ਟਾਟਾ ਬਣਿਆ WPL ਦਾ ਟਾਈਟਲ ਸਪਾਂਸਰ, ਪੰਜ ਸਾਲਾਂ ਲਈ ਖਰੀਦੇ ਅਧਿਕਾਰ

ਟਾਟਾ ਨੇ ਪੰਜ ਸਾਲਾਂ ਲਈ ਅਧਿਕਾਰ ਖਰੀਦੇ ਹਨ, ਹਾਲਾਂਕਿ ਇਹ ਖੁਲਾਸਾ ਨਹੀਂ ਕੀਤਾ ਗਿਆ ਹੈ, ਕਿ ਅਧਿਕਾਰ ਕਿੰਨੇ ਵਿੱਚ ਵੇਚੇ ਗਏ ਸਨ। ਟਾਟਾ ਕੋਲ ਆਈਪੀਐਲ ਦੇ ਟਾਈਟਲ ਰਾਈਟਸ ਵੀ ਹਨ।
ਟਾਟਾ ਬਣਿਆ WPL ਦਾ ਟਾਈਟਲ ਸਪਾਂਸਰ, ਪੰਜ ਸਾਲਾਂ ਲਈ ਖਰੀਦੇ ਅਧਿਕਾਰ

ਮਹਿਲਾ ਪ੍ਰੀਮੀਅਰ ਲੀਗ ਮਾਰਚ ਵਿਚ ਜਲਦ ਸ਼ੁਰੂ ਹੋਣ ਵਾਲਾ ਹੈ। ਟਾਟਾ ਨੇ ਮਹਿਲਾ ਪ੍ਰੀਮੀਅਰ ਲੀਗ (WPL) ਦੇ ਟਾਈਟਲ ਰਾਈਟਸ ਖਰੀਦ ਲਏ ਹਨ। ਬੀਸੀਸੀਆਈ ਅਤੇ ਟਾਟਾ ਵਿਚਕਾਰ ਹੋਏ ਸੌਦੇ 'ਤੇ ਦਸਤਖਤ ਕੀਤੇ ਗਏ ਸਨ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

ਟਾਟਾ ਨੇ ਪੰਜ ਸਾਲਾਂ ਲਈ ਅਧਿਕਾਰ ਖਰੀਦੇ ਹਨ। ਹਾਲਾਂਕਿ, ਇਹ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਅਧਿਕਾਰ ਕਿੰਨੇ ਵਿੱਚ ਵੇਚੇ ਗਏ ਸਨ। ਟਾਟਾ ਕੋਲ ਆਈਪੀਐਲ ਦੇ ਟਾਈਟਲ ਰਾਈਟਸ ਵੀ ਹਨ। ਉਹ 2022 ਵਿੱਚ ਵੀਵੋ ਦੀ ਥਾਂ ਸਪਾਂਸਰ ਬਣ ਗਿਆ ਸੀ। ਬੋਰਡ ਨੇ ਸਪਾਂਸਰ ਰਾਈਟਸ ਖਰੀਦਣ ਦੀ ਇੱਛੁਕ ਕੰਪਨੀਆਂ ਲਈ ਟੈਂਡਰ ਜਾਰੀ ਕੀਤਾ ਸੀ। ਹਾਲਾਂਕਿ, ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਟੈਂਡਰ ਦਸਤਾਵੇਜ਼ ਦੀ ਖਰੀਦ ਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਇਸ ਦੇ ਆਧਾਰ 'ਤੇ, ਬੋਲੀ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਬੋਰਡ ਪਹਿਲਾਂ ਸਾਰੀਆਂ ਕੰਪਨੀਆਂ ਦੀ ਯੋਗਤਾ ਦੀ ਜਾਂਚ ਕਰੇਗਾ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਬੋਲੀ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਟੂਰਨਾਮੈਂਟ 4 ਮਾਰਚ ਤੋਂ ਖੇਡਿਆ ਜਾਵੇਗਾ। ਰਿਲਾਇੰਸ ਨਾਲ ਸਬੰਧਤ ਪ੍ਰਸਾਰਣ ਕੰਪਨੀ ਵਾਇਆਕਾਮ-18 ਨੇ WPL ਦੇ ਪਹਿਲੇ 5 ਸਾਲਾਂ (2023-27) ਲਈ ਮੀਡੀਆ ਅਧਿਕਾਰ ਖਰੀਦੇ ਹਨ। ਇਨ੍ਹਾਂ ਵਿੱਚ ਟੀਵੀ ਅਤੇ ਡਿਜੀਟਲ ਅਧਿਕਾਰ ਦੋਵੇਂ ਸ਼ਾਮਲ ਹਨ। ਇਸ ਦੇ ਲਈ ਕੰਪਨੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ 951 ਕਰੋੜ ਰੁਪਏ ਦੇਵੇਗੀ। ਯਾਨੀ WPL ਦੇ ਇੱਕ ਮੈਚ ਲਈ ਕੰਪਨੀ BCCI ਨੂੰ 7.09 ਕਰੋੜ ਰੁਪਏ ਦੇਵੇਗੀ।

ਨਿਲਾਮੀ ਵਿੱਚ ਹਿੱਸਾ ਲੈਣ ਲਈ ਅੱਠ ਕੰਪਨੀਆਂ ਨੇ ਟੈਂਡਰ ਦਸਤਾਵੇਜ਼ ਖਰੀਦੇ ਸਨ, ਪਰ ਸਿਰਫ ਦੋ ਕੰਪਨੀਆਂ ਨੇ ਹੀ ਬੋਲੀ ਲਗਾਈ। ਵਾਇਕਾਮ-18 ਤੋਂ ਇਲਾਵਾ ਡਿਜ਼ਨੀ ਸਟਾਰ ਰੇਸ ਵਿੱਚ ਸ਼ਾਮਲ ਸੀ। ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਵਾਇਆਕਾਮ-18 ਨੇ ਜਿੱਤ ਹਾਸਲ ਕੀਤੀ। ਮਹਿਲਾ ਪ੍ਰੀਮੀਅਰ ਲੀਗ (WPL) ਦੀਆਂ 5 ਟੀਮਾਂ ਦੀ ਵੀ ਨਿਲਾਮੀ ਕੀਤੀ ਗਈ ਹੈ। ਸਭ ਤੋਂ ਵੱਧ ਬੋਲੀ ਅਹਿਮਦਾਬਾਦ ਫਰੈਂਚਾਇਜ਼ੀ ਲਈ ਹੋਈ ਹੈ। ਇਸ ਫਰੈਂਚਾਇਜ਼ੀ ਦੇ ਬਦਲੇ ਅਡਾਨੀ ਸਮੂਹ ਬੋਰਡ ਨੂੰ 1,289 ਕਰੋੜ ਰੁਪਏ ਦੇਵੇਗਾ। ਅਹਿਮਦਾਬਾਦ ਤੋਂ ਇਲਾਵਾ ਮੁੰਬਈ, ਦਿੱਲੀ, ਬੈਂਗਲੁਰੂ ਅਤੇ ਲਖਨਊ ਦੀ ਫਰੈਂਚਾਇਜ਼ੀ ਦੀ ਨਿਲਾਮੀ ਕੀਤੀ ਗਈ ਹੈ, ਯਾਨੀ ਇਹ ਪੰਜ ਟੀਮਾਂ ਮਹਿਲਾ ਪ੍ਰੀਮੀਅਰ ਲੀਗ ਵਿੱਚ ਹਿੱਸਾ ਲੈਣਗੀਆਂ।

Related Stories

No stories found.
logo
Punjab Today
www.punjabtoday.com