ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਦੋ ਮੈਚਂ ਦੀ ਟੈਸਟ ਸੀਰੀਜ਼ ਦਾ ਪਹਿਲਾ ਟੈਸਟ ਮੈਚ ਗ੍ਰੀਨਪਾਰਕ ਸਟੇਡੀਅਮ 'ਚ ਖੇਡਿਆ ਗਿਆ। ਮੈਚ ਦੇ ਪਹਿਲੇ ਦਿਨ ਦੀ ਖੇਡ ਖ਼ਤਮ ਹੋ ਗਈ ਹੈ। ਟੀਮ ਇੰਡੀਆ ਨੇ 84 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 258 ਦੌੜਾਂ ਬਣਾਈਆਂ ਹਨ। ਸਟੰਪਸ ਤਕ ਸ਼੍ਰੇਅਸ ਅਈਅਰ ਨੇ 75 ਦੌੜਾਂ ਤੇ ਰਵਿੰਦਰ ਜਡੇਜਾ ਨੇ 50 ਦੌੜਾਂ ਬਣਾਈਆਂ ਸਨ।
ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਮਯੰਕ ਅਗਰਵਾਲ 13 ਦੌੜਾਂ ਦੇ ਨਿੱਜੀ ਸਕੋਰ 'ਤੇ ਜੇਮੀਸਨ ਦੀ ਗੇਂਦ 'ਤੇ ਟਾਮ ਬਲੰਡ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਸ਼ੁੱਭਮਨ ਗਿੱਲ 52 ਦੌੜਾਂ ਦੇ ਨਿੱਜੀ ਸਕੋਰ 'ਤੇ ਜੈਮੀਸਨ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਭਾਰਤ ਦੀ ਤੀਜੀ ਵਿਕਟ ਚੇਤੇਸ਼ਵਰ ਪੁਜਾਰਾ ਦੇ ਤੌਰ 'ਤੇ ਡਿੱਗੀ। ਚੇਤੇਸ਼ਵਰ ਪੁਜਾਰਾ 26 ਦੌੜਾਂ ਦੇ ਨਿੱਜੀ ਸਕੋਰ 'ਤੇ ਸਾਊਦੀ ਦੀ ਗੇਂਦ 'ਤੇ ਟਾਮ ਬਲੰਡਲ ਦਾ ਸ਼ਿਕਾਰ ਬਣੇ। ।ਇਸ ਤੋਂ ਬਾਅਦ ਭਾਰਤ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਅਜਿੰਕਯ ਰਹਾਨੇ 35 ਦੌੜਾਂ ਦੇ ਨਿੱਜੀ ਸਕੋਰ 'ਤੇ ਜੈਮੀਸਨ ਵਲੋਂ ਬੋਲਡ ਹੋ ਕੇ ਪਵਲੇਅਨ ਪਰਤ ਗਏ। ਦਿਨ ਦੇ ਅੰਤ ਤੱਕ ਭਾਰਤ ਨੇ 4 ਵਿਕਟ ਦੇ ਨੁਕਸਾਨ 'ਤੇ 217 ਦੌੜਾਂ ਬਣਾ ਲਈਆਂ ਸਨ। ਪਰ ਦੇਖਣਾ ਇਹ ਹੈ ਕੀ ਭਾਰਤ ਇਸ ਮੈਚ ਚ ਬਾਜੀ ਮਾਰ ਪਾਉਣਗੇ ਜਾਂ ਨਹੀਂ। ਭਾਰਤ ਨੇ ਟੀ 20 ਚ ਨਿਊਜੀਲੈਂਡ ਨੂੰ ਕਲੀਨ ਸਵੀਪ ਕੀਤਾ ਜਿਸ ਨਾਲ ਹੁਣ ਕਿਥੇ ਨਾ ਕਿਥੇ ਭਾਰਤ ਦਾ ਪਲੜਾ ਭਾਰੀ ਦਿਖਾਈ ਦੇ ਰਿਹਾ ਹੈ।