ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਇਟਨਸ ਦਾ ਬੀਤੇ ਕਲ ਹੋਇਆ ਫਾਈਨਲ ਦਾ ਮੁਕਾਬਲਾ ਬਹੁਤ ਜ਼ੋਰਦਾਰ ਸੀ। ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਟਾਇਟਨਸ ਨੂੰ 5 ਵਿਕਟਾਂ ਨਾਲ ਹਰਾ ਕੇ IPL 2023 ਦਾ ਖਿਤਾਬ ਜਿੱਤ ਲਿਆ ਹੈ। ਗੁਜਰਾਤ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 214 ਦੌੜਾਂ ਬਣਾਈਆਂ, ਪਰ ਮੀਂਹ ਕਾਰਨ ਸੀਐਸਕੇ ਨੂੰ 15 ਓਵਰਾਂ ਵਿੱਚ 171 ਦੌੜਾਂ ਦਾ ਟੀਚਾ ਮਿਲਿਆ, ਜਿਸ ਨੂੰ ਸੀਐਸਕੇ ਨੇ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਆਈਪੀਐਲ ਵਿੱਚ ਸੀਐਸਕੇ ਦਾ ਇਹ 5ਵਾਂ ਖਿਤਾਬ ਹੈ। ਇਸ ਮੈਚ ਵਿੱਚ ਰਵਿੰਦਰ ਜਡੇਜਾ ਨੇ ਚੌਕਾ ਲਗਾ ਕੇ ਸੀਐਸਕੇ ਦੀ ਟੀਮ ਨੂੰ ਜਿੱਤ ਦਿਵਾਈ। ਹੁਣ ਜਡੇਜਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਜਿੱਤ ਤੋਂ ਬਾਅਦ ਪਤਨੀ ਰਿਵਾਬਾ ਸੋਲੰਕੀ ਨੂੰ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ। ਸੀਐਸਕੇ ਦੀ ਟੀਮ ਨੂੰ ਆਖਰੀ ਓਵਰ ਵਿੱਚ ਜਿੱਤ ਲਈ 13 ਦੌੜਾਂ ਦੀ ਲੋੜ ਸੀ। ਫਿਰ ਕਪਤਾਨ ਹਾਰਦਿਕ ਪੰਡਯਾ ਨੇ ਗੇਂਦ ਮੋਹਿਤ ਸ਼ਰਮਾ ਨੂੰ ਸੌਂਪੀ। ਉਸ ਨੇ ਪਹਿਲੀਆਂ ਚਾਰ ਗੇਂਦਾਂ ਵਿੱਚ ਸਿਰਫ਼ ਤਿੰਨ ਦੌੜਾਂ ਦਿੱਤੀਆਂ। ਫਿਰ ਆਖਰੀ 2 ਗੇਂਦਾਂ ਵਿੱਚ ਸੀਐਸਕੇ ਨੂੰ 10 ਦੌੜਾਂ ਦੀ ਲੋੜ ਸੀ ਅਤੇ ਰਵਿੰਦਰ ਜਡੇਜਾ ਨੇ ਸੀਐਸਕੇ ਲਈ ਸਟ੍ਰਾਈਕ ਲਿਆ। ਜਡੇਜਾ ਨੇ ਪੰਜਵੀਂ ਗੇਂਦ 'ਤੇ ਛੱਕਾ ਲਗਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਛੇਵੀਂ ਗੇਂਦ 'ਤੇ ਚੌਕਾ ਜੜ ਕੇ ਜਿੱਤ ਹਾਸਲ ਕੀਤੀ।
ਇਸ ਤੋਂ ਬਾਅਦ ਜਡੇਜਾ ਦੀ ਪਤਨੀ ਰਿਵਾਬਾ ਸੋਲੰਕੀ ਦੌੜਦੀ ਹੋਈ ਮੈਦਾਨ 'ਤੇ ਆਈ ਅਤੇ ਜਡੇਜਾ ਨੇ ਉਸ ਨੂੰ ਜੱਫੀ ਪਾ ਲਈ। ਗੁਜਰਾਤ ਟਾਈਟਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 214 ਦੌੜਾਂ ਬਣਾਈਆਂ। ਗੁਜਰਾਤ ਲਈ ਰਿਧੀਮਾਨ ਸਾਹਾ ਅਤੇ ਸ਼ੁਭਮਨ ਗਿੱਲ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਸਾਹਾ ਨੇ 54, ਗਿੱਲ ਨੇ 39 ਦੌੜਾਂ ਬਣਾਈਆਂ। ਪਰ ਇਸ ਤੋਂ ਬਾਅਦ ਸਾਈ ਸੁਦਰਸ਼ਨ ਨੇ ਧਮਾਕੇਦਾਰ ਪਾਰੀ ਖੇਡੀ। ਉਸਨੇ 47 ਗੇਂਦਾਂ ਵਿੱਚ 96 ਦੌੜਾਂ ਬਣਾਈਆਂ। ਪਰ ਸੀਐਸਕੇ ਵੱਲੋਂ ਵੀ ਬੱਲੇਬਾਜ਼ਾਂ ਨੇ ਸ਼ਾਨਦਾਰ ਖੇਡ ਦਿਖਾਈ।
ਡੇਵੋਨ ਕੋਨਵੇ ਨੇ 47 ਦੌੜਾਂ, ਰਿਤੁਰਾਜ ਗਾਇਕਵਾੜ ਨੇ 26 ਦੌੜਾਂ, ਸ਼ਿਵਮ ਦੁਬੇ ਨੇ 32 ਦੌੜਾਂ, ਅਜਿੰਕਿਆ ਰਹਾਣੇ ਨੇ 27 ਦੌੜਾਂ, ਅੰਬਾਤੀ ਰਾਇਡੂ ਨੇ 19 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰਵਿੰਦਰ ਜਡੇਜਾ ਨੇ 15 ਦੌੜਾਂ ਦਾ ਯੋਗਦਾਨ ਪਾਇਆ। ਇਨ੍ਹਾਂ ਬੱਲੇਬਾਜ਼ਾਂ ਦੀ ਬਦੌਲਤ ਹੀ CSK ਦੀ ਟੀਮ ਮੈਚ ਜਿੱਤਣ 'ਚ ਸਫਲ ਰਹੀ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਸੀਐਸਕੇ ਦੀ ਟੀਮ ਨੇ ਪੰਜਵਾਂ ਖਿਤਾਬ ਜਿੱਤਿਆ ਹੈ। CSK ਨੇ ਧੋਨੀ ਦੀ ਕਪਤਾਨੀ ਵਿੱਚ IPL 2020, IPL 2011, IPL 2018, IPL 2021 ਅਤੇ IPL 2023 ਦੇ ਖਿਤਾਬ ਜਿੱਤੇ ਹਨ। ਇਸ ਤੋਂ ਇਲਾਵਾ ਟੀਮ 10 ਵਾਰ ਫਾਈਨਲ 'ਚ ਪਹੁੰਚ ਚੁੱਕੀ ਹੈ।