ਕਪਿਲ ਦੇਵ ਨੇ ਕੀਤੇ ਪੰਡਯਾ ਦੇ ਕਰੀਅਰ 'ਤੇ ਸਵਾਲ

ਇਕ ਸਮਾਗਮ ਦੌਰਾਨ ਦਸਿਆ ਕਪਿਲ ਨੇ ਆਪਣਾ ਪਸੰਦੀਦਾ ਆਲਰਾਊਂਡਰ
ਕਪਿਲ ਦੇਵ ਨੇ ਕੀਤੇ ਪੰਡਯਾ ਦੇ ਕਰੀਅਰ 'ਤੇ ਸਵਾਲ

ਭਾਰਤੀ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਹਾਰਦਿਕ ਪੰਡਯਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਜਦੋਂ ਕਪਿਲ ਦੇਵ ਨੂੰ ਪੁੱਛਿਆ ਗਿਆ ਕੀ ਹਾਰਦਿਕ ਪੰਡਯਾ ਨੂੰ ਆਲਰਾਊਂਡਰ ਕਿਹਾ ਜਾ ਸਕਦਾ ਹੈ, ਤਾਂ ਉਨ੍ਹਾਂ ਨੇ ਕਿਹਾ ਕਿ ਆਲਰਾਉਂਡਰ ਲਈ ਗੇਂਦਬਾਜੀ ਜਰੁਰੀ ਪਰ ਉਹ ਇੰਨੀ ਗੇਂਦਬਾਜ਼ੀ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਹਾਰਦਿਕ ਪੰਡਯਾ ਨੇ ਹਾਲ ਹੀ 'ਚ ਟੀ-20 ਵਿਸ਼ਵ ਕੱਪ 'ਚ ਵੀ ਸਿਰਫ ਦੋ ਮੈਚਾਂ 'ਚ ਗੇਂਦਬਾਜ਼ੀ ਕੀਤੀ।

ਕਪਿਵ ਨੇ ਪੰਡਯਾ 'ਤੇ ਸਵਾਲ ਚੁੱਕੇ ਹਨ

ਹਾਰਦਿਕ ਪੰਡਯਾ ਨੂੰ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਲਈ ਟੀਮ 'ਚ ਜਗ੍ਹਾ ਨਹੀਂ ਮਿਲੀ। ਭਾਰਤ ਨੇ ਇਹ ਸੀਰੀਜ਼ 3-0 ਨਾਲ ਜਿੱਤੀ ਸੀ। ਰਾਇਲ ਕਲਕੱਤਾ ਗੋਲਫ ਕੋਰਸ 'ਚ ਕਪਿਲ ਨੇ ਕਿਹਾ, ''ਆਲਰਾਊਂਡਰ ਕਹਾਉਣ ਲਈ ਉਸ ਨੂੰ ਦੋਵੇਂ ਕੰਮ ਕਰਨੇ ਪੈਣਗੇ। ਜੇਕਰ ਉਹ ਗੇਂਦਬਾਜ਼ੀ ਨਹੀਂ ਕਰ ਰਿਹਾ ਤਾਂ ਕੀ ਉਸ ਨੂੰ ਆਲਰਾਊਂਡਰ ਕਹਿਣਾ ਸਹੀ ਨਹੀਂ ਪਰ ਉਹ ਸੱਟ ਤੋਂ ਉਭਰਿਆ ਹੈ, ਇਸ ਲਈ ਉਸ ਨੂੰ ਪਹਿਲਾਂ ਗੇਂਦਬਾਜ਼ੀ ਕਰਨ ਦਿਓ। ਉਨ੍ਹਾਂ ਕਿਹਾ ਕਿ ਗੇਂਦਬਾਜ਼ੀ ਲਈ ਹਾਰਦਿਕ ਪੰਡਯਾ ਨੂੰ ਕਾਫੀ ਮੈਚ ਖੇਡਣੇ ਹੋਣਗੇ ਅਤੇ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।

ਕਪਿਲ ਨੇ ਦੱਸਿਆ ਆਪਣਾ ਪਸੰਦੀਦਾ ਆਲਰਾਊਂਡਰ

ਕਪਿਲ ਨੇ ਆਪਣੇ ਪਸੰਦੀਦਾ ਆਲਰਾਊਂਡਰ ਬਾਰੇ ਪੁੱਛੇ ਜਾਣ 'ਤੇ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦਾ ਨਾਂ ਲਿਆ। ਕਪਿਲ ਨੇ ਕਿਹਾ, ''ਮੇਰੇ ਲਈ ਅਸ਼ਵਿਨ ਸ਼ਾਨਦਾਰ ਆਲਰਾਊਂਡਰ ਹੈ। ਜਡੇਜਾ ਇਕ ਮਹਾਨ ਕ੍ਰਿਕਟਰ ਵੀ ਹੈ, ਪਰ ਉਸ ਦੀ ਬੱਲੇਬਾਜ਼ੀ ਵਿਚ ਸੁਧਾਰ ਹੋਇਆ ਹੈ, ਇਸ ਲਈ ਗੇਂਦਬਾਜ਼ੀ ਵਿਗੜ ਗਈ ਹੈ।

ਕਪਿਲ ਨੇ ਕਿਹਾ, 'ਮੈਂ ਇਨ੍ਹੀਂ ਦਿਨੀਂ ਸਿਰਫ ਕ੍ਰਿਕਟ ਦਾ ਆਨੰਦ ਲੈਣ ਜਾਂਦਾ ਹਾਂ। ਇਹ ਮੇਰਾ ਕੰਮ ਹੈ। ਮੈਂ ਤੁਹਾਡੇ ਨਜ਼ਰੀਏ ਤੋਂ ਨਹੀਂ ਦੇਖਦਾ।''ਕਪਿਲ ਨੇ ਦ੍ਰਾਵਿੜ ਬਾਰੇ ਕਿਹਾ, 'ਰਾਹੁਲ ਇਕ ਚੰਗੇ ਵਿਅਕਤੀ ਹਨ ਅਤੇ ਇਕ ਚੰਗੇ ਕ੍ਰਿਕਟਰ ਵੀ ਰਹੇ ਹਨ। ਉਹ ਇੱਕ ਕ੍ਰਿਕੇਟਰ ਦੇ ਤੌਰ 'ਤੇ ਜਿੰਨੇ ਵੀ ਕੋਚ ਸਨ, ਉਸ ਤੋਂ ਵੀ ਜ਼ਿਆਦਾ ਕਾਮਯਾਬ ਹੋਣਗੇ।

Related Stories

No stories found.
logo
Punjab Today
www.punjabtoday.com