ਗਿੱਲ ਪਲੇਆਫ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣਿਆ

ਗਿੱਲ ਨੇ ਚੌਥੇ ਮੈਚ ਵਿੱਚ ਆਪਣਾ ਤੀਜਾ ਸੈਂਕੜਾ ਲਗਾਇਆ ਅਤੇ ਆਈਪੀਐਲ ਵਿੱਚ ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ।
ਗਿੱਲ ਪਲੇਆਫ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣਿਆ

ਸ਼ੁਭਮਨ ਗਿੱਲ ਲਈ ਇਹ ਸਾਲ ਬਹੁੱਤ ਵਧੀਆ ਚੜ੍ਹਿਆ ਹੈ। ਸ਼ੁਭਮਨ ਗਿੱਲ ਦਸੰਬਰ 2022 ਤੋਂ ਲੈ ਕੇ ਆਈਪੀਐਲ ਪਲੇਆਫ ਤੱਕ, ਇਹ ਨਾਮ ਕ੍ਰਿਕਟ ਪ੍ਰਸ਼ੰਸਕਾਂ ਵਿੱਚ ਬਹੁਤ ਤੇਜ਼ੀ ਨਾਲ ਗੂੰਜ ਰਿਹਾ ਹੈ। ਸ਼ੁੱਕਰਵਾਰ ਨੂੰ ਗਿੱਲ ਨੇ ਕੁਆਲੀਫਾਇਰ-2 'ਚ 5 ਵਾਰ ਦੀ ਆਈਪੀਐੱਲ ਚੈਂਪੀਅਨ ਮੁੰਬਈ ਇੰਡੀਅਨਜ਼ ਖਿਲਾਫ 129 ਦੌੜਾਂ ਦੀ ਪਾਰੀ ਖੇਡ ਕੇ ਪ੍ਰਸ਼ੰਸਕਾਂ ਨੂੰ ਇਕ ਵਾਰ ਫਿਰ ਆਪਣੇ ਨਾਂ ਦੀ ਯਾਦ ਦਿਵਾਈ।

ਗਿੱਲ ਨੇ ਚੌਥੇ ਮੈਚ ਵਿੱਚ ਆਪਣਾ ਤੀਜਾ ਸੈਂਕੜਾ ਲਗਾਇਆ ਅਤੇ ਆਈਪੀਐਲ ਵਿੱਚ ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ। ਮੁੰਬਈ ਦੇ ਖਿਲਾਫ ਸੈਂਕੜੇ ਵਾਲੀ ਪਾਰੀ ਦੇ ਨਾਲ ਹੀ ਸ਼ੁਭਮਨ ਨੇ ਆਰੇਂਜ ਕੈਪ 'ਤੇ ਵੀ ਕਬਜ਼ਾ ਕਰ ਲਿਆ ਹੈ। ਇਸ ਸੀਜ਼ਨ 'ਚ ਉਸ ਨੇ 16 ਮੈਚਾਂ 'ਚ 851 ਦੌੜਾਂ ਬਣਾਈਆਂ ਹਨ। ਉਹ ਵਿਰਾਟ ਕੋਹਲੀ ਦੇ ਆਲ ਟਾਈਮ ਰਿਕਾਰਡ ਨੂੰ ਵੀ ਤੋੜਨ ਦੇ ਕਰੀਬ ਹੈ।

ਆਈਪੀਐਲ ਦੇ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ 973 ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਦੇ ਨਾਂ ਹੈ। ਗਿੱਲ ਦੀ ਟੀਮ ਗੁਜਰਾਤ ਟਾਈਟਨਜ਼ 23 ਮਈ ਨੂੰ ਸੀਐਸਕੇ ਦੇ ਖਿਲਾਫ ਕੁਆਲੀਫਾਇਰ-1 ਵਿੱਚ ਹਾਰਨ ਤੋਂ ਬਾਅਦ ਕੁਆਲੀਫਾਇਰ-2 ਵਿੱਚ ਆਈ ਸੀ। ਮੁੰਬਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਅਤੇ ਸ਼ੁਭਮਨ ਨੇ ਫੈਸਲੇ ਨੂੰ ਗਲਤ ਸਾਬਤ ਕੀਤਾ। ਉਸਨੇ ਸਿਰਫ਼ 49 ਗੇਂਦਾਂ ਵਿੱਚ ਸੈਂਕੜਾ ਜੜਿਆ ਅਤੇ 17ਵੇਂ ਓਵਰ ਵਿੱਚ 129 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਆਊਟ ਵੀ ਹੋ ਗਿਆ। ਉਸਦੀ ਪਾਰੀ ਦੇ ਦਮ 'ਤੇ ਗੁਜਰਾਤ ਨੇ 233 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ, ਜੋ ਮੁੰਬਈ ਲਈ ਭਾਰੀ ਸਾਬਤ ਹੋਇਆ।

16 ਮੈਚਾਂ ਵਿੱਚ 851 ਦੌੜਾਂ ਬਣਾ ਕੇ ਸ਼ੁਭਮਨ ਗਿੱਲ ਆਈਪੀਐਲ ਦੇ ਇੱਕ ਸੀਜ਼ਨ ਵਿੱਚ 800 ਤੋਂ ਵੱਧ ਦੌੜਾਂ ਬਣਾਉਣ ਵਾਲਾ ਚੌਥਾ ਖਿਡਾਰੀ ਬਣ ਗਿਆ ਹੈ। ਉਸ ਤੋਂ ਪਹਿਲਾਂ ਡੇਵਿਡ ਵਾਰਨਰ, ਬਟਲਰ ਅਤੇ ਵਿਰਾਟ ਕੋਹਲੀ ਅਜਿਹਾ ਕਰ ਚੁੱਕੇ ਹਨ। ਗਿੱਲ ਨੇ ਵਾਰਨਰ ਦੀਆਂ 848 ਦੌੜਾਂ ਨੂੰ ਪਿੱਛੇ ਛੱਡ ਦਿੱਤਾ ਹੈ, ਹੁਣ ਉਨ੍ਹਾਂ ਦੇ ਸਾਹਮਣੇ ਸਿਰਫ਼ ਬਟਲਰ ਅਤੇ ਕੋਹਲੀ ਹੀ ਬਚੇ ਹਨ। ਬਟਲਰ ਨੇ 2022 ਸੀਜ਼ਨ 'ਚ 863 ਦੌੜਾਂ ਬਣਾਈਆਂ ਸਨ, ਜਦਕਿ ਕੋਹਲੀ ਨੇ 2016 'ਚ 973 ਦੌੜਾਂ ਬਣਾਈਆਂ ਸਨ। ਪਿਛਲੇ 7 ਸਾਲਾਂ 'ਚ ਸਿਰਫ ਬਟਲਰ ਹੀ ਆਪਣੇ ਰਿਕਾਰਡ ਦੇ ਕਰੀਬ ਪਹੁੰਚ ਸਕੇ, ਪਰ ਇਸ ਨੂੰ ਤੋੜ ਨਹੀਂ ਸਕੇ। ਗਿੱਲ ਸੀਐਸਕੇ ਖ਼ਿਲਾਫ਼ ਐਤਵਾਰ ਨੂੰ ਹੋਣ ਵਾਲੇ ਫਾਈਨਲ ਵਿੱਚ 49 ਦੌੜਾਂ ਬਣਾ ਕੇ 900 ਦੌੜਾਂ ਬਣਾਉਣ ਵਾਲੇ ਦੂਜੇ ਖਿਡਾਰੀ ਬਣ ਜਾਣਗੇ।

Related Stories

No stories found.
logo
Punjab Today
www.punjabtoday.com