ਕਪਿਲ ਦੀ ਟਰਾਫੀ ਤੇ ਧੋਨੀ ਦੇ ਜਿੱਤ ਵਾਲੇ ਛੱਕੇ ਤੋਂ ਉਪਰ ਕੁੱਝ ਨਹੀਂ: ਗਾਵਸਕਰ

ਗਾਵਸਕਰ ਨੇ ਕਿਹਾ ਕਿ ਮੈਂ ਆਪਣੇ ਆਖਰੀ ਪਲਾਂ 'ਚ ਦੋ ਚੀਜ਼ਾਂ ਦੇਖਣਾ ਚਾਹੁੰਦਾ ਹਾਂ, ਇਕ ਜਦੋ ਕਪਿਲ ਦੇਵ ਨੇ 1983 'ਚ ਵਿਸ਼ਵ ਕੱਪ ਦੀ ਟਰਾਫੀ ਚੁੱਕੀ ਸੀ ਅਤੇ ਦੂਜੀ ਜਦੋਂ ਮਹਿੰਦਰ ਸਿੰਘ ਧੋਨੀ ਨੇ 2011 ਦੇ ਵਿਸ਼ਵ ਕੱਪ 'ਚ ਜੇਤੂ ਛੱਕਾ ਜੜਿਆ ਸੀ।
ਕਪਿਲ ਦੀ ਟਰਾਫੀ ਤੇ ਧੋਨੀ ਦੇ ਜਿੱਤ ਵਾਲੇ ਛੱਕੇ ਤੋਂ ਉਪਰ ਕੁੱਝ ਨਹੀਂ: ਗਾਵਸਕਰ

ਸੁਨੀਲ ਗਾਵਸਕਰ ਦੀ ਗਿਣਤੀ ਭਾਰਤ ਦੇ ਹਰਫਨਮੌਲਾ ਖਿਡਾਰੀਆਂ ਵਿਚ ਕੀਤੀ ਜਾਂਦੀ ਹੈ। ਆਈਪੀਐਲ 2023 ਵਿੱਚ ਪਿੱਛਲੇ ਦਿਨੀ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡੇ ਗਏ ਮੈਚ ਨੇ ਇੱਕ ਕ੍ਰਿਕਟ ਪ੍ਰਸ਼ੰਸਕ ਲਈ ਇੱਕ ਬਹੁਤ ਹੀ ਭਾਵੁਕ ਪਲ ਦਿਖਾਇਆ। ਦਰਅਸਲ, ਟੀਮ ਇੰਡੀਆ ਲਈ 10,000 ਤੋਂ ਵੱਧ ਦੌੜਾਂ ਬਣਾਉਣ ਵਾਲੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਮੈਚ ਖਤਮ ਹੋਣ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਤੋਂ ਆਪਣੀ ਟੀ-ਸ਼ਰਟ 'ਤੇ ਆਟੋਗ੍ਰਾਫ ਲਿਆ। ਸਾਰੇ ਕ੍ਰਿਕਟ ਪ੍ਰਸ਼ੰਸਕਾਂ ਲਈ ਇਹ ਬਹੁਤ ਭਾਵੁਕ ਪਲ ਸੀ।

ਇਸ ਦੌਰਾਨ ਗਾਵਸਕਰ ਨੇ ਵੀ ਆਪਣੇ ਆਖ਼ਰੀ ਦਿਨਾਂ ਦੀਆਂ ਦੋ ਇੱਛਾਵਾਂ ਜ਼ਾਹਰ ਕੀਤੀਆਂ ਹਨ। ਸਟਾਰ ਸਪੋਰਟਸ 'ਤੇ ਇਕ ਸ਼ੋਅ ਦੌਰਾਨ ਗੱਲਬਾਤ ਕਰਦੇ ਹੋਏ ਸੁਨੀਲ ਗਾਵਸਕਰ ਨੇ ਕਿਹਾ ਕਿ ਜੇਕਰ ਮੈਨੂੰ ਆਪਣੇ ਆਖਰੀ ਸਮੇਂ 'ਚ ਦੋ ਮਿੰਟ ਲਈ ਇਹ ਦੋ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ, ਤਾਂ ਇਹ ਮੇਰੇ ਲਈ ਸਭ ਤੋਂ ਵਧੀਆ ਪਲ ਹੋਵੇਗਾ ਅਤੇ ਮੈਂ ਹੱਸਦਾ ਹੋਇਆ ਚਲਾ ਜਾਵਾਂਗਾ। ਉਸਨੇ ਭਾਵੁਕ ਹੋ ਕੇ ਕਿਹਾ ਕਿ ਪਹਿਲਾ ਜਦੋਂ ਕਪਿਲ ਦੇਵ ਨੇ 1983 'ਚ ਵਿਸ਼ਵ ਕੱਪ ਦੀ ਟਰਾਫੀ ਚੁੱਕੀ ਸੀ ਅਤੇ ਦੂਜੀ ਜਦੋਂ ਮਹਿੰਦਰ ਸਿੰਘ ਧੋਨੀ ਨੇ 2011 ਦੇ ਵਿਸ਼ਵ ਕੱਪ 'ਚ ਜੇਤੂ ਛੱਕਾ ਜੜਿਆ ਸੀ ਅਤੇ ਉਸ ਤੋਂ ਬਾਅਦ ਉਸਨੇ ਆਪਣਾ ਬੱਲਾ ਆਪਣੇ ਹੱਥ 'ਚ ਲੈ ਲਿਆ ਸੀ। ਇਹ ਮੇਰੀ ਜ਼ਿੰਦਗੀ ਦੀਆਂ ਆਖਰੀ ਦੋ ਇੱਛਾਵਾਂ ਹਨ।

ਸੁਨੀਲ ਗਾਵਸਕਰ ਨੇ ਮਹਿੰਦਰ ਸਿੰਘ ਧੋਨੀ ਤੋਂ ਆਪਣੀ ਕਮੀਜ਼ 'ਤੇ ਆਟੋਗ੍ਰਾਫ ਲਿਆ। ਸੁਨੀਲ ਗਾਵਸਕਰ ਨੇ ਖੁਦ ਸਟਾਰ ਸਪੋਰਟਸ 'ਤੇ ਇਸ ਦੀ ਅਸਲ ਵਜ੍ਹਾ ਦੱਸਦਿਆਂ ਖੁਲਾਸਾ ਕੀਤਾ, 'ਧੋਨੀ ਨੂੰ ਕੌਣ ਪਿਆਰ ਨਹੀਂ ਕਰਦਾ ਹੈ।' ਉਸਨੇ ਪਿਛਲੇ ਸਾਲਾਂ ਦੌਰਾਨ ਭਾਰਤੀ ਕ੍ਰਿਕਟ ਲਈ ਜੋ ਕੀਤਾ ਹੈ, ਉਹ ਸ਼ਾਨਦਾਰ ਹੈ। ਧੋਨੀ ਨੇ ਭਾਰਤ ਦੇ ਕਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹੈ। ਮੈਂ ਸੁਣਿਆ ਕਿ ਚੇਨਈ ਸੁਪਰ ਕਿੰਗਜ਼ ਦੇ ਖਿਡਾਰੀ ਮੈਦਾਨ ਦੇ ਚੱਕਰ ਲਗਾ ਰਹੇ ਹਨ, ਤਾਂ ਮੈਂ ਤੁਰੰਤ ਇੱਕ ਪੈੱਨ ਉਧਾਰ ਲਿਆ ਅਤੇ ਧੋਨੀ ਦਾ ਆਟੋਗ੍ਰਾਫ ਲੈਣ ਲਈ ਦੌੜਿਆ।

ਤੁਹਾਨੂੰ ਦੱਸ ਦੇਈਏ ਕਿ ਜਦੋਂ ਚੇਨਈ ਸੁਪਰ ਕਿੰਗਜ਼ ਅਤੇ ਮਹਿੰਦਰ ਸਿੰਘ ਧੋਨੀ ਦੇ ਖਿਡਾਰੀ ਮੈਦਾਨ ਦਾ ਚੱਕਰ ਲਗਾ ਰਹੇ ਸਨ ਤਾਂ ਮੈਦਾਨ ਵਿੱਚ ਮੌਜੂਦ ਸੁਨੀਲ ਗਾਵਸਕਰ ਤੁਰੰਤ ਮਾਹੀ ਕੋਲ ਭੱਜੇ ਅਤੇ ਆਪਣੀ ਜੇਬ ਵਿੱਚੋਂ ਇੱਕ ਪੈੱਨ ਕੱਢਿਆ ਅਤੇ ਉਸ ਤੋਂ ਇੱਕ ਆਟੋਗ੍ਰਾਫ ਮੰਗਿਆ। ਮਹਿੰਦਰ ਸਿੰਘ ਧੋਨੀ ਨੇ ਵੀ ਮੁਸਕਰਾਉਂਦੇ ਹੋਏ ਸੁਨੀਲ ਗਾਵਸਕਰ ਦੀ ਕਮੀਜ਼ 'ਤੇ ਆਪਣਾ ਆਟੋਗ੍ਰਾਫ ਦਿੱਤਾ ਅਤੇ ਉਨ੍ਹਾਂ ਨੂੰ ਗਲੇ ਲਗਾਇਆ। ਇਹ ਸੀਨ ਕ੍ਰਿਕਟ ਪ੍ਰਸ਼ੰਸਕਾਂ ਲਈ ਕਾਫੀ ਭਾਵੁਕ ਸੀ।

Related Stories

No stories found.
logo
Punjab Today
www.punjabtoday.com