ਰਿਸ਼ਭ ਪੰਤ ਦਾ ਪਿੱਛਲੇ ਦਿਨੀ ਐਕਸੀਡੈਂਟ ਹੋ ਗਿਆ ਸੀ। ਤਿੰਨ ਸਾਲ ਪਹਿਲਾਂ 25 ਸਾਲਾ ਰਿਸ਼ਭ ਪੰਤ ਨੂੰ ਉਨ੍ਹਾਂ ਦੇ ਸੀਨੀਅਰ ਸਾਥੀ ਸ਼ਿਖਰ ਧਵਨ ਨੇ ਆਰਾਮ ਨਾਲ ਗੱਡੀ ਚਲਾਉਣ ਦੀ ਸਲਾਹ ਦਿੱਤੀ ਸੀ। ਜੇਕਰ ਰਿਸ਼ਭ ਪੰਤ ਨੇ ਆਪਣੇ ਸੀਨੀਅਰ ਸਾਥੀ ਦੀ ਗੱਲ ਸੁਣੀ ਹੁੰਦੀ ਤਾਂ ਸ਼ਾਇਦ ਉਹ ਅੱਜ ਹਸਪਤਾਲ 'ਚ ਨਾ ਹੁੰਦੇ।
ਹਰਿਦੁਆਰ ਜ਼ਿਲ੍ਹੇ ਦੇ ਮੰਗਲੌਰ ਵਿੱਚ ਸਵੇਰੇ 5.30 ਵਜੇ ਪੰਤ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਇਸ ਭਿਆਨਕ ਹਾਦਸੇ 'ਚ ਰਿਸ਼ਭ ਪੰਤ ਵਾਲ-ਵਾਲ ਬਚ ਗਏ। ਹੁਣ ਸ਼ਿਖਰ ਧਵਨ ਅਤੇ ਰਿਸ਼ਭ ਪੰਤ ਦਾ ਇਹ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਲੋਕ ਕਹਿ ਰਹੇ ਹਨ ਕਿ ਬਜ਼ੁਰਗਾਂ ਦੀ ਸਲਾਹ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। 11 ਸੈਕਿੰਡ ਦਾ ਵੀਡੀਓ ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਦਾ ਹੈ।
ਰਿਸ਼ਭ ਪੰਤ ਅਤੇ ਸ਼ਿਖਰ ਧਵਨ ਦੋਵੇਂ ਦਿੱਲੀ ਕੈਪੀਟਲਜ਼ ਟੀਮ ਵੱਲੋਂ ਖੇਡਦੇ ਹਨ। ਡੀਸੀ ਜਰਸੀ 'ਚ ਨਜ਼ਰ ਆ ਰਹੇ ਦੋਵੇਂ ਕ੍ਰਿਕਟਰ ਸ਼ਾਇਦ ਕੋਈ ਗੇਮ ਖੇਡ ਰਹੇ ਹਨ, ਜਿਸ 'ਚ ਪੰਤ ਕੈਮਰੇ ਦੇ ਸਾਹਮਣੇ ਸ਼ਿਖਰ ਧਵਨ ਨੂੰ ਕਹਿੰਦੇ ਹਨ, 'ਇਕ ਸਲਾਹ, ਜੋ ਤੁਸੀਂ ਮੈਨੂੰ ਦੇਣਾ ਚਾਹੁੰਦੇ ਹੋ।' ਧਵਨ ਨੇ ਅਰਾਮ ਨਾਲ ਜਵਾਬ ਦਿੱਤਾ, 'ਕਾਰ ਆਰਾਮ ਨਾਲ ਚਲਾਓ' ਦੋਵੇਂ ਫਿਰ ਉੱਚੀ-ਉੱਚੀ ਹੱਸਣ ਲੱਗੇ। ਰਿਸ਼ਭ ਪੰਤ ਨੇ ਕਿਹਾ ਸੀ ਕਿ ਠੀਕ ਹੈ, ਮੈਂ ਤੁਹਾਡੀ ਸਲਾਹ ਲਵਾਂਗਾ ਅਤੇ ਹੁਣ ਮੈਂ ਆਰਾਮ ਨਾਲ ਗੱਡੀ ਚਲਾਵਾਂਗਾ।
ਹਰਿਦੁਆਰ ਦੇ ਐਸਐਸਪੀ ਦੇ ਅਨੁਸਾਰ, ਰੁੜਕੀ ਵਿੱਚ ਮੁੱਢਲੀ ਸਹਾਇਤਾ ਤੋਂ ਬਾਅਦ ਰਿਸ਼ਭ ਪੰਤ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਹੁਣ ਦੇਸ਼ ਭਰ 'ਚ ਰਿਸ਼ਭ ਪੰਤ ਦੀ ਬਿਹਤਰ ਸਿਹਤ ਦੀ ਕਾਮਨਾ ਕੀਤੀ ਜਾ ਰਹੀ ਹੈ। NCA ਮੁਖੀ VVS ਲਕਸ਼ਮਣ ਨੇ ਟਵੀਟ ਕੀਤਾ, 'ਰਿਸ਼ਭ ਪੰਤ ਲਈ ਪ੍ਰਾਰਥਨਾਵਾਂ। ਸ਼ੁਕਰ ਹੈ ਕਿ ਉਹ ਖਤਰੇ ਤੋਂ ਬਾਹਰ ਹੈ। ਪੰਤ ਨੇ ਹੁਣ ਤੱਕ 33 ਟੈਸਟ ਮੈਚਾਂ ਵਿੱਚ ਪੰਜ ਸੈਂਕੜੇ ਅਤੇ 11 ਅਰਧ ਸੈਂਕੜੇ ਦੀ ਮਦਦ ਨਾਲ 2,271 ਦੌੜਾਂ ਬਣਾਈਆਂ ਹਨ। ਉਹ 30 ਵਨਡੇ ਅਤੇ 66 ਟੀ-20 ਮੈਚਾਂ ਵਿੱਚ ਵੀ ਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਹਨ। ਮੀਡਿਆ ਅਨੁਸਾਰ, ਐਮਰਜੈਂਸੀ ਯੂਨਿਟ ਵਿੱਚ ਪੰਤ ਦਾ ਇਲਾਜ ਕਰਨ ਵਾਲੇ ਡਾਕਟਰ ਸੁਸ਼ੀਲ ਨਾਗਰ ਨੇ ਕਿਹਾ ਕਿ ਪੰਤ ਦੇ ਸਿਰ ਅਤੇ ਗੋਡੇ ਵਿੱਚ ਸੱਟ ਲੱਗੀ ਹੈ। ਪਹਿਲੇ ਐਕਸਰੇ ਅਨੁਸਾਰ ਕੋਈ ਵੀ ਹੱਡੀ ਨਹੀਂ ਟੁੱਟੀ ਅਤੇ ਕਾਰ ਨੂੰ ਅੱਗ ਲੱਗਣ ਤੋਂ ਬਾਅਦ ਵੀ ਉਹ ਕਿਤੇ ਨਹੀਂ ਜੱਲਿਆ ਹੈ । ਉਸ ਦੇ ਮੱਥੇ 'ਤੇ, ਖੱਬੀ ਅੱਖ ਦੇ ਉੱਪਰ, ਗੋਡੇ ਅਤੇ ਪਿੱਠ 'ਤੇ ਸੱਟਾਂ ਲੱਗੀਆਂ ਹਨ।