ੍ਰਿਕਟ ਕਰੀਅਰ ਦੇ ਦੌਰਾਨ ਬਹੁਤ ਹੀ ਵਧੀਆ ਬੱਲੇਬਾਜ਼ ਅਤੇ ਕਪਤਾਨ ਸਾਬਤ ਹੋਏ ਸਨ। ਉਨ੍ਹਾਂ ਨੇ ਇਕ ਦਿਨਾਂ ਅੰਤਰਰਾਸ਼ਟਰੀ ਮੈਚਾਂ ਵਿੱਚ 11363 ਰਨ ਬਣਾਏ ਹਨ।

ਅੱਜ ਅਸੀਂ ਸੌਰਵ ਗਾਂਗੁਲੀ ਦੇ ਜਨਮਦਿਨ ਮੌਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਪ੍ਰਾਰਥਨਾ ਕਰਦੇ ਹਾਂ।

Related Stories

No stories found.
logo
Punjab Today
www.punjabtoday.com