ਡ੍ਰੈਸਿੰਗ ਰੂਮ ਦੀਆਂ ਗਲਾਂ ਲੀਕ ਕਰਨ 'ਤੇ ਪੀਸੀਬੀ 'ਤੇ ਭੜਕੇ ਵਸੀਮ ਅਕਰਮ

ਅਕਰਮ ਅਤੇ ਯੂਨਿਸ ਨੇ ਕਿਹਾ ਕਿ ਡਰੈਸਿੰਗ ਰੂਮ ਵਿੱਚ ਜੋ ਵੀ ਹੁੰਦਾ ਹੈ, ਉਸਨੂੰ ਗੁਪਤ ਰੱਖਿਆ ਜਾਣਾ ਚਾਹੀਦਾ ਹੈ। ਵਸੀਮ ਅਕਰਮ ਨੇ ਕਿਹਾ, ਮੈਨੂੰ ਨਹੀਂ ਲੱਗਦਾ ਕਿ ਵਿਸ਼ਵ ਕੱਪ ਜਾਂ ਇਸ ਤੋਂ ਪਹਿਲਾਂ ਕਿਸੇ ਹੋਰ ਟੀਮ ਨੇ ਅਜਿਹਾ ਕੀਤਾ ਹੋਵੇਗਾ।
ਡ੍ਰੈਸਿੰਗ ਰੂਮ ਦੀਆਂ ਗਲਾਂ ਲੀਕ ਕਰਨ 'ਤੇ ਪੀਸੀਬੀ 'ਤੇ ਭੜਕੇ ਵਸੀਮ ਅਕਰਮ

ਦਿੱਗਜ ਤੇਜ਼ ਗੇਂਦਬਾਜ਼ ਵਸੀਮ ਅਕਰਮ ਅਤੇ ਵਕਾਰ ਯੂਨਿਸ ਨੇ ਸੋਸ਼ਲ ਮੀਡੀਆ 'ਤੇ ਡਰੈਸਿੰਗ ਰੂਮ ਦੀਆਂ ਗੱਲਾਂ ਸਾਂਝੀਆਂ ਕਰਨ ਲਈ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੀ ਨਿੰਦਾ ਕੀਤੀ ਹੈ। ਪੀਸੀਬੀ ਨੇ ਟੀ-20 ਵਿਸ਼ਵ ਕੱਪ 'ਚ ਭਾਰਤ ਤੋਂ ਹਾਰ ਦੇ ਬਾਅਦ ਡ੍ਰੈਸਿੰਗ ਰੂਮ 'ਚ ਕਪਤਾਨ ਬਾਬਰ ਆਜ਼ਮ ਦੀਆਂ ਗਲਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਸੀ।

ਇਸ ਤੋਂ ਬਾਅਦ ਐਤਵਾਰ ਨੂੰ ਜਦੋਂ ਟੀਮ ਨੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ ਤਾਂ ਬਾਬਰ ਅਤੇ ਟੀਮ ਦੇ ਮੈਂਟਰ ਮੈਥਿਊ ਹੇਡਨ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ। ਅਕਰਮ ਅਤੇ ਯੂਨਿਸ ਨੇ ਕਿਹਾ ਕਿ ਡਰੈਸਿੰਗ ਰੂਮ ਵਿੱਚ ਜੋ ਵੀ ਹੁੰਦਾ ਹੈ, ਉਸਨੂੰ ਗੁਪਤ ਰੱਖਿਆ ਜਾਣਾ ਚਾਹੀਦਾ ਹੈ।

ਅਕਰਮ ਨੇ ਇਕ ਸਪੋਰਟਸ ਚੈਨਲ ਨੂੰ ਕਿਹਾ, 'ਜੇ ਮੈਂ ਬਾਬਰ ਆਜ਼ਮ ਦੀ ਥਾਂ 'ਤੇ ਹੁੰਦਾ ਤਾਂ ਮੈਂ ਉਸੇ ਸਮੇਂ ਵੀਡੀਓ ਬਣਾਉਣ ਵਾਲੇ ਵਿਅਕਤੀ ਨੂੰ ਰੋਕ ਦਿੰਦਾ, ਕਿਉਂਕਿ ਡਰੈਸਿੰਗ ਰੂਮ ਵਿਚ ਬਹੁਤ ਸਾਰੀਆਂ ਨਿੱਜੀ ਚੀਜ਼ਾਂ ਹੁੰਦੀਆਂ ਹਨ ਅਤੇ ਜੇਕਰ ਉਨ੍ਹਾਂ ਨੂੰ ਜਨਤਕ ਕੀਤਾ ਜਾਂਦਾ ਹੈ ਤਾਂ ਇਹ ਸ਼ਰਮਨਾਕ ਹੋਵੇਗਾ ਅਤੇ ਇਸ ਨਾਲ ਟੀਮ ਨੂੰ ਨੁਕਸਾਨ ਹੋ ਸਕਦਾ ਹੈ। ਉਸ ਨੇ ਕਿਹਾ, 'ਮੈਨੂੰ ਨਹੀਂ ਲੱਗਦਾ ਕਿ ਵਿਸ਼ਵ ਕੱਪ ਜਾਂ ਇਸ ਤੋਂ ਪਹਿਲਾਂ ਕਿਸੇ ਹੋਰ ਟੀਮ ਨੇ ਅਜਿਹਾ ਕੀਤਾ ਹੋਵੇਗਾ। ਮੈਂ ਪ੍ਰਸ਼ੰਸਕਾਂ ਦੀ ਗਿਣਤੀ ਵਧਾਉਣ ਦੀ ਇੱਛਾ ਨੂੰ ਸਮਝ ਸਕਦਾ ਹਾਂ, ਪਰ ਇਹ ਬਹੁਤ ਜ਼ਿਆਦਾ ਗਲਤ ਹੈ।

ਵਕਾਰ ਨੇ ਵੀ ਅਕਰਮ ਦੀ ਗੱਲ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਪਾਕਿਸਤਾਨ ਕ੍ਰਿਕਟ ਨੂੰ ਪਿਛਲੇ ਸਮੇਂ 'ਚ ਡਰੈਸਿੰਗ ਰੂਮ ਦੇ ਮਾਮਲਿਆਂ ਦੇ ਖੁਲਾਸੇ ਕਾਰਨ ਨੁਕਸਾਨ ਝੱਲਣਾ ਪਿਆ ਹੈ। ਉਸ ਨੇ ਕਿਹਾ, 'ਮੈਂ ਵਸੀਮ ਦੀ ਗੱਲ ਨਾਲ 100 ਫੀਸਦੀ ਸਹਿਮਤ ਹਾਂ, ਡਰੈਸਿੰਗ ਰੂਮ ਦੀ ਕੋਈ ਵੀ ਗੱਲ ਬਾਹਰ ਨਹੀਂ ਆਉਣੀ ਚਾਹੀਦੀ । ਡਰੈਸਿੰਗ ਰੂਮ ਵਿੱਚ ਜੋ ਵੀ ਹੁੰਦਾ ਹੈ, ਉੱਥੇ ਹੀ ਸੀਮਤ ਹੋਣਾ ਚਾਹੀਦਾ ਹੈ। ਫਿਲਹਾਲ ਇਹ ਕੋਈ ਸਮੱਸਿਆ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਸ ਡਰੈਸਿੰਗ ਰੂਮ ਦੀਆਂ ਗੱਲਾਂ ਮੀਡੀਆ 'ਚ ਲੀਕ ਹੋਈਆਂ ਸਨ, ਪਰ ਇਨਾਂ ਸਭ ਚੀਜ਼ਾਂ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ । ਵਕਾਰ ਯੂਨਿਸ ਨੇ ਕਿਹਾ ਕਿ ਪਹਿਲਾ ਵੀ ਪਾਕਿਸਤਾਨ ਕ੍ਰਿਕਟ ਦਾ ਇਤਿਹਾਸ ਲੀਕ ਹੋਣ, ਖਿਡਾਰੀਆਂ ਦੇ ਝਗੜਿਆਂ ਅਤੇ ਹੋਰ ਅਜਿਹੀਆਂ ਘਟਨਾਵਾਂ ਦਾ ਇਤਿਹਾਸ ਰਿਹਾ ਹੈ।

Related Stories

No stories found.
Punjab Today
www.punjabtoday.com