ਅਰਜੁਨ ਤੇਂਦੁਲਕਰ ਕ੍ਰਿਸ ਗੇਲ ਵਰਗਾ ਖਤਰਨਾਕ ਬੱਲੇਬਾਜ਼ ਬਣੇਗਾ: ਯੋਗਰਾਜ ਸਿੰਘ

ਅਰਜੁਨ ਤੇਂਦੁਲਕਰ ਦੀ ਇਸ ਕਾਮਯਾਬੀ ਪਿੱਛੇ ਸਿਰਫ਼ ਪਿਤਾ ਸਚਿਨ ਦਾ ਤਜਰਬਾ ਹੀ ਨਹੀਂ, ਸਗੋਂ ਕਈ ਲੋਕਾਂ ਦੀ ਸਖ਼ਤ ਮਿਹਨਤ ਵੀ ਹੈ। ਇਨ੍ਹਾਂ 'ਚੋਂ ਇਕ ਹੈ ਯੋਗਰਾਜ ਸਿੰਘ।
ਅਰਜੁਨ ਤੇਂਦੁਲਕਰ ਕ੍ਰਿਸ ਗੇਲ ਵਰਗਾ ਖਤਰਨਾਕ  ਬੱਲੇਬਾਜ਼ ਬਣੇਗਾ: ਯੋਗਰਾਜ ਸਿੰਘ

ਅਰਜੁਨ ਤੇਂਦੁਲਕਰ ਨੇ ਗੋਆ ਲਈ ਰਣਜੀ ਡੈਬਿਊ ਮੈਚ ਖੇਡਦੇ ਹੋਏ, ਪਹਿਲੀ ਪਾਰੀ 'ਚ 120 ਦੌੜਾਂ ਬਣਾ ਕੇ ਆਪਣੇ ਪਿਤਾ ਸਚਿਨ ਤੇਂਦੁਲਕਰ ਦੇ ਰਿਕਾਰਡ ਦੀ ਬਰਾਬਰੀ ਕੀਤੀ। ਅਰਜੁਨ ਦੀ ਇਸ ਕਾਮਯਾਬੀ ਪਿੱਛੇ ਸਿਰਫ਼ ਪਿਤਾ ਸਚਿਨ ਦਾ ਤਜਰਬਾ ਹੀ ਨਹੀਂ, ਸਗੋਂ ਕਈ ਲੋਕਾਂ ਦੀ ਸਖ਼ਤ ਮਿਹਨਤ ਵੀ ਹੈ। ਇਨ੍ਹਾਂ 'ਚੋਂ ਇਕ ਹੈ ਯੋਗਰਾਜ ਸਿੰਘ, ਜਿਸ ਨੇ ਦੇਸ਼ ਨੂੰ ਯੁਵਰਾਜ ਵਰਗਾ ਕ੍ਰਿਕਟਰ ਦਿੱਤਾ ਹੈ।

ਯੁਵੀ ਦੇ ਪਿਤਾ ਨੇ ਰਣਜੀ ਤੋਂ ਪਹਿਲਾਂ ਅਰਜੁਨ ਨੂੰ ਟ੍ਰੇਨਿੰਗ ਦਿੱਤੀ ਸੀ। ਯੋਗਰਾਜ ਨੇ ਕਿਹਾ ਕਿ ਮੈਂ ਅਰਜੁਨ ਨੂੰ ਕਿਹਾ ਕਿ ਭੁੱਲ ਜਾਓ ਕਿ ਤੁਹਾਡੇ ਪਿਤਾ ਸਚਿਨ ਤੇਂਦੁਲਕਰ ਹਨ। ਯੁਵਰਾਜ, ਸਚਿਨ ਲਈ ਛੋਟੇ ਭਰਾ ਵਾਂਗ ਹੈ। ਸਚਿਨ ਨੇ ਯੁਵੀ ਦਾ ਬਹੁਤ ਖਿਆਲ ਰੱਖਿਆ। ਅਰਜੁਨ ਦੀ ਮਦਦ ਕਰਨਾ ਮੇਰਾ ਫਰਜ਼ ਹੈ। ਗੋਆ ਦੀ ਟੀਮ ਚੰਡੀਗੜ੍ਹ ਵਿੱਚ ਮੇਰੀ ਅਕੈਡਮੀ ਵਿੱਚ ਆਉਣ ਵਾਲੀ ਸੀ (ਅਰਜੁਨ ਗੋਆ ਤੋਂ ਖੇਡ ਰਿਹਾ ਹੈ)।

ਸਚਿਨ ਦਾ ਫੋਨ ਆਇਆ, ਕਿਹਾ ਕਿ ਅਰਜੁਨ ਆ ਰਿਹਾ ਹੈ। ਜਿੰਨਾ ਚਿਰ ਚੰਡੀਗੜ੍ਹ ਹੈ, ਤੁਹਾਨੂੰ ਇਸ ਨੂੰ ਸਿਖਲਾਈ ਦੇਣੀ ਪਵੇਗੀ। ਇਸ ਤੋਂ ਬਾਅਦ ਯੁਵੀ ਦਾ ਵੀ ਫੋਨ ਆਇਆ। ਮੈਂ 10-12 ਦਿਨ ਅਰਜੁਨ ਕੋਲ ਰਿਹਾ। ਮੈਂ ਆਪਣੇ ਸੈਂਟਰ ਵਿੱਚ ਦੇਖਿਆ ਕਿ ਅਰਜੁਨ ਇੱਕ ਟੇਢੀ ਸ਼ਾਟ ਮਾਰ ਰਿਹਾ ਸੀ। ਸਭ ਤੋਂ ਪਹਿਲਾਂ ਉਸ ਨੂੰ ਇਸ ਤਰ੍ਹਾਂ ਦਾ ਸ਼ਾਟ ਖੇਡਣ ਤੋਂ ਰੋਕਿਆ। ਯੋਗਰਾਜ ਸਿੰਘ ਨੇ ਕਿਹਾ ਕਿ ਮੈਂ ਉਸਨੂੰ ਕਿਹਾ ਸਾਹਮਣੇ ਖੇਡੋ ਅਤੇ ਸ਼ੋਟ ਮਾਰੋ।

ਮੇਰਾ ਵਿਸ਼ਵਾਸ ਕਰੋ ਜਦੋਂ ਮੈਂ ਯੁਵੀ ਅਤੇ ਸਚਿਨ ਨੂੰ ਯਾਦ ਕਰ ਰਿਹਾ ਸੀ, ਉਹ ਸ਼ੋਟ ਮਾਰ ਰਹੇ ਸਨ। ਉਹ ਲੰਬਾ ਅਤੇ ਤਕੜਾ ਹੈ। ਟਰੇਨਿੰਗ ਦੌਰਾਨ ਅਰਜੁਨ ਦੇ ਗਿੱਟੇ 'ਤੇ ਇੱਕ ਗੇਂਦ ਲੱਗੀ, ਉਹ ਬਾਹਰ ਆ ਗਿਆ ਅਤੇ ਬਰਫ਼ ਪਿਆ ਰਿਹਾ ਸੀ । ਮੈਂ ਉਸਨੂੰ ਡਾਕਟਰ ਕੋਲ ਲੈ ਗਿਆ, ਉਸਦੀ ਲੱਤ ਸੁੱਜ ਗਈ ਸੀ। ਡਾਕਟਰ ਨੇ ਕਿਹਾ ਸਭ ਠੀਕ ਹੈ। ਮੈਨੂੰ ਡਰ ਸੀ ਕਿ ਸ਼ਾਇਦ ਉਸਦਾ ਗਿੱਟਾ ਨਾ ਟੁੱਟ ਗਿਆ ਹੋਵੇ।

ਜਦੋਂ ਉਹ ਕਾਰ ਵਿਚ ਆ ਰਿਹਾ ਸੀ ਤਾਂ ਉਸਨੇ ਕਿਹਾ ਕਿ ਸਰ, ਮੈਂ ਹੋਟਲ ਵਿਚ ਆਪਣੇ ਕਮਰੇ ਵਿਚ ਚਲਾ ਜਾਵਾਂ, ਮੈਂ ਨਾਂ ਕਰ ਦਿੱਤੀ। ਮੈ ਉਸਨੂੰ ਕਿਹਾ ਕਿ ਤੁਸੀਂ ਮੈਦਾਨ 'ਚ ਜਾਓ। ਉਸਨੇ ਮੈਨੂੰ ਕਿਹਾ ਕਿ ਸਰ ਮੈਂ ਤੁਰਨ ਦੇ ਯੋਗ ਨਹੀਂ ਹਾਂ। ਮੇਰੇ ਕਹਿਣ 'ਤੇ ਅਰਜੁਨ ਸਿੱਧਾ ਮੈਦਾਨ 'ਤੇ ਆ ਗਿਆ। ਅਰਜੁਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਸਨੇ ਅੱਧੇ ਘੰਟੇ ਵਿੱਚ ਡੀਏਵੀ ਕਾਲਜ 'ਚ ਚਾਰੇ ਪਾਸੇ ਸ਼ਾਟ ਲਗਾਏ ਅਤੇ ਲੰਬੇ ਛੱਕੇ ਵੀ ਲਗਾਏ। ਫਿਰ ਮੈਂ ਉਸਨੂੰ ਬਰਫ਼ ਕਰਨ ਲਈ ਕਿਹਾ ਅਤੇ ਫਿਰ ਦੁਬਾਰਾ ਗੇਂਦਬਾਜ਼ੀ ਕਰਨ ਲਈ ਕਿਹਾ, ਇਸ ਤੋਂ ਬਾਅਦ ਉਸਨੇ ਕਰੀਬ ਅੱਧੇ ਘੰਟੇ ਤੱਕ ਗੇਂਦਬਾਜ਼ੀ ਕੀਤੀ।

Related Stories

No stories found.
logo
Punjab Today
www.punjabtoday.com