ਇਸ ਵਾਰ ਟੀ-20 ਵਿਸ਼ਵ ਕੱਪ ਦਾ ਹਿੱਸਾ ਨਹੀਂ ਬਣਾਂਗਾ : ਜਸਪ੍ਰੀਤ ਬੁਮਰਾਹ

ਜਸਪ੍ਰੀਤ ਬੁਮਰਾਹ ਨੇ ਟਵੀਟ ਕੀਤਾ, ''ਮੈਨੂੰ ਇਸ ਗੱਲ ਦਾ ਦੁੱਖ ਹੈ, ਕਿ ਮੈਂ ਇਸ ਵਾਰ ਟੀ-20 ਵਿਸ਼ਵ ਕੱਪ ਦਾ ਹਿੱਸਾ ਨਹੀਂ ਬਣਾਂਗਾ, ਪਰ ਆਪਣੇ ਚਾਹੁਣ ਵਾਲਿਆਂ ਤੋਂ ਮਿਲੀਆਂ ਸ਼ੁਭਕਾਮਨਾਵਾਂ, ਦੇਖਭਾਲ ਅਤੇ ਸਮਰਥਨ ਲਈ ਧੰਨਵਾਦੀ ਹਾਂ।''
ਇਸ ਵਾਰ ਟੀ-20 ਵਿਸ਼ਵ ਕੱਪ ਦਾ ਹਿੱਸਾ ਨਹੀਂ ਬਣਾਂਗਾ :  ਜਸਪ੍ਰੀਤ ਬੁਮਰਾਹ

ਜਸਪ੍ਰੀਤ ਬੁਮਰਾਹ ਦੀ ਗਿਣਤੀ ਭਾਰਤ ਦੇ ਸਭ ਤੋਂ ਵਧੀਆ ਤੇਜ਼ ਗੇਂਦਬਾਜ਼ਾਂ ਵਿਚ ਕੀਤੀ ਜਾਂਦੀ ਹੈ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿੱਠ ਦੀ ਸੱਟ ਕਾਰਨ ਆਸਟਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਭਾਰਤੀ ਕ੍ਰਿਕਟ ਬੋਰਡ (BCCI) ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਹੈ।

ਬੁਮਰਾਹ ਸੱਟ ਕਾਰਨ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਦੇ ਇਸ ਮੁਕਾਬਲੇ ਵਿੱਚ ਨਹੀਂ ਖੇਡ ਸਕਣਗੇ। ਇਸ ਮੈਗਾ ਈਵੈਂਟ ਤੋਂ ਬਾਹਰ ਹੋਣ ਤੋਂ ਬਾਅਦ ਹੁਣ ਜਸਪ੍ਰੀਤ ਬੁਮਰਾਹ ਦਾ ਬਿਆਨ ਆਇਆ ਹੈ। ਉਸ ਨੇ ਮੰਗਲਵਾਰ ਨੂੰ ਟਵੀਟ ਕਰਕੇ ਵਿਸ਼ਵ ਕੱਪ ਤੋਂ ਬਾਹਰ ਹੋਣ ਬਾਰੇ ਆਪਣੇ ਮਨ ਦੀ ਗੱਲ ਸਾਂਝੀ ਕੀਤੀ ਹੈ।

ਬੁਮਰਾਹ ਨੇ ਟਵੀਟ ਕੀਤਾ, ''ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਮੈਂ ਇਸ ਵਾਰ ਟੀ-20 ਵਿਸ਼ਵ ਕੱਪ ਦਾ ਹਿੱਸਾ ਨਹੀਂ ਬਣਾਂਗਾ, ਪਰ ਆਪਣੇ ਚਾਹੁਣ ਵਾਲਿਆਂ ਤੋਂ ਮਿਲੀਆਂ ਸ਼ੁਭਕਾਮਨਾਵਾਂ, ਦੇਖਭਾਲ ਅਤੇ ਸਮਰਥਨ ਲਈ ਧੰਨਵਾਦੀ ਹਾਂ। ਜਿਵੇਂ ਹੀ ਮੈਂ ਠੀਕ ਹੋ ਜਾਵਾਂਗਾ, ਮੈਂ ਆਸਟਰੇਲੀਆ ਵਿੱਚ ਟੀਮ ਦੀ ਮੁਹਿੰਮ ਦਾ ਸਮਰਥਨ ਕਰਾਂਗਾ। ਬੁਮਰਾਹ ਦੀ ਗੈਰਹਾਜ਼ਰੀ ਯਕੀਨੀ ਤੌਰ 'ਤੇ ਆਸਟ੍ਰੇਲੀਆ ਵਿਚ ਭਾਰਤ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਤ ਕਰੇਗੀ, ਕਿਉਂਕਿ ਡੈਥ ਓਵਰਾਂ ਦੀ ਗੇਂਦਬਾਜ਼ੀ ਇਸ ਸਮੇਂ ਟੀਮ ਲਈ ਸਭ ਤੋਂ ਵੱਡੀ ਚਿੰਤਾ ਹੈ।

ਤੇਜ਼ ਗੇਂਦਬਾਜ਼ ਦਾ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਇਲਾਜ ਚੱਲ ਰਿਹਾ ਹੈ ਅਤੇ ਬੀਸੀਸੀਆਈ ਉਸ ​​ਦੀ ਮੈਡੀਕਲ ਰਿਪੋਰਟ ਦਾ ਇੰਤਜ਼ਾਰ ਕਰ ਰਿਹਾ ਸੀ, ਪਰ ਇਹ ਤੈਅ ਸੀ ਕਿ ਉਹ ਅਗਲੇ ਕਈ ਮਹੀਨਿਆਂ ਤੱਕ ਕ੍ਰਿਕਟ ਨਹੀਂ ਖੇਡ ਸਕਣਗੇ। ਬੀਸੀਸੀਆਈ ਨੇ ਅਜੇ ਤੱਕ ਟੀ-20 ਵਿਸ਼ਵ ਕੱਪ ਲਈ ਬੁਮਰਾਹ ਦੀ ਥਾਂ ਕਿਸੇ ਖਿਡਾਰੀ ਦੀ ਚੋਣ ਨਹੀਂ ਕੀਤੀ ਹੈ, ਪਰ ਮੁਹੰਮਦ ਸ਼ਮੀ ਅਤੇ ਦੀਪਕ ਚਾਹਰ ਵਿੱਚੋਂ ਕਿਸੇ ਇੱਕ ਨੂੰ ਟੀਮ ਵਿੱਚ ਥਾਂ ਮਿਲ ਸਕਦੀ ਹੈ।

ਜੰਮੂ-ਕਸ਼ਮੀਰ ਦੇ ਤੇਜ਼ ਗੇਂਦਬਾਜ਼ ਉਮਰਾਨ ਵਲੀ ਨੂੰ ਸਟੈਂਡਬਾਏ ਖਿਡਾਰੀਆਂ ਦੀ ਸੂਚੀ 'ਚ ਰੱਖਿਆ ਜਾ ਸਕਦਾ ਹੈ। ਬੁਮਰਾਹ ਪਿਛਲੇ ਸਮੇਂ ਵਿੱਚ ਵੀ ਪਿੱਠ ਦੇ ਦਰਦ ਤੋਂ ਪ੍ਰੇਸ਼ਾਨ ਰਿਹਾ ਹੈ। 2019 ਵਿੱਚ ਵੀ ਉਸ ਨੂੰ ਇਸੇ ਕਾਰਨ ਤਿੰਨ ਮਹੀਨੇ ਬਾਹਰ ਰਹਿਣਾ ਪਿਆ ਸੀ, ਪਰ ਇਸ ਵਾਰ ਉਸ ਨੂੰ ਚਾਰ ਤੋਂ ਛੇ ਮਹੀਨੇ ਬਾਹਰ ਰਹਿਣਾ ਪੈ ਸਕਦਾ ਹੈ। ਬੁਮਰਾਹ ਨੇ ਇਸ ਸਾਲ ਭਾਰਤ ਲਈ ਤਿੰਨੋਂ ਫਾਰਮੈਟਾਂ ਵਿੱਚ ਇੱਕੋ ਜਿਹੇ ਪੰਜ ਮੈਚ ਖੇਡੇ ਜਦੋਂ ਕਿ ਉਸਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੁੰਬਈ ਇੰਡੀਅਨਜ਼ ਲਈ 14 ਮੈਚ ਖੇਡੇ ਸਨ।

Related Stories

No stories found.
logo
Punjab Today
www.punjabtoday.com