ਟੈਸਟ ਮੈਚਾਂ ਵਿਚ ਵੀ ਖੋਹੀ ਜਾ ਸਕਦੀ ਹੈ, ਕੋਹਲੀ ਤੋਂ ਕਪਤਾਨੀ

ਵਿਰਾਟ ਕੋਹਲੀ ਨੂੰ ਟੀ 20 ਵਰਲਡ ਕਪ ਦੀ ਕਪਤਾਨੀ ਤੋਂ ਹਟਾ ਦਿਤਾ ਗਿਆ ਹੈ
ਟੈਸਟ ਮੈਚਾਂ ਵਿਚ ਵੀ ਖੋਹੀ ਜਾ ਸਕਦੀ ਹੈ, ਕੋਹਲੀ ਤੋਂ ਕਪਤਾਨੀ

ਵਿਰਾਟ ਕੋਹਲੀ ਟੀਮ ਇੰਡੀਆ ਨੂੰ ਇਕ ਵੀ ਆਈਸੀਸੀ ਟੂਰਨਾਮੈਂਟ ਦੀ ਟਰਾਫੀ ਨਹੀਂ ਜਿਤਾ ਪਾਏ ਹਨ । ਇੰਨਾ ਹੀ ਨਹੀਂ ਕੋਹਲੀ ਇੱਕ ਵਾਰ ਵੀ ਆਈਪੀਐਲ ਟਰਾਫੀ ਜਿੱਤਣ ਵਿੱਚ ਵੀ ਕਾਮਯਾਬ ਨਹੀਂ ਹੋ ਸਕੇ ਹਨ। ਟੈਸਟ ਕ੍ਰਿਕਟ ਦੀ ਗੱਲ ਕਰੀਏ ਤਾਂ 3 ਅਜਿਹੇ ਖਿਡਾਰੀ ਹਨ ਜੋ ਵਿਰਾਟ ਕੋਹਲੀ ਦੀ ਜਗ੍ਹਾ ਅਗਲੇ ਕਪਤਾਨ ਬਣ ਸਕਦੇ ਹਨ। ਵਿਰਾਟ ਕੋਹਲੀ ਨੂੰ ਟੀ 20 ਵਰਲਡ ਕਪ ਦੀ ਕਪਤਾਨੀ ਤੋਂ ਹਟਾ ਦਿਤਾ ਗਿਆ ਹੈ। ਵਿਰਾਟ ਕੋਹਲੀ ਮੌਜੂਦਾ ਦੌਰ 'ਚ ਦੁਨੀਆ ਦੇ ਮਹਾਨ ਖਿਡਾਰੀਆਂ 'ਚੋਂ ਇਕ ਹਨ, ਪਰ ਕਪਤਾਨੀ ਦੇ ਰੂਪ 'ਚ ਉਹ ਅਸਫਲ ਰਹੇ ਹਨ।

ਟੈਸਟ ਕ੍ਰਿਕਟ ਦੀ ਗੱਲ ਕਰੀਏ ਤਾਂ 3 ਅਜਿਹੇ ਖਿਡਾਰੀ ਹਨ, ਜੋ ਵਿਰਾਟ ਕੋਹਲੀ ਦੀ ਜਗ੍ਹਾ ਅਗਲੇ ਕਪਤਾਨ ਬਣ ਸਕਦੇ ਹਨ। ਭਾਰਤੀ ਸਲਾਮੀ ਬੱਲੇਬਾਜ ਰੋਹਿਤ ਸ਼ਰਮਾ ਇਸ ਪਦ ਦੇ ਮੁਖ ਦਾਵੇਦਾਰ ਹਨ। ਜੇਕਰ ਟੀਮ ਪ੍ਰਬੰਧਨ ਰੋਹਿਤ ਸ਼ਰਮਾ ਨੂੰ ਟੈਸਟ 'ਚ ਕਪਤਾਨੀ ਕਰਨ ਦਾ ਮੌਕਾ ਦਿੰਦਾ ਹੈ, ਤਾਂ ਉਹ ਹਿੱਟ ਸਾਬਤ ਹੋ ਸਕਦੇ ਹਨ। ਰੋਹਿਤ ਸ਼ਰਮਾ ਦੀ ਕਪਤਾਨੀ 'ਚ ਮੁੰਬਈ ਇੰਡੀਅਨਜ਼ ਦੀ ਟੀਮ 5 ਵਾਰ IPL ਦਾ ਖਿਤਾਬ ਜਿੱਤ ਚੁੱਕੀ ਹੈ। ਇਸ ਸਾਲ ਅਗਸਤ-ਸਤੰਬਰ 2021 'ਚ ਇੰਗਲੈਂਡ ਦੌਰੇ 'ਤੇ ਰੋਹਿਤ ਸ਼ਰਮਾ ਨੇ ਓਵਲ 'ਚ ਸ਼ਾਨਦਾਰ ਸੈਂਕੜਾ ਲਗਾ ਕੇ ਵਿਦੇਸ਼ੀ ਧਰਤੀ 'ਤੇ ਟੈਸਟ ਸੈਂਕੜਿਆਂ ਦਾ ਸੋਕਾ ਖਤਮ ਕਰ ਦਿੱਤਾ ਸੀ।

ਟੀਮ ਇੰਡੀਆ ਦੇ ਮਹਾਨ ਆਫ ਸਪਿਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੂੰ ਵੀ ਟੈਸਟ ਟੀਮ ਦੀ ਕਮਾਨ ਸੌਂਪੀ ਜਾ ਸਕਦੀ ਹੈ। ਰਵੀਚੰਦਰਨ ਅਸ਼ਵਿਨ ਕੋਲ ਕਾਫੀ ਤਜ਼ਰਬਾ ਹੈ। ਅਜਿਹੇ 'ਚ ਜੇਕਰ ਟੀਮ ਪ੍ਰਬੰਧਨ ਉਨ੍ਹਾਂ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਸੌਂਪਦਾ ਹੈ ਤਾਂ ਰਵੀਚੰਦਰਨ ਅਸ਼ਵਿਨ ਕੋਲ ਆਪਣੀ ਕਪਤਾਨੀ 'ਚ ਟੀਮ ਇੰਡੀਆ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੀ ਤਾਕਤ ਹੈ। ਰਵੀਚੰਦਰਨ ਅਸ਼ਵਿਨ ਨੂੰ ਭਾਰਤ ਦਾ ਹੀ ਨਹੀਂ ਸਗੋਂ ਦੁਨੀਆ ਦਾ ਸਭ ਤੋਂ ਵਧੀਆ ਆਫ ਸਪਿਨਰ ਮੰਨਿਆ ਜਾਂਦਾ ਹੈ। ਉਸ ਨੇ ਇਸ ਸਾਲ ਫਰਵਰੀ 'ਚ ਇੰਗਲੈਂਡ ਖਿਲਾਫ ਆਪਣੇ ਟੈਸਟ ਕਰੀਅਰ 'ਚ 400 ਵਿਕਟਾਂ ਪੂਰੀਆਂ ਕੀਤੀਆਂ ਸਨ। 400 ਵਿਕਟਾਂ ਲੈਣ ਤੋਂ ਬਾਅਦ ਅਸ਼ਵਿਨ ਦਾ ਹੋਂਸਲਾ ਸਤਵੇਂ ਅਸਮਾਨ ਤੇ ਹੈ।

ਅਜਿੰਕਿਆ ਰਹਾਣੇ ਟੀਮ ਇੰਡੀਆ ਲਈ ਵਿਰਾਟ ਕੋਹਲੀ ਨਾਲੋਂ ਬਿਹਤਰ ਕਪਤਾਨ ਸਾਬਤ ਹੋ ਸਕਦੇ ਹਨ। ਪਿਛਲੇ ਸਾਲ ਆਸਟ੍ਰੇਲੀਆ ਦੀ ਧਰਤੀ 'ਤੇ ਐਡੀਲੇਡ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਭਾਰਤੀ ਟੀਮ ਆਸਟ੍ਰੇਲੀਆ ਖਿਲਾਫ ਦੂਜੀ ਪਾਰੀ 'ਚ ਸਿਰਫ 36 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਇਸ ਮੈਚ ਵਿਚ ਆਸਟ੍ਰੇਲੀਆ ਦੇ ਕ੍ਰਿਕਟ ਮਾਹਰਾਂ ਨੇ ਕਹਿ ਦਿਤਾ ਸੀ, ਕਿ ਭਾਰਤ ਇਹ ਮੈਚ ਹਾਰ ਜਾਵੇਗਾ, ਪਰ ਅਜਿੰਕਿਆ ਰਹਾਣੇ ਨੇ ਆਸਟਰੇਲੀਆਈ ਦਿਮਾਗੀ ਖੇਡ ਵੱਲ ਧਿਆਨ ਨਹੀਂ ਦਿੱਤਾ ਅਤੇ ਟੀਮ ਇੰਡੀਆ ਨੇ ਰਹਾਣੇ ਦੀ ਕਪਤਾਨੀ ਵਿੱਚ ਮੈਲਬੌਰਨ ਵਿੱਚ ਜ਼ਬਰਦਸਤ ਵਾਪਸੀ ਕੀਤੀ। ਅਜਿੰਕਿਆ ਰਹਾਣੇ ਦਾ ਵਿਦੇਸ਼ ਵਿੱਚ ਇੱਕ ਬੱਲੇਬਾਜ਼ ਦੇ ਰੂਪ ਵਿੱਚ ਪ੍ਰਦਰਸ਼ਨ ਵਿਰਾਟ ਕੋਹਲੀ ਨਾਲੋਂ ਬਿਹਤਰ ਹੈ। ਅਜਿੰਕਿਆ ਰਹਾਣੇ ਕੋਲ ਬੱਲੇਬਾਜ਼ੀ ਦੇ ਨਾਲ-ਨਾਲ ਲੀਡਰਸ਼ਿਪ ਹੁਨਰ ਵੀ ਹੈ।

Related Stories

No stories found.
logo
Punjab Today
www.punjabtoday.com