ਮੈਂ ਅਗਲੇ ਟੀ-20 ਵਿਸ਼ਵ ਕੱਪ 'ਚ ਕੁੱਝ ਸੀਨੀਅਰ ਨਹੀਂ ਦੇਖਣਾ ਚਾਹੁੰਦਾ:ਸਹਿਵਾਗ

ਟੀ-20 ਵਿਸ਼ਵ ਕੱਪ ਦਾ ਅਗਲਾ ਐਡੀਸ਼ਨ 2024 'ਚ ਖੇਡਿਆ ਜਾਣਾ ਹੈ ਅਤੇ ਸਹਿਵਾਗ ਦਾ ਮੰਨਣਾ ਹੈ ਕਿ ਭਾਰਤ ਨੂੰ ਇਸ ਵਿਸ਼ਵ ਕੱਪ ਲਈ ਹੁਣ ਤੋਂ ਹੀ ਨੌਜਵਾਨ ਟੀਮ ਤਿਆਰ ਕਰਨੀ ਚਾਹੀਦੀ ਹੈ।
ਮੈਂ ਅਗਲੇ ਟੀ-20 ਵਿਸ਼ਵ ਕੱਪ 'ਚ ਕੁੱਝ ਸੀਨੀਅਰ ਨਹੀਂ ਦੇਖਣਾ ਚਾਹੁੰਦਾ:ਸਹਿਵਾਗ

ਟੀ-20 ਵਿਸ਼ਵ ਕੱਪ 2022 'ਚ ਭਾਰਤ ਦੀ ਸ਼ਰਮਨਾਕ ਹਾਰ ਤੋਂ ਬਾਅਦ ਦਿੱਗਜ ਖਿਡਾਰੀ ਟੀਮ ਦੇ ਪ੍ਰਦਰਸ਼ਨ ਦੀ ਸਖ਼ਤ ਨਿੰਦਾ ਕਰ ਰਹੇ ਹਨ। ਕੁਝ ਟੀਮ ਦੀ ਬੱਲੇਬਾਜ਼ੀ ਪਹੁੰਚ 'ਤੇ ਸਵਾਲ ਚੁੱਕ ਰਹੇ ਹਨ, ਜਦਕਿ ਕੁਝ ਦਾ ਕਹਿਣਾ ਹੈ ਕਿ ਕਈ ਸੀਨੀਅਰ ਖਿਡਾਰੀ ਟੀ-20 ਵਰਗੇ ਫਾਰਮੈਟ 'ਚ ਫਿੱਟ ਨਹੀਂ ਬੈਠਦੇ। ਇਸ ਦੌਰਾਨ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਉਹ ਅਗਲੇ ਵਿਸ਼ਵ ਕੱਪ 'ਚ ਮੌਜੂਦਾ ਟੀਮ ਦੇ ਕੁਝ ਚਿਹਰੇ ਨਹੀਂ ਦੇਖਣਾ ਚਾਹੁੰਦੇ।

ਟੀ-20 ਵਿਸ਼ਵ ਕੱਪ ਦਾ ਅਗਲਾ ਐਡੀਸ਼ਨ 2024 'ਚ ਖੇਡਿਆ ਜਾਣਾ ਹੈ ਅਤੇ ਸਹਿਵਾਗ ਦਾ ਮੰਨਣਾ ਹੈ ਕਿ ਭਾਰਤ ਨੂੰ ਇਸ ਵਿਸ਼ਵ ਕੱਪ ਲਈ ਹੁਣ ਤੋਂ ਹੀ ਨੌਜਵਾਨ ਟੀਮ ਤਿਆਰ ਕਰਨੀ ਚਾਹੀਦੀ ਹੈ। ਕ੍ਰਿਕਬਜ਼ ਨਾਲ ਗੱਲ ਕਰਦੇ ਹੋਏ ਸਾਬਕਾ ਭਾਰਤੀ ਵਿਸਫੋਟਕ ਬੱਲੇਬਾਜ਼ ਨੇ ਕਿਹਾ, 'ਮੈਂ ਮਾਨਸਿਕਤਾ ਬਾਰੇ ਗੱਲ ਨਹੀਂ ਕਰਾਂਗਾ, ਪਰ ਮੈਂ ਯਕੀਨੀ ਤੌਰ 'ਤੇ ਖਿਡਾਰੀਆਂ 'ਚ ਬਦਲਾਅ ਦੇਖਣਾ ਚਾਹੁੰਦਾ ਹਾਂ। ਮੈਂ ਅਗਲੇ ਵਿਸ਼ਵ ਕੱਪ 'ਚ ਕੁਝ ਚਿਹਰੇ ਨਹੀਂ ਦੇਖਣਾ ਚਾਹੁੰਦਾ।

2007 ਦੇ ਟੀ-20 ਵਿਸ਼ਵ ਕੱਪ ਵਿੱਚ ਵੀ ਅਜਿਹਾ ਹੀ ਹੋਇਆ ਸੀ। ਇੰਨੇ ਸਾਲ ਖੇਡਣ ਵਾਲੇ ਅਨੁਭਵੀ ਖਿਡਾਰੀ ਉਸ ਵਿਸ਼ਵ ਕੱਪ 'ਚ ਨਹੀਂ ਗਏ। ਨੌਜਵਾਨਾਂ ਦਾ ਇੱਕ ਸਮੂਹ ਗਿਆ ਅਤੇ ਉਨ੍ਹਾਂ ਤੋਂ ਕਿਸੇ ਨੂੰ ਉਮੀਦ ਨਹੀਂ ਸੀ ਅਤੇ ਮੈਂ ਅਗਲੇ ਟੀ-20 ਵਿਸ਼ਵ ਕੱਪ ਲਈ ਅਜਿਹੀ ਟੀਮ ਦੇਖਣਾ ਚਾਹੁੰਦਾ ਹਾਂ, ਕੋਈ ਵੀ ਉਨ੍ਹਾਂ ਤੋਂ ਜਿੱਤਣ ਦੀ ਉਮੀਦ ਨਹੀਂ ਕਰੇਗਾ ਪਰ ਉਹ ਟੀਮ ਭਵਿੱਖ ਲਈ ਮੌਜੂਦ ਰਹੇਗੀ। ਸਹਿਵਾਗ ਨੇ ਇਸ ਦੌਰਾਨ ਕਿਸੇ ਦਾ ਨਾਂ ਨਹੀਂ ਲਿਆ ਪਰ ਉਹ ਉਨ੍ਹਾਂ ਖਿਡਾਰੀਆਂ ਦਾ ਜ਼ਿਕਰ ਕਰ ਰਹੇ ਹਨ, ਜਿਨ੍ਹਾਂ ਦੀ ਉਮਰ 30 ਤੋਂ ਪਾਰ ਹੋ ਗਏ ਹਨ ।

ਇਨ੍ਹਾਂ 'ਚ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਆਰ ਅਸ਼ਵਿਨ, ਦਿਨੇਸ਼ ਕਾਰਤਿਕ ਅਤੇ ਕੁਝ ਹੋਰ ਖਿਡਾਰੀ ਹੋ ਸਕਦੇ ਹਨ। ਉਸ ਨੇ ਅੱਗੇ ਕਿਹਾ, 'ਜੇਕਰ ਤੁਸੀਂ ਹੁਣੇ ਤੋਂ ਆਪਣੇ ਭਵਿੱਖ ਬਾਰੇ ਸੋਚਣਾ ਸ਼ੁਰੂ ਕਰ ਦਿਓ, ਤਾਂ ਹੀ ਤੁਸੀਂ ਦੋ ਸਾਲਾਂ ਦੇ ਸਮੇਂ ਵਿੱਚ ਇੱਕ ਟੀਮ ਬਣਾ ਸਕੋਗੇ। ਮੈਂ ਅਗਲੇ ਵਿਸ਼ਵ ਕੱਪ 'ਚ ਕੁਝ ਗੈਰ-ਪ੍ਰਦਰਸ਼ਨ ਕਰਨ ਵਾਲੇ ਸੀਨੀਅਰਾਂ ਨੂੰ ਨਹੀਂ ਦੇਖਣਾ ਚਾਹੁੰਦਾ। ਮੈਨੂੰ ਉਮੀਦ ਹੈ ਕਿ ਚੋਣਕਾਰ ਅਜਿਹਾ ਫੈਸਲਾ ਲੈਣਗੇ। ਪਰ ਸਮੱਸਿਆ ਇਹ ਹੈ ਕਿ ਕੀ ਇਹ ਚੋਣਕਾਰ ਅਗਲੇ ਵਿਸ਼ਵ ਕੱਪ ਤੱਕ ਚੱਲਣਗੇ? ਇੱਕ ਚੋਣ ਪੈਨਲ, ਨਵਾਂ ਪ੍ਰਬੰਧਨ, ਨਵੀਂ ਪਹੁੰਚ ਹੋਵੇਗੀ, ਤਾਂ ਕੀ ਉਹ ਬਦਲ ਜਾਣਗੇ? ਪਰ ਇੱਕ ਗੱਲ ਪੱਕੀ ਹੈ ਕਿ ਜੇਕਰ ਉਹ ਅਗਲੇ ਵਿਸ਼ਵ ਕੱਪ ਵਿੱਚ ਉਸੇ ਟੀਮ ਨਾਲ ਅਤੇ ਉਸੇ ਰਵੱਈਏ ਨਾਲ ਜਾਂਦੇ ਹਨ ਤਾਂ ਨਤੀਜੇ ਉਹੀ ਹੋਣਗੇ।

Related Stories

No stories found.
logo
Punjab Today
www.punjabtoday.com