ਕ੍ਰਿਕਟ ਅਤੇ ਬਾਲੀਵੁੱਡ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਪਰ, ਮਹਿੰਦਰ ਸਿੰਘ ਧੋਨੀ 'ਤੇ ਬਣੀ ਬਾਇਓਪਿਕ ਤੋਂ ਬਾਅਦ ਸਿਨੇਮਾ ਜਗਤ 'ਚ ਖਿਡਾਰੀਆਂ 'ਤੇ ਫਿਲਮਾਂ ਬਣਾਉਣ ਦਾ ਰੁਝਾਨ ਜਿਹਾ ਸ਼ੁਰੂ ਹੋ ਗਿਆ ਹੈ। ਹਾਲ ਹੀ 'ਚ 1983 ਦੀ ਵਿਸ਼ਵ ਜੇਤੂ ਭਾਰਤੀ ਟੀਮ ਅਤੇ ਕਪਿਲ ਦੇਵ ਦੀ ਭੂਮਿਕਾ 'ਤੇ ਬਣੀ ਫਿਲਮ 83 ਰਿਲੀਜ਼ ਹੋਈ ਸੀ। ਇਸਤੋਂ ਇਲਾਵਾ ਸਚਿਨ ਤੇਂਦੁਲਕਰ 'ਤੇ ਵੀ ਇੱਕ ਡਾਕੂਮੈਂਟਰੀ ਵੀ ਬਣਾਈ ਗਈ ਸੀ।
ਇਸ ਦੇ ਨਾਲ ਹੀ ਸਾਇਨਾ ਨੇਹਵਾਲ, ਮੈਰੀਕਾਮ ਸਮੇਤ ਕਈ ਸਪੋਰਟਸ ਸਟਾਰਾਂ 'ਤੇ ਫਿਲਮਾਂ ਦੇਖਣ ਨੂੰ ਮਿਲੀਆਂ। ਹੁਣ ਇਸ ਸਾਲ 2022 'ਚ ਸਟਾਰ ਮਹਿਲਾ ਕ੍ਰਿਕਟਰ ਅਤੇ ਲੇਡੀ ਤੇਂਦੁਲਕਰ ਦੇ ਨਾਂ ਨਾਲ ਮਸ਼ਹੂਰ ਮਿਤਾਲੀ ਰਾਜ 'ਤੇ ਫਿਲਮ ਬਣੇਗੀ।
ਇਸ ਫਿਲਮ ਦਾ ਨਾਂ ਸ਼ਾਬਾਸ਼ ਮਿੱਠੂ ਹੈ, ਜਿਸ 'ਚ ਅਦਾਕਾਰਾ ਤਾਪਸੀ ਪੰਨੂ ਮਿਤਾਲੀ ਰਾਜ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
ਇਸ ਤੋਂ ਇਲਾਵਾ ਇਸੇ ਸਾਲ ਇੱਕ ਹੋਰ ਮਹਿਲਾ ਕ੍ਰਿਕਟਰ 'ਤੇ ਫਿਲਮ ਆ ਸਕਦੀ ਹੈ। ਇਸ ਫਿਲਮ 'ਚ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ, ਜੋ ਇਕ ਵਾਰ ਫਿਰ ਵੱਡੇ ਪਰਦੇ 'ਤੇ ਵਾਪਸੀ ਕਰੇਗੀ। ਇਹ ਫਿਲਮ ਸਟਾਰ ਗੇਂਦਬਾਜ਼ ਝੂਲਨ ਗੋਸਵਾਮੀ 'ਤੇ ਜ਼ਿੰਦਗੀ ਤੇ ਅਧਾਰਿਤ ਹੋਵੇਗੀ।
ਇਸ ਫਿਲਮ ਦੀ ਸ਼ੂਟਿੰਗ ਸਾਲ 2022 ਦੇ ਜੂਨ ਮਹੀਨੇ ਤੋਂ ਸ਼ੁਰੂ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਨੁਸ਼ਕਾ ਸ਼ਰਮਾ ਇਸ ਫਿਲਮ ਦੀ ਸ਼ੂਟਿੰਗ ਕਲਕੱਤਾ 'ਚ ਕਰੇਗੀ। ਇਸ ਫਿਲਮ ਦੇ ਨਿਰਦੇਸ਼ਕ ਪ੍ਰੋਸਿਤ ਰਾਏ ਹਨ। ਸੂਤਰਾਂ ਮੁਤਾਬਕ, ਇਸ ਫਿਲਮ ਦੀ ਸ਼ੂਟਿੰਗ ਇਸ ਸਾਲ ਦਸੰਬਰ ਤੱਕ ਪੂਰੀ ਹੋ ਜਾਵੇਗੀ।
ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਵੀ ਅਨੁਸ਼ਕਾ ਸ਼ਰਮਾ ਅਤੇ ਝੂਲਨ ਗੋਸਵਾਮੀ ਨੂੰ ਈਡਨ ਗਾਰਡਨ ਦੇ ਮੈਦਾਨ 'ਤੇ ਇਕੱਠੇ ਦੇਖਿਆ ਗਿਆ ਸੀ। ਇਸ ਤਸਵੀਰ 'ਚ ਅਭਿਨੇਤਰੀ ਟੀਮ ਇੰਡੀਆ ਦੀ ਜਰਸੀ 'ਚ ਨਜ਼ਰ ਆ ਰਹੀ ਸੀ। ਉਦੋਂ ਤੋਂ ਹੀ ਅਨੁਸ਼ਕਾ ਵੱਲੋਂ ਇਹ ਕਿਰਦਾਰ ਨਿਭਾਉਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ।
ਮਿਤਾਲੀ ਰਾਜ 'ਤੇ ਬਣੀ ਬਾਇਓਪਿਕ ਸ਼ਾਬਾਸ਼ ਮਿੱਠੂ ਵੀ ਇਸ ਸਾਲ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਤਾਪਸੀ ਪੰਨੂ ਇਸ ਫਿਲਮ 'ਚ ਮਿਤਾਲੀ ਦਾ ਕਿਰਦਾਰ ਨਿਭਾਅ ਰਹੀ ਹੈ। ਕੁਝ ਦਿਨ ਪਹਿਲਾਂ, ਭਾਰਤੀ ਮਹਿਲਾ ਸਟਾਰ ਕ੍ਰਿਕਟਰ ਨੇ ਇੰਸਟਾਗ੍ਰਾਮ 'ਤੇ ਇਸ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਰਿਲੀਜ਼ ਡੇਟ ਦਾ ਐਲਾਨ ਕੀਤਾ ਸੀ। ਇਹ ਫਿਲਮ 4 ਫਰਵਰੀ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।