ਰਿੰਕੂ ਦੀ ਬੱਲੇਬਾਜ਼ੀ ਵੇਖ ਨਾਰਾਜ਼ ਹੋਇਆ ਯੁਵਰਾਜ, ਟਵਿਟਰ 'ਤੇ ਕੱਢਿਆ ਗੁੱਸਾ

ਕੇਕੇਆਰ ਲਈ ਖ਼ਰਾਬ ਬੱਲੇਬਾਜ਼ੀ ਕਰਦੇ ਹੋਏ ਰਿੰਕੂ ਸਿੰਘ ਦੇ ਆਊਟ ਹੋਣ ਤੋਂ ਬਾਅਦ ਯੁਵਰਾਜ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਰਿੰਕੂ ਸਿੰਘ ਦੀ ਕਲਾਸ ਲਗਾਈ।
ਰਿੰਕੂ ਦੀ ਬੱਲੇਬਾਜ਼ੀ ਵੇਖ ਨਾਰਾਜ਼ ਹੋਇਆ ਯੁਵਰਾਜ, ਟਵਿਟਰ 'ਤੇ ਕੱਢਿਆ ਗੁੱਸਾ

ਕੋਲਕਾਤਾ ਨਾਈਟ ਰਾਈਡਰਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਕੱਲ ਹੋਏ ਮੈਚ ਨੂੰ ਲੈ ਕੇ ਯੁਵਰਾਜ ਸਿੰਘ ਨੇ ਪ੍ਰਤੀਕ੍ਰਿਆ ਦਿਤੀ ਹੈ। ਕੋਲਕਾਤਾ ਨਾਈਟ ਰਾਈਡਰਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਵੀਰਵਾਰ ਨੂੰ ਘੱਟ ਸਕੋਰ ਵਾਲਾ ਰੋਮਾਂਚਕ ਮੈਚ ਖੇਡਿਆ ਗਿਆ। ਇਸ ਮੈਚ 'ਚ ਦਿੱਲੀ ਕੈਪੀਟਲਸ ਨੇ ਆਖਰੀ ਗੇਂਦ 'ਤੇ ਮੈਚ ਜਿੱਤ ਲਿਆ। ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੇਕੇਆਰ ਨੇ ਨਿਰਧਾਰਤ 20 ਓਵਰਾਂ ਵਿੱਚ ਸਿਰਫ਼ 127 ਦੌੜਾਂ ਬਣਾਈਆਂ।

ਇਸ ਦੌਰਾਨ ਕੇਕੇਆਰ ਦਾ ਕੋਈ ਵੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ। ਜਦੋਂ ਕੇਕੇਆਰ ਦੀ ਪਾਰੀ ਫਿੱਕੀ ਪੈ ਰਹੀ ਸੀ ਤਾਂ ਪ੍ਰਸ਼ੰਸਕਾਂ ਨੇ ਇੱਕ ਵਾਰ ਫਿਰ ਰਿੰਕੂ ਸਿੰਘ ਤੋਂ ਉਮੀਦਾਂ ਸਨ। ਪਰ ਰਿੰਕੂ ਸਿੰਘ ਵੀ ਇਸ ਮੈਚ ਵਿੱਚ ਦੌੜਾਂ ਨਹੀਂ ਬਣਾ ਸਕਿਆ। ਰਿੰਕੂ ਖਰਾਬ ਸ਼ਾਟ ਖੇਡਦੇ ਹੋਏ ਅਕਸ਼ਰ ਪਟੇਲ ਦੇ ਹੱਥੋਂ ਕੈਚ ਆਊਟ ਹੋ ਗਏ। ਸਾਬਕਾ ਮਹਾਨ ਭਾਰਤੀ ਖਿਡਾਰੀ ਯੁਵਰਾਜ ਸਿੰਘ ਨੇ ਰਿੰਕੂ ਦੀ ਇਸ ਗਲਤੀ ਬਾਰੇ ਉਨ੍ਹਾਂ ਨੂੰ ਖੂਬ ਡਾਂਟਿਆ।

ਕੇਕੇਆਰ ਲਈ ਖ਼ਰਾਬ ਬੱਲੇਬਾਜ਼ੀ ਕਰਦੇ ਹੋਏ ਰਿੰਕੂ ਸਿੰਘ ਦੇ ਆਊਟ ਹੋਣ ਤੋਂ ਬਾਅਦ ਯੁਵਰਾਜ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਉਸਦੀ ਕਲਾਸ ਲਗਾਈ। ਰਿੰਕੂ ਸਿੰਘ ਤੋਂ ਇਲਾਵਾ ਯੁਵਰਾਜ ਨੇ ਮਨਦੀਪ ਦੀ ਵੀ ਕਲਾਸ ਲਗਾਈ । ਟਵਿੱਟਰ 'ਤੇ ਉਨ੍ਹਾਂ ਨੇ ਲਿਖਿਆ, ''ਮਨਦੀਪ ਅਤੇ ਰਿੰਕੂ ਸਿੰਘ ਨੇ ਇਸ ਸਥਿਤੀ 'ਚ ਜਿਸ ਤਰ੍ਹਾਂ ਖੇਡਿਆ ਉਸ ਤੋਂ ਉਹ ਖੁਸ਼ ਨਹੀਂ, ਭਾਵੇਂ ਤੁਹਾਡਾ ਆਤਮ-ਵਿਸ਼ਵਾਸ ਕਿੰਨਾ ਵੀ ਉੱਚਾ ਕਿਉਂ ਨਾ ਹੋਵੇ, ਜਦੋਂ ਵਿਕਟਾਂ ਡਿੱਗ ਰਹੀਆਂ ਹੋਣ ਤਾਂ ਸਾਂਝੇਦਾਰੀ ਸਾਰੇ ਜੋਖਮ ਨੂੰ ਘੱਟ ਕਰਦੀ ਹੈ।''

ਯੁਵਰਾਜ ਦੇ ਇਸ ਟਵੀਟ ਤੋਂ ਪੂਰੀ ਤਰ੍ਹਾਂ ਸਾਫ ਹੈ ਕਿ ਉਹ ਰਿੰਕੂ ਸਿੰਘ ਦੀ ਬੱਲੇਬਾਜ਼ੀ ਤੋਂ ਬਿਲਕੁਲ ਵੀ ਖੁਸ਼ ਨਹੀਂ ਹਨ। ਦਿੱਲੀ ਕੈਪੀਟਲਸ ਅਤੇ ਕੇਕੇਆਰ ਵਿਚਾਲੇ ਖੇਡੇ ਗਏ ਮੈਚ ਵਿੱਚ ਦਿੱਲੀ ਦੇ ਕਪਤਾਨ ਡੇਵਿਡ ਵਾਰਨਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ ਦਸ ਵਿਕਟਾਂ ਗੁਆ ਕੇ 127 ਦੌੜਾਂ ਬਣਾਈਆਂ। ਦੂਜੀ ਪਾਰੀ ਵਿੱਚ ਵੀ ਇਸ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਕੈਪੀਟਲਸ ਦੀ ਟੀਮ ਮੁਸ਼ਕਲ ਵਿੱਚ ਨਜ਼ਰ ਆਈ। ਦਿੱਲੀ ਨੇ ਇਹ ਟੀਚਾ ਆਖਰੀ ਓਵਰ ਵਿੱਚ ਹਾਸਲ ਕਰ ਲਿਆ। ਉਨ੍ਹਾਂ ਨੇ 19.2 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 128 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਦਿੱਲੀ ਕੈਪੀਟਲਸ ਦੀ ਇਹ ਸੀਜ਼ਨ ਦੀ ਪਹਿਲੀ ਜਿੱਤ ਹੈ।

Related Stories

No stories found.
logo
Punjab Today
www.punjabtoday.com