
ਟੀ-20 ਵਿਸ਼ਵ ਕੱਪ 2022 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਸੁਪਰ-12 ਵਿੱਚ ਪੰਜ ਮੈਚ ਖੇਡ ਕੇ ਭਾਰਤ ਸਿਰਫ਼ ਇੱਕ ਮੈਚ ਹਾਰਿਆ ਸੀ। ਪਰ ਸੈਮੀਫਾਈਨਲ 'ਚ ਪਹੁੰਚਣ ਤੋਂ ਬਾਅਦ ਭਾਰਤ ਬੁਰੀ ਤਰਾਂ ਹਰ ਗਿਆ , ਦੂਜੇ ਪਾਸੇ ਬਾਬਰ ਆਜ਼ਮ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਨੇ ਸੁਪਰ-12 'ਚ ਖਰਾਬ ਸ਼ੁਰੂਆਤ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦੇ ਹੋਏ ਫਾਈਨਲ ਤੱਕ ਦਾ ਸਫਰ ਤੈਅ ਕੀਤਾ ਹੈ।
ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਰਮੀਜ਼ ਰਾਜਾ ਨੇ ਇੰਗਲੈਂਡ ਖਿਲਾਫ ਸੈਮੀਫਾਈਨਲ ਹਾਰਨ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ ਹੋਣ 'ਤੇ ਟੀਮ ਇੰਡੀਆ ਅਤੇ ਬੋਰਡ ਦਾ ਮਜ਼ਾਕ ਉਡਾਇਆ ਹੈ। ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ 'ਚ ਭਾਰਤ ਦੀ ਹਾਰ ਦਾ ਮਜ਼ਾਕ ਉਡਾਉਂਦੇ ਹੋਏ, ਪੀਸੀਬੀ ਦੇ ਮੁਖੀ ਰਮੀਜ਼ ਰਾਜਾ ਨੇ ਕਿਹਾ ਕਿ ਪਾਕਿਸਤਾਨ ਦੇ ਖਿਡਾਰੀ ਅਰਬਾਂ ਡਾਲਰ ਦੇ ਲੀਗ ਕ੍ਰਿਕਟਰਾਂ ਤੋਂ ਬਿਹਤਰ ਹਨ।
ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਫਾਈਨਲ 'ਚ ਪਾਕਿਸਤਾਨ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ। ਰਮੀਜ਼ ਰਾਜਾ ਨੇ ਕਿਹਾ, ''ਅਸੀਂ ਆਪਣੇ ਆਪ 'ਤੇ ਸ਼ੱਕ ਕਰਦੇ ਰਹਿੰਦੇ ਹਾਂ। ਤੁਸੀਂ ਦੇਖਦੇ ਹੋ ਕਿ ਵਿਸ਼ਵ ਕ੍ਰਿਕਟ ਕਿੰਨੀ ਪਿੱਛੇ ਰਹਿ ਗਈ ਹੈ ਅਤੇ ਪਾਕਿਸਤਾਨ ਕਿੰਨੀ ਅੱਗੇ ਆ ਗਿਆ ਹੈ। ਤੁਸੀਂ ਦੇਖੋ, ਇਸ ਵਿਸ਼ਵ ਕੱਪ ਵਿੱਚ, ਇਹ ਦੇਖਿਆ ਗਿਆ ਹੈ ਕਿ ਅਰਬਾਂ ਡਾਲਰ ਦੀ ਇੰਡਸਟਰੀ ਵਾਲੀ ਟੀਮ ਪਿੱਛੇ ਰਹਿ ਗਈ ਹੈ ਅਤੇ ਅਸੀਂ ਇਸ ਤੋਂ ਉੱਪਰ ਹਾਂ। ਇਸ ਲਈ ਅਸੀਂ ਬਹੁਤ ਸਾਰੀਆਂ ਚੀਜ਼ਾਂ ਸਹੀ ਕਰ ਰਹੇ ਹਾਂ, ਇਸ ਲਈ ਇਸਦਾ ਅਨੰਦ ਲਓ ਅਤੇ ਇਸਦਾ ਆਦਰ ਵੀ ਕਰੋ।
ਪਾਕਿਸਤਾਨ ਦੀ ਟੀਮ ਐਤਵਾਰ ਨੂੰ ਟੀ-20 ਵਿਸ਼ਵ ਕੱਪ 2022 ਦੇ ਫਾਈਨਲ ਵਿੱਚ ਇੰਗਲੈਂਡ ਨਾਲ ਖੇਡੇਗੀ। ਸੁਪਰ-12 'ਚ ਪਹਿਲੇ ਦੋ ਮੈਚ ਹਾਰਨ ਤੋਂ ਬਾਅਦ ਪਾਕਿਸਤਾਨ ਵਿਸ਼ਵ ਕੱਪ 'ਚੋਂ ਬਾਹਰ ਹੋਣ ਦੇ ਕੰਢੇ 'ਤੇ ਸੀ, ਪਰ ਉਸ ਨੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ, ਜਦੋਂ ਹਾਲੈਂਡ ਨੇ ਅਫਰੀਕਾ ਨੂੰ ਟੂਰਨਾਮੈਂਟ 'ਚੋਂ ਬਾਹਰ ਕਰ ਦਿੱਤਾ ਅਤੇ ਫਿਰ ਬੰਗਲਾਦੇਸ਼ ਨੂੰ ਹਰਾ ਦਿੱਤਾ। ਟੀ-20 ਵਿਸ਼ਵ ਕੱਪ 'ਚ ਦੁਨੀਆ ਭਰ ਦੇ ਪ੍ਰਸ਼ੰਸਕਾਂ, ਮਾਹਰਾਂ ਅਤੇ ਸਾਬਕਾ ਮਹਾਨ ਖਿਡਾਰੀਆਂ ਨੇ ਭਾਰਤ ਦੇ ਪ੍ਰਦਰਸ਼ਨ ਦੀ ਆਲੋਚਨਾ ਕੀਤੀ ਅਤੇ ਖਿਡਾਰੀਆਂ ਨੂੰ ਸਭ ਤੋਂ ਵੱਧ ਮਹੱਤਵਪੂਰਨ ਮੌਕੇ 'ਤੇ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹਿਣ ਲਈ ਤਾੜਨਾ ਕੀਤੀ।