ਨਿਊਜ਼ੀਲੈਂਡ ਦੇ ਏਜਾਜ਼ ਪਟੇਲ ਨੇ ਇੱਕੋ ਪਾਰੀ ਵਿੱਚ ਲਈਆਂ 10 ਵਿਕਟਾਂ

ਨਿਊਜ਼ੀਲੈਂਡ ਦੇ ਏਜਾਜ਼ ਪਟੇਲ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਇਕ ਪਾਰੀ ਵਿਚ 10 ਵਿਕਟਾਂ ਲੈਣ ਵਾਲੇ ਤੀਜੇ ਗੇਂਦਬਾਜ਼ ਬਣ ਗਏ ਹਨ।
ਨਿਊਜ਼ੀਲੈਂਡ ਦੇ ਏਜਾਜ਼ ਪਟੇਲ ਨੇ ਇੱਕੋ ਪਾਰੀ ਵਿੱਚ ਲਈਆਂ 10 ਵਿਕਟਾਂ

ਏਜਾਜ਼ ਪਟੇਲ ਨੇ ਭਾਰਤ ਦੇ ਖਿਲਾਫ ਸੀਰੀਜ਼ ਦੇ ਦੂਜੇ ਟੈਸਟ ਦੌਰਾਨ ਇਤਿਹਾਸ ਸਿਰਜ ਦਿੱਤਾ ਹੈ। ਖੱਬੇ ਹੱਥ ਦੇ ਸਪਿਨਰ ਨੇ ਇਹ ਉਪਲਬਧੀ ਭਾਰਤ ਦੇ ਖਿਲਾਫ ਮੁੰਬਈ 'ਚ ਸੀਰੀਜ਼ ਦੇ ਦੂਜੇ ਟੈਸਟ ਦੌਰਾਨ ਹਾਸਲ ਕੀਤੀ।

ਪਟੇਲ ਇੰਗਲੈਂਡ ਦੇ ਜਿਮ ਲੇਕਰ ਅਤੇ ਭਾਰਤ ਦੇ ਅਨਿਲ ਕੁੰਬਲੇ ਤੋਂ ਬਾਅਦ, ਇੱਕ ਟੈਸਟ ਪਾਰੀ ਵਿੱਚ 10 ਵਿਕਟਾਂ ਲੈਣ ਵਾਲੇ ਤੀਜੇ ਗੇਂਦਬਾਜ਼ ਬਣ ਗਏ ਹਨ।

ਪਟੇਲ ਨੇ ਮੁੰਬਈ ਟੈਸਟ ਦੀ ਪਹਿਲੀ ਪਾਰੀ ਵਿੱਚ ਦਸ ਵਿਕਟਾਂ ਲਈ, 47.5 ਓਵਰਾਂ ਚ 119 ਰਨ ਦਿੱਤੇ। ਇਤਫਾਕਨ, ਭਾਰਤ ਦੇ ਅਨਿਲ ਕੁੰਬਲੇ 10 ਵਿਕਟਾਂ ਲੈਣ ਵਾਲੇ ਆਖਰੀ ਗੇਂਦਬਾਜ਼ ਸਨ। ਉਹਨਾਂ ਨੇ 1999 ਵਿੱਚ ਪਾਕਿਸਤਾਨ ਦੇ ਖਿਲਾਫ ਦਿੱਲੀ ਵਿੱਚ ਇੱਕ ਟੈਸਟ ਦੌਰਾਨ ਇਹ ਉਪਲਬਧੀ ਹਾਸਲ ਕੀਤੀ ਸੀ।

ਖੱਬੇ ਹੱਥ ਦੇ ਇਸ ਗੇਂਦਬਾਜ਼ ਨੇ ਟੈਸਟ ਦੇ ਪਹਿਲੇ ਦਿਨ ਚਾਰ ਵਿਕਟਾਂ ਹਾਸਲ ਕੀਤੀਆਂ ਸਨ ਅਤੇ ਦੂਜੇ ਦਿਨ ਦੇ ਸਵੇਰ ਦੇ ਸੈਸ਼ਨ ਵਿੱਚ ਆਪਣੀ ਸ਼ਾਨਦਾਰ ਦੌੜ ਜਾਰੀ ਰੱਖੀ।

ਭਾਰਤੀ ਪਾਰੀ ਦੇ 85ਵੇਂ ਓਵਰ ਤੋਂ, ਏਜਾਜ਼ ਪਟੇਲ ਨੇ ਇੱਕ ਮੈਰਾਥਨ ਸਪੈੱਲ ਗੇਂਦਬਾਜ਼ੀ ਕੀਤੀ ਜਦੋਂ ਤੱਕ ਟੀਮ 325 ਦੇ ਸਕੋਰ 'ਤੇ ਆਊਟ ਹੋ ਗਈ - ਜਿਸ ਦੌਰਾਨ ਉਹਨਾਂ ਨੇ ਮਯੰਕ ਅਗਰਵਾਲ ਸਮੇਤ ਤਿੰਨ ਵਿਕਟਾਂ ਲਈਆਂ। ਮਯੰਕ ਅਗਰਵਾਲ ਨੇ ਸ਼ਾਨਦਾਰ 150 ਦੌੜਾਂ ਬਣਾਈਆਂ।

ਪਹਿਲੇ ਦਿਨ ਏਜਾਜ਼ ਨੇ ਸ਼ੁਭਮਨ ਗਿੱਲ (44), ਚੇਤੇਸ਼ਵਰ ਪੁਜਾਰਾ ਅਤੇ ਵਿਰਾਟ ਕੋਹਲੀ (ਦੋਵੇਂ 0 ਦੌੜਾਂ) ਦੀਆਂ ਤਿੰਨ ਤੇਜ਼ ਵਿਕਟਾਂ ਲੈ ਕੇ ਭਾਰਤੀ ਪਾਰੀ ਨੂੰ ਹਿਲਾ ਦਿੱਤਾ। ਭਾਵੇਂ ਕਿ ਮਯੰਕ ਨੇ ਸ਼੍ਰੇਅਸ ਅਈਅਰ ਅਤੇ ਰਿਧੀਮਾਨ ਸਾਹਾ ਨਾਲ ਮਿਲ ਕੇ ਇੱਕ ਸ਼ਾਨਦਾਰ ਪ੍ਰਦਰਸ਼ਨ ਦਿੱਤਾ, ਪਰ ਏਜਾਜ਼ ਨੇ ਭਾਰਤ ਤੇ ਪੂਰਾ ਦਿਨ ਦਬਾਅ ਬਣਾ ਕੇ ਰੱਖਿਆ।

ਸਵੇਰ ਦੇ ਸੈਸ਼ਨ ਵਿੱਚ ਸਪਿਨਰ ਨੇ, ਸਾਹਾ (27) ਅਤੇ ਅਸ਼ਵਿਨ (0) ਦੀਆਂ ਵਿਕਟਾਂ ਲੈ ਕੇ ਭਾਰਤ ਤੇ ਦਬਾਅ ਬਣਾ ਦਿੱਤਾ ਸੀ। ਅਤੇ ਮੁਹੰਮਦ ਸਿਰਾਜ ਦੇ ਆਊਟ ਹੋਣ ਦੇ ਨਾਲ ਹੀ ਏਜਾਜ਼, ਲੇਕਰ ਅਤੇ ਕੁੰਬਲੇ ਦੀ ਕੁਲੀਨ ਕਲੱਬ ਵਿੱਚ ਸ਼ਾਮਲ ਹੋ ਗਏ।

Related Stories

No stories found.
logo
Punjab Today
www.punjabtoday.com