ਮਾਡਲ ਆਇਸ਼ਾ ਦੇ ਕਾਰਣ ਹੋਇਆ ਸਾਨੀਆ ਮਿਰਜ਼ਾ-ਸ਼ੋਏਬ ਮਲਿਕ ਦਾ ਤਲਾਕ

ਮਲਿਕ ਦਾ ਮਾਡਲ ਆਇਸ਼ਾ ਕਮਰ ਨਾਲ ਇੰਟਰਵਿਊ ਵਾਇਰਲ ਹੋ ਰਿਹਾ ਹੈ। ਇਸ 'ਚ ਮਲਿਕ ਨੇ ਖੁਲਾਸਾ ਕੀਤਾ ਸੀ ਕਿ ਫੋਟੋਸ਼ੂਟ ਦੌਰਾਨ ਆਇਸ਼ਾ ਨੇ ਮੇਰੀ ਕਾਫੀ ਮਦਦ ਕੀਤੀ ਸੀ।
ਮਾਡਲ ਆਇਸ਼ਾ ਦੇ ਕਾਰਣ ਹੋਇਆ ਸਾਨੀਆ ਮਿਰਜ਼ਾ-ਸ਼ੋਏਬ ਮਲਿਕ ਦਾ ਤਲਾਕ

ਪਾਕਿਸਤਾਨ ਕ੍ਰਿਕਟਰ ਅਤੇ ਸਾਨੀਆ ਮਿਰਜ਼ਾ ਵਿਚ ਅਣਬਣ ਹੋ ਗਈ ਹੈ। ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦਾ ਤਲਾਕ ਹੋ ਗਿਆ ਹੈ। ਇਹ ਦਾਅਵਾ ਸ਼ੋਏਬ ਦੇ ਕਰੀਬੀ ਦੋਸਤ ਨੇ ਕੀਤਾ ਹੈ, ਜੋ ਉਨ੍ਹਾਂ ਦੀ ਮੈਨੇਜਮੈਂਟ ਟੀਮ ਦਾ ਹਿੱਸਾ ਹੈ। ਉਸ ਨੇ ਕਿਹਾ- ਮੈਂ ਦੋਵਾਂ ਦੇ ਤਲਾਕ ਦੀ ਪੁਸ਼ਟੀ ਕਰ ਸਕਦਾ ਹਾਂ, ਪਰ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦਾ।

ਤਲਾਕ ਦੀਆਂ ਅਫਵਾਹਾਂ ਦਰਮਿਆਨ ਮਲਿਕ ਦਾ ਮਾਡਲ ਆਇਸ਼ਾ ਕਮਰ ਨਾਲ ਇੰਟਰਵਿਊ ਵਾਇਰਲ ਹੋ ਰਿਹਾ ਹੈ। ਇਸ 'ਚ ਮਲਿਕ ਨੇ ਖੁਲਾਸਾ ਕੀਤਾ ਸੀ ਕਿ ਫੋਟੋਸ਼ੂਟ ਦੌਰਾਨ ਆਇਸ਼ਾ ਨੇ ਮੇਰੀ ਕਾਫੀ ਮਦਦ ਕੀਤੀ ਸੀ। ਦਰਅਸਲ, 2021 ਵਿੱਚ ਮਲਿਕ ਨੇ ਆਇਸ਼ਾ ਨਾਲ ਇੱਕ ਬੋਲਡ ਫੋਟੋਸ਼ੂਟ ਕਰਵਾਇਆ ਸੀ। ਹੁਣ ਇਹ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਸਾਨੀਆ ਅਤੇ ਸ਼ੋਏਬ ਦਾ ਵਿਆਹ 12 ਅਪ੍ਰੈਲ 2010 ਨੂੰ ਹੈਦਰਾਬਾਦ ਵਿੱਚ ਹੋਇਆ ਸੀ। 15 ਅਪ੍ਰੈਲ ਨੂੰ ਲਾਹੌਰ 'ਚ ਰਿਸੈਪਸ਼ਨ ਦਿੱਤਾ ਗਿਆ ਸੀ। ਦੋਵਾਂ ਦਾ ਇੱਕ ਬੇਟਾ ਇਜ਼ਹਾਨ ਹੈ। ਉਸਦਾ ਜਨਮ 2018 ਵਿੱਚ ਹੋਇਆ ਸੀ। ਸਾਨੀਆ-ਮਲਿਕ ਦੇ ਕਰੀਬੀ ਦੋਸਤ ਨੇ ਦੱਸਿਆ ਕਿ ਦੋਵਾਂ ਦਾ ਅਧਿਕਾਰਤ ਤੌਰ 'ਤੇ ਤਲਾਕ ਹੋ ਚੁੱਕਾ ਹੈ। ਕੁਝ ਰਸਮਾਂ ਹਨ, ਜੋ ਅਜੇ ਵੀ ਬਚੀਆਂ ਹੋਈਆਂ ਹਨ। ਦੋਵੇਂ ਹੁਣ ਅਲੱਗ ਰਹਿ ਰਹੇ ਹਨ। ਸਾਨੀਆ ਫਿਲਹਾਲ ਦੁਬਈ 'ਚ ਹੈ, ਜਦਕਿ ਮਲਿਕ ਪਾਕਿਸਤਾਨ 'ਚ ਹੈ। ਤਲਾਕ ਦੀਆਂ ਖਬਰਾਂ ਨੂੰ ਸਾਨੀਆ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਜ਼ਿਆਦਾ ਹਵਾ ਮਿਲ ਰਹੀ ਹੈ। ਅਜੇ ਤੱਕ ਸਾਨੀਆ ਜਾਂ ਸ਼ੋਏਬ ਨੇ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਕੁਝ ਨਹੀਂ ਲਿਖਿਆ ਹੈ।

ਪਾਕਿਸਤਾਨੀ ਮੀਡੀਆ ਕਹਿ ਰਿਹਾ ਹੈ ਕਿ ਦੋਵੇਂ ਵੱਖ-ਵੱਖ ਰਹਿ ਰਹੇ ਹਨ ਅਤੇ ਦੋਂਵੇ ਮਿਲ ਕੇ ਪੁੱਤਰ ਦੀ ਦੇਖਭਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਖਬਰਾਂ 'ਚ ਕਿਹਾ ਜਾ ਰਿਹਾ ਹੈ ਕਿ ਸ਼ੋਏਬ ਨੇ ਆਪਣੇ ਇਕ ਟੀਵੀ ਸ਼ੋਅ ਦੌਰਾਨ ਸਾਨੀਆ ਨਾਲ ਧੋਖਾ ਕੀਤਾ ਸੀ। ਹਾਲਾਂਕਿ ਇਸ ਬਾਰੇ ਜ਼ਿਆਦਾ ਕੁਝ ਨਹੀਂ ਲਿਖਿਆ ਜਾ ਰਿਹਾ ਹੈ। ਸ਼ੋਏਬ ਦੀ ਪਹਿਲੀ ਪਤਨੀ ਸਾਨੀਆ ਨਹੀਂ ਸਗੋਂ ਆਇਸ਼ਾ ਸਿੱਦੀਕੀ ਹੈ। ਸਾਲ 2010 'ਚ ਸਾਨੀਆ-ਸ਼ੋਏਬ ਦੇ ਵਿਆਹ ਤੋਂ ਪਹਿਲਾਂ ਆਇਸ਼ਾ ਨੇ ਮੀਡੀਆ 'ਚ ਆ ਕੇ ਕਿਹਾ ਸੀ ਕਿ ਉਹ ਸ਼ੋਏਬ ਦੀ ਪਤਨੀ ਹੈ।

ਸ਼ੋਏਬ ਤਲਾਕ ਦਿੱਤੇ ਬਿਨਾਂ ਵਿਆਹ ਨਹੀਂ ਕਰ ਸਕਦੇ। ਆਇਸ਼ਾ, ਜੋ ਹੈਦਰਾਬਾਦ ਦੀ ਰਹਿਣ ਵਾਲੀ ਹੈ, ਨੇ ਕਿਹਾ ਸੀ ਕਿ ਸ਼ੋਏਬ ਉਸ ਨੂੰ ਆਪਣੀ ਮੋਟਾਪੇ ਕਾਰਨ ਪਸੰਦ ਨਹੀਂ ਕਰਦੇ। ਪਹਿਲਾਂ ਤਾਂ ਸ਼ੋਏਬ ਇਸ ਵਿਆਹ ਤੋਂ ਇਨਕਾਰ ਕਰਦੇ ਰਹੇ ਅਤੇ ਤਲਾਕ ਨਾ ਦੇਣ ਦੀ ਗੱਲ ਕਹਿੰਦੇ ਰਹੇ, ਪਰ ਵਿਵਾਦ ਵਧਣ ਤੋਂ ਬਾਅਦ ਉਨ੍ਹਾਂ ਨੇ ਆਇਸ਼ਾ ਨੂੰ ਤਲਾਕ ਦੇ ਦਿੱਤਾ। ਇਹ ਤਲਾਕ ਉਨ੍ਹਾਂ ਦੇ ਸਾਨੀਆ ਨਾਲ ਵਿਆਹ ਤੋਂ ਬਾਅਦ ਦਿੱਤਾ ਗਿਆ ਸੀ।

ਸ਼ੋਏਬ ਵਿਆਹ ਤੋਂ ਪਹਿਲਾਂ ਸਾਨੀਆ ਦੇ ਘਰ ਰਹਿੰਦਾ ਸੀ। ਇਸ ਨੂੰ ਲੈ ਕੇ ਵਿਵਾਦ ਵੀ ਹੋਇਆ ਸੀ। ਮੁਸਲਿਮ ਧਾਰਮਿਕ ਨੇਤਾਵਾਂ ਨੇ ਕਿਹਾ ਸੀ ਕਿ ਵਿਆਹ ਤੋਂ ਪਹਿਲਾਂ ਲਾੜੀ ਦੇ ਘਰ ਰਹਿਣਾ ਇਸਲਾਮ ਦੇ ਖਿਲਾਫ ਹੈ। ਫਿਰ ਸਾਨੀਆ ਦੇ ਘਰ ਦੇ ਬਜ਼ੁਰਗਾਂ ਨੇ ਫੈਸਲਾ ਕੀਤਾ ਕਿ ਸ਼ੋਏਬ ਨੂੰ ਵਿਆਹ ਤੋਂ ਇਕ ਦਿਨ ਪਹਿਲਾਂ ਹੋਟਲ ਸ਼ਿਫਟ ਕਰ ਲੈਣਾ ਚਾਹੀਦਾ ਹੈ।

Related Stories

No stories found.
logo
Punjab Today
www.punjabtoday.com