ਰਾਹੁਲ ਦ੍ਰਾਵਿੜ ਕੋਵਿਡ ਪਾਜ਼ੇਟਿਵ, ਹੁਣ ਏਸ਼ੀਆ ਕੱਪ ਲਈ ਨਹੀਂ ਜਾ ਸਕਣਗੇ ਦੁਬਈ

ਰਾਹੁਲ ਦ੍ਰਾਵਿੜ ਕੋਵਿਡ ਪਾਜ਼ੇਟਿਵ, ਹੁਣ ਏਸ਼ੀਆ ਕੱਪ ਲਈ ਨਹੀਂ ਜਾ ਸਕਣਗੇ ਦੁਬਈ

ਏਸ਼ੀਆ ਕੱਪ ਟੂਰਨਾਮੈਂਟ 27 ਅਗਸਤ ਤੋਂ ਸ਼ੁਰੂ ਹੋਵੇਗਾ। ਭਾਰਤ 28 ਅਗਸਤ ਨੂੰ ਆਪਣੇ ਪਹਿਲੇ ਮੈਚ ਵਿੱਚ ਕੱਟੜ ਵਿਰੋਧੀ ਪਾਕਿਸਤਾਨ ਨਾਲ ਖੇਡੇਗਾ।

2022 ਏਸ਼ੀਆ ਕੱਪ ਲਈ ਚੁਣੀ ਗਈ ਭਾਰਤੀ ਕ੍ਰਿਕਟ ਟੀਮ ਦੇ ਜ਼ਿਆਦਾਤਰ ਮੈਂਬਰ ਪਹਿਲਾਂ ਹੀ ਯੂਏਈ ਪਹੁੰਚ ਚੁੱਕੇ ਹਨ ਅਤੇ ਮਹਾਂਦੀਪੀ ਟੂਰਨਾਮੈਂਟ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਰ, ਟੀਮ ਇਸ ਸਮੇਂ ਆਪਣੇ ਹੈੱਡ ਕੋਚ ਰਾਹੁਲ ਦ੍ਰਾਵਿੜ ਤੋਂ ਬਿਨਾਂ ਹੈ ਜਿਹਨਾਂ ਨੇ ਮਿਡਲ ਈਸਟ ਲਈ ਨਿਰਧਾਰਤ ਰਵਾਨਗੀ ਤੋਂ ਪਹਿਲਾਂ ਕੋਵਿਡ -19 ਟੈਸਟ ਕਰਵਾਇਆ ਅਤੇ ਪਾਜ਼ੇਟਿਵ ਪਾਏ ਗਏ। ਹਾਲਾਂਕਿ ਦ੍ਰਾਵਿੜ ਅਜੇ ਤੱਕ ਟੂਰਨਾਮੈਂਟ ਤੋਂ ਬਾਹਰ ਨਹੀਂ ਹੋਏ ਹਨ, ਫਿਰ ਵੀ ਵੀਵੀਐਸ ਲਕਸ਼ਮਣ ਨੂੰ ਸਟੈਂਡਬਾਏ 'ਤੇ ਰੱਖਿਆ ਗਿਆ ਹੈ। ਦ੍ਰਾਵਿੜ ਵੈਸਟਇੰਡੀਜ਼ ਅਤੇ ਅਮਰੀਕਾ ਦਾ ਦੌਰਾ ਪੂਰਾ ਹੋਣ ਤੋਂ ਬਾਅਦ ਤੋਂ ਹੀ ਭਾਰਤ 'ਚ ਹਨ। ਲਕਸ਼ਮਣ ਨੂੰ ਜ਼ਿੰਬਾਬਵੇ ਦੇ ਦੌਰੇ ਲਈ ਭਾਰਤੀ ਟੀਮ ਦੀ ਕਮਾਨ ਸੌਂਪੀ ਗਈ ਸੀ ਜਿੱਥੇ ਟੀਮ ਨੇ 3 ਵਨਡੇ ਖੇਡੇ ਸਨ।

ਦੱਸਣਯੋਗ ਹੈ ਕਿ ਇਹ ਏਸ਼ੀਆ ਕੱਪ ਟੂਰਨਾਮੈਂਟ 27 ਅਗਸਤ ਤੋਂ ਸ਼ੁਰੂ ਹੋਵੇਗਾ। ਭਾਰਤ 28 ਅਗਸਤ ਨੂੰ ਆਪਣੇ ਪਹਿਲੇ ਮੈਚ ਵਿੱਚ ਕੱਟੜ ਵਿਰੋਧੀ ਪਾਕਿਸਤਾਨ ਨਾਲ ਖੇਡੇਗਾ।

BCCI ਦੇ ਇੱਕ ਅਧਿਕਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ, “ਦ੍ਰਾਵਿੜ ਦੇ ਲੱਛਣ ਹਲਕੇ ਹਨ। ਇਸ ਲਈ ਅਸੀਂ ਇੰਤਜ਼ਾਰ ਕਰਾਂਗੇ ਅਤੇ ਬਾਅਦ ਵਿੱਚ ਫੈਸਲਾ ਕਰਾਂਗੇ ਕਿ ਸਾਨੂੰ ਵੀਵੀਐਸ ਲਕਸ਼ਮਣ ਨੂੰ ਉਨ੍ਹਾਂ ਦੇ ਬਦਲ ਵਜੋਂ ਭੇਜਣ ਦੀ ਲੋੜ ਹੈ ਜਾਂ ਨਹੀਂ। ਲਕਸ਼ਮਣ ਪਹਿਲਾਂ ਹੀ ਹਰਾਰੇ ਵਿੱਚ ਹਨ ਅਤੇ ਉਨ੍ਹਾਂ ਨੇ ਅੱਜ ਦੁਬਈ ਲਈ ਫਲਾਈਟ ਲੈਣੀ ਹੈ।

ਇੰਡੀਅਨ ਐਕਸਪ੍ਰੈਸ ਨੇ BCCI ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ, "ਅਸੀਂ ਲਕਸ਼ਮਣ ਨੂੰ ਦ੍ਰਾਵਿੜ ਦੀ ਸਥਿਤੀ ਸਪੱਸ਼ਟ ਹੋਣ ਤੱਕ ਦੁਬਈ ਵਿੱਚ ਕੁਝ ਦਿਨ ਰੁਕਣ ਲਈ ਕਹਿ ਸਕਦੇ ਹਾਂ। ਅਸੀਂ ਦ੍ਰਾਵਿੜ ਨੂੰ ਇੱਕ ਹੋਰ ਟੈਸਟ ਕਰਵਾਉਣ ਲਈ ਕਿਹਾ ਹੈ।"

ਲਕਸ਼ਮਣ ਨੂੰ ਪਹਿਲਾਂ ਹੀ ਆਇਰਲੈਂਡ ਅਤੇ ਜ਼ਿੰਬਾਬਵੇ ਵਿੱਚ ਭਾਰਤੀ ਟੀਮ ਦਾ ਮੁੱਖ ਕੋਚ ਬਣਨ ਦਾ ਤਜਰਬਾ ਰਿਹਾ ਹੈ। ਪਰ, ਏਸ਼ੀਆ ਕੱਪ ਦੀ ਚੁਣੌਤੀ ਲਕਸ਼ਮਣ ਲਈ ਥੋੜੀ ਬਹੁਤ ਵੱਡੀ ਹੋ ਸਕਦੀ ਹੈ ਕਿਉਂਕਿ ਉਹ ਅਧਿਕਾਰਤ ਤੌਰ 'ਤੇ ਬੈਂਗਲੁਰੂ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਦੇ ਡਾਇਰੈਕਟਰ ਹਨ ਅਤੇ ਇੱਕੋ ਸਮੇਂ ਦੋ ਜ਼ਿੰਮੇਵਾਰੀਆਂ ਨਿਭਾਉਣੀਆ ਥੋੜੀਆਂ ਔਖੀਆਂ ਹੋ ਜਾਣਗੀਆਂ।

logo
Punjab Today
www.punjabtoday.com