Sunday Column - ਪੰਜਾਬ ਦਾ ਵਿਰਸਾ ਅਤੇ ਸੱਭਿਆਚਾਰ

ਅੱਜ ਦੇ ਇਸ Column ਵਿੱਚ ਅਸੀਂ ਤੁਹਾਨੂੰ ਪੰਜਾਬ ਦੇ ਪੁਰਾਤਨ ਪੇਂਡੂ ਜੀਵਨ ਨਾਲ ਜਾਣੂ ਕਰਾਵਾਂਗੇ ।
Sunday Column - ਪੰਜਾਬ ਦਾ ਵਿਰਸਾ ਅਤੇ ਸੱਭਿਆਚਾਰ

ਵਿਰਸਾ ਕਿਸੇ ਕੌਮ ਦੀ ਪਹਿਚਾਣ ਹੁੰਦਾ ਹੈ। ਉਹ ਸਭ ਕੁਝ ਜੋ ਸਾਨੂੰ ਸੂਖ਼ਮ ਰੂਪ ਵਿੱਚ ਆਪਣੇ ਪੁਰਖਿਆਂ ਤੋਂ ਪ੍ਰਾਪਤ ਹੋਵੇ, ਵਿਰਸਾ ਅਖਵਾਉਂਦਾ ਹੈ। ਪੰਜਾਬੀ ਸਭਿਆਚਾਰ ਵਿਸ਼ਵ ਦਾ ਇੱਕ ਬਹੁਤ ਹੀ ਅਮੀਰ ਸੱਭਿਆਚਾਰ ਹੈ। ਇਸ ਸੱਭਿਆਚਾਰ ਦਾ ਇਤਿਹਾਸ ਸਾਦਾਪਨ ਅਤੇ ਵਿਸਥਾਰ ਬਹੁਤ ਹੀ ਵਿਸ਼ਾਲ ਤੇ ਵਿਲੱਖਣ ਹੈ। ਪੰਜਾਬੀਆਂ ਦੇ ਜੀਵਨ ਵਿੱਚ ਇੱਕ ਵੱਖਰਾ ਭੰਤੇ ਸੰਜੀਦਗੀ ਹੈ।

ਆਓ ਜਾਣਦੇ ਹਾਂ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਬਾਰੇ।

ਪੁਰਾਣਾ ਪੇਂਡੂ ਜੀਵਨ ਬਿਲਕੁਲ ਸਿੱਧਾ ਸਾਦਾ ਤੇ ਧੀਮੀ ਗਤੀ ਵਾਲਾ ਹੁੰਦਾ ਸੀ। ਪੱਕੀਆਂ ਸੜਕਾਂ ਅਤੇ ਆਵਾਜਾਈ ਦੇ ਆਧੁਨਿਕ ਸਾਧਨਾਂ ਦੀ ਅਣਹੋਂਦ ਕਾਰਨ ਨਾ ਤਾਂ ਇੱਥੇ ਸ਼ਹਿਰੀ ਜੀਵਨ ਵਾਲੀਆਂ ਸਹੂਲਤਾਂ ਸਨ ਅਤੇ ਨਾ ਹੀ ਇੱਥੇ ਰਹਿਣ ਵਾਲੇ ਲੋਕਾਂ ਨੂੰ ਸ਼ਹਿਰੀ ਜੀਵਨ ਦਾ ਪਾਹ ਲੱਗਦਾ ਸੀ। ਆਵਾਜਾਈ ਦੇ ਸਾਧਨਾਂ ਵਿੱਚ ਲੱਕੜ ਦੇ ਪਹੀਆਂ ਵਾਲੇ ਗੱਡੇ ਅਤੇ ਉੱਠ ਪ੍ਰਮੁੱਖ ਸਨ। ਕੁਝ ਵੱਡੇ ਲੋਕ ਘੋੜੇ ਅਤੇ ਘੋੜੀਆਂ ਤੇ ਸਵਾਰੀ ਕਰਦੇ ਸਨ। ਪੰਜ ਚਾਰ ਕਿਲੋਮੀਟਰ ਦਾ ਪੈਂਡਾ ਤਾਂ ਤੁਰ ਕੇ ਹੀ ਤੈਅ ਕਰ ਲਿਆ ਜਾਂਦਾ ਸੀ। ਬਾਅਦ ਵਿੱਚ ਟਾਵੇਂ ਟੱਲੇ ਲੋਕਾਂ ਨੇ ਸਾਈਕਲ ਰੱਖਣੇ ਸ਼ੁਰੂ ਕਰ ਦਿੱਤੇ। ਜੇਕਰ ਕਿਸੇ ਸਾਕ ਸਕੀਰੀ ਵਿੱਚ ਪਰਿਵਾਰ ਸਮੇਤ ਜਾਣਾ ਹੁੰਦਾ ਤਾਂ ਸਾਈਕਲ ਦੇ ਕੈਰੀਅਰ ਤੇ ਸਰ੍ਹਾਣਾ ਬੰਨ੍ਹ ਕੇ ਘਰਵਾਲੀ ਨੂੰ ਬਿਠਾ ਲਿਆ ਜਾਂਦਾ ਤੇ ਅਗਲੇ ਡੰਡੇ ਉੱਪਰ ਕੋਈ ਲੀੜਾ ਲਪੇਟ ਕੇ ਬੱਚੇ ਬਿਠਾ ਲਏ ਜਾਂਦੇ ਸਨ। ਸਮਾਂ ਬਦਲਣ ਤੋਂ ਬਾਅਦ ਟਾਵੇਂ ਟੱਲੇ ਸਰਦਾਰ ਮੋਟਰਸਾਈਕਲ ਵੀ ਰੱਖਣ ਲਗ ਗਏ ਜਿਸ ਨੂੰ ਉਸ ਸਮੇਂ ਬੰਬੂਕਾਟ ਕਿਹਾ ਜਾਂਦਾ ਸੀ। ਰਾਜਿਆਂ ਮਹਾਰਾਜਿਆਂ ਅਤੇ ਵੱਡੇ ਲੋਕਾਂ ਦੇ ਸਫ਼ਰ ਕਰਨ ਦੀ ਰੱਥ ਵੀ ਹੁੰਦੇ ਸਨ। ਇਨ੍ਹਾਂ ਰੱਥਾਂ ਦੀ ਵਰਤੋਂ ਦੁਲਹਨ ਨੂੰ ਵਿਆਹ ਕੇ ਲਿਆਉਣ ਲਈ ਵੀ ਕੀਤੀ ਜਾਂਦੀ ਸੀ।

ਪੇਂਡੂ ਜੀਵਨ ਦੀ ਇੱਕ ਵਿਸ਼ੇਸ਼ਤਾ ਇਹ ਰਹੀ ਹੈ ਕਿ ਲਗਪਗ ਹਰ ਪਿੰਡ ਆਪਣੇ ਆਪ ਵਿੱਚ ਇੱਕ ਪੂਰਨ ਇਕਾਈ ਹੁੰਦਾ ਸੀ ਅਤੇ ਇਸਦੇ ਲੋਕਾਂ ਦੀ ਹਰ ਨਿੱਕੀ ਮੋਟੀ ਲੋੜ ਪਿੰਡ ਵਿਚ ਹੀ ਪੂਰੀ ਹੋ ਜਾਂਦੀ ਸੀ। ਖਾਣ ਪੀਣ ਦੀਆਂ ਵਧੇਰੇ ਵਸਤਾਂ ਖੇਤਾਂ ਵਿੱਚ ਹੀ ਪੈਦਾ ਹੁੰਦੀਆਂ ਸਨ ਅਤੇ ਦੁੱਧ ਲੱਸੀ ਦਾ ਪ੍ਰਬੰਧ ਡੰਗਰ ਪਸ਼ੂ ਕਰ ਦਿੰਦੇ ਸਨ।

ਪਿੰਡਾਂ ਵਿੱਚ ਬਹੁਗਿਣਤੀ ਜੱਟ ਪਰਿਵਾਰਾਂ ਦੀ ਹੁੰਦੀ ਸੀ ਅਤੇ ਪਿੰਡਾਂ ਦੀ ਸਮੁੱਚੀ ਆਰਥਿਕਤਾ ਖੇਤੀ ਉੱਪਰ ਹੀ ਨਿਰਭਰ ਕਰਦੀ ਸੀ। ਖੇਤਾਂ ਦੇ ਮਾਲਕ ਆਮ ਤੌਰ ਤੇ ਜੱਟ ਜ਼ਿਮੀਂਦਾਰ ਹੀ ਹੁੰਦੇ ਸਨ। ਸੁਭਾਅ ਪੱਖੋਂ ਉਹ ਮਿਹਨਤੀ, ਅਣਖੀਲੇ ਅਤੇ ਕਰੜੇ ਜੁੱਸੇ ਵਾਲੇ ਹੋਣ ਦੇ ਨਾਲ ਨਾਲ ਕੁਝ ਅੜਬ ਤੇ ਅੱਖੜ ਵੀ ਮੰਨੇ ਗਏ ਹਨ। ਇਸ ਦੇ ਬਾਵਜੂਦ ਉਹ ਪਿੰਡ ਦੇ ਹਰ ਵਿਅਕਤੀ ਨੂੰ ਆਪਣਾ ਸਮਝਦੇ ਸਨ ਅਤੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦੇ ਸਨ। ਸਾਰਾ ਪਿੰਡ ਇੱਕ ਪਰਿਵਾਰ ਵਾਂਗ ਰਹਿੰਦਾ ਸੀ।

ਪੰਜਾਬੀ ਜੀਵਨ ਵਿੱਚ ਗੁਰੂ ਦੀ ਲਾਡਲੀ ਫੌਜ ਵਜੋਂ ਜਾਣੇ ਜਾਂਦੇ ਨਿਹੰਗ ਸਿੰਘਾਂ ਦਾ ਵੀ ਅਹਿਮ ਸਥਾਨ ਰਿਹਾ ਹੈ ਅਤੇ ਹਰ ਪਿੰਡ ਵਿੱਚ ਕੁਝ ਨਾ ਕੁਝ ਨਿਹੰਗ ਸਿੰਘ ਜ਼ਰੂਰ ਦੇਖੇ ਜਾ ਸਕਦੇ ਹਨ। ਉਹ ਨੀਲਾ ਬਾਣਾ ਪਹਿਨਦੇ ਹਨ ਅਤੇ ਨੀਲੇ ਰੰਗ ਦੀ ਹੀ ਦਸਤਾਰ ਸਜਾਉਂਦੇ ਹਨ। ਇਹ ਦਸਤਾਰ ਬਹੁਤ ਵੱਡੀ, ਭਾਰੀ ਅਤੇ ਉੱਚੀ ਹੁੰਦੀ ਹੈ। ਨਿਹੰਗ ਸਿੰਘ ਹਰ ਸਮੇਂ ਰਵਾਇਤੀ ਕਿਸਮ ਦੇ ਸ਼ਸਤਰ ਪਹਿਨ ਕੇ ਰੱਖਦੇ ਹਨ ਅਤੇ ਇਨ੍ਹਾਂ ਦਾ ਨਾਂ ਕੇਵਲ ਬਾਣਾ ਹੀ ਨਿਵੇਕਲਾ ਹੁੰਦਾ ਹੈ ਸਗੋਂ ਜੀਵਨਸ਼ੈਲੀ ਵੀ ਬਹੁਤ ਵਿਲੱਖਣ ਹੁੰਦੀ ਹੈ। ਸੁਭਾਅ ਪੱਖੋਂ ਇਹ ਵੀ ਅਣਖੀਲੇ ਅਤੇ ਜਾਂਬਾਜ਼ ਮੰਨੇ ਜਾਂਦੇ ਹਨ।

ਸਿੱਖ ਧਰਮ ਦੇ ਪ੍ਰਚਾਰ ਅਤੇ ਪਸਾਰ ਤੋਂ ਬਾਅਦ ਇਸ ਧਰਮ ਦੀਆਂ ਜੜ੍ਹਾਂ ਸਮੁੱਚੇ ਪੰਜਾਬ ਵਿੱਚ ਇੰਨੀਆਂ ਮਜ਼ਬੂਤ ਹੋ ਗਈਆਂ ਕਿ ਹਰ ਪਿੰਡ ਵਿੱਚ ਲੋਕਾਂ ਨੇ ਘੱਟੋ ਘੱਟ ਇੱਕ ਗੁਰਦੁਆਰਾ ਜ਼ਰੂਰ ਉਸਾਰ ਲਿਆ। ਪਿੰਡ ਦੇ ਬਹੁਤ ਸਾਰੇ ਬਜ਼ੁਰਗ ਆਪਣਾ ਸਮਾਂ ਬਤੀਤ ਕਰਨ ਲਈ ਗੁਰਦੁਆਰਾ ਸਾਹਿਬ ਵਿੱਚ ਬੈਠਦੇ ਹਨ। ਮੁਸਲਮਾਨਾਂ ਦੀ ਅਬਾਦੀ ਵਾਲੇ ਕੁਝ ਪਿੰਡਾਂ ਵਿੱਚ ਛੋਟੀਆਂ ਛੋਟੀਆਂ ਮਸੀਤਾਂ ਵੀ ਹੁੰਦੀਆਂ ਸਨ ਪਰ ਬਟਵਾਰੇ ਤੋਂ ਬਾਅਦ ਪਿੰਡਾਂ ਵਿੱਚ ਇਨ੍ਹਾਂ ਦੀ ਹੋਂਦ ਲਗਪਗ ਮਿਟ ਚੁੱਕੀ ਹੈ ਅਤੇ ਮੁਸਲਮਾਨ ਆਬਾਦੀ ਦੀ ਅਣਹੋਂਦ ਕਾਰਨ ਇਨ੍ਹਾਂ ਨੂੰ ਗੁਰਦੁਆਰਿਆਂ ਵਿੱਚ ਵੀ ਬਦਲ ਦਿੱਤਾ ਗਿਆ। ਹਰ ਪਿੰਡ ਵਿੱਚ ਆਮ ਤੌਰ ਤੇ ਇਕ ਡੇਰਾ, ਕਿਸੇ ਵੱਡੇ ਵਡੇਰੇ ਦੀ ਸਮਾਧ, ਕਿਸੇ ਪੀਰ ਫਕੀਰ ਦੀ ਕਬਰ ਆਦਿ ਵੀ ਮੌਜੂਦ ਹੁੰਦੀ ਹੈ ਜਿਸ ਦੀ ਲੋਕਾਂ ਵਿਚ ਮਾਨਤਾ ਹੁੰਦੀ ਹੈ ਅਤੇ ਵਿਆਹ ਸ਼ਾਦੀ ਸਮੇਂ ਉੱਥੇ ਮੱਥਾ ਟੇਕਣਾ ਆਦਿ ਲਾਜ਼ਮੀ ਸਮਝਿਆ ਜਾਂਦਾ ਹੈ।

ਪਿੰਡ ਦਾ ਇੱਕ ਅਹਿਮ ਸਥਾਨ ਸੱਥ ਵੀ ਹੁੰਦਾ ਹੈ ਜਿੱਥੇ ਬਾਬੇ ਆਪਣਾ ਵਿਹਲਾ ਸਮਾਂ ਬਤੀਤ ਕਰਦੇ ਹਨ। ਇਸ ਸਥਾਨ ਤੇ ਪਿੱਪਲਾਂ, ਬੋਹੜਾਂ ਜਾਂ ਹੋਰ ਛਾਂਦਾਰ ਰੁੱਖਾਂ ਹੇਠ ਵੱਡੇ ਵੱਡੇ ਤਖ਼ਤਪੋਸ਼ ਰੱਖੇ ਹੁੰਦੇ ਹਨ ਅਤੇ ਨਾਲ ਹੀ ਰੁੱਖਾਂ ਦੁਆਲੇ ਪੱਕੇ ਥਡ਼੍ਹੇ ਵੀ ਬਣਾਏ ਹੁੰਦੇ ਹਨ ਜਿਨ੍ਹਾਂ ਉੱਪਰ ਬੈਠ ਕੇ ਉਹ ਗੱਪਾਂ ਮਾਰਦੇ ਹਨ ਅਤੇ ਤਾਸ਼ ਵੀ ਖੇਡੀ ਜਾਂਦੀ ਹੈ।

ਸਾਧਾਰਨ ਲੋਕਾਂ ਦੀ ਬੋਲੀ ਅਤੇ ਭਾਸ਼ਾ ਵੀ ਉਨ੍ਹਾਂ ਵਾਂਗ ਸਾਧਾਰਨ ਹੀ ਹੁੰਦੀ ਸੀ। ਆਮ ਲੋਕਾਂ ਦੀ ਬੋਲੀ ਵਿੱਚ ਨਾ ਤਾਂ ਕੋਈ ਉਪਚਾਰਕਤਾ ਹੁੰਦੀ ਸੀ ਅਤੇ ਨਾ ਹੀ ਕੋਈ ਬਨਾਵਟੀਪਨ। ਬਾਅਦ ਵਿੱਚ ਪੰਜਾਬੀ ਨੂੰ ਇਕ ਫਾਰਮਲ ਰੂਪ ਦੇ ਦਿੱਤਾ ਗਿਆ।

ਪੰਜਾਬੀ ਪੰਜਾਬ ਦੀ ਰਾਜ ਭਾਸ਼ਾ ਹੈ ਅਤੇ 13 ਅਪ੍ਰੈਲ 1968 ਨੂੰ ਪੰਜਾਬ ਵਿੱਚ ਦਫ਼ਤਰੀ ਭਾਸ਼ਾ ਦੇ ਰੂਪ ਵਿੱਚ ਸਵੀਕਾਰਿਆ ਗਿਆ। ਇਹ ਭਾਸ਼ਾ ਇੰਡੋ ਆਰੀਅਨ ਮੂਲ ਦੀ ਹੈ। ਪੰਜਾਬੀ ਭਾਸ਼ਾ ਦੇ ਤਿੰਨ ਮੁੱਖ ਰੂਪ ਹਨ ਜਿਨ੍ਹਾਂ ਵਿਚ ਪੂਰਬੀ ਪੰਜਾਬੀ, ਪੱਛਮੀ ਪੰਜਾਬੀ ਅਤੇ ਪਹਾੜੀ ਪੰਜਾਬੀ ਹੈ। ਪੂਰਬੀ ਪੰਜਾਬੀ ਭਾਰਤ ਵਾਲੇ ਪੰਜਾਬ ਵਿਚ ਬੋਲੀ ਜਾਂਦੀ ਹੈ ਅਤੇ ਪੱਛਮੀ ਪੰਜਾਬੀ ਪਾਕਿਸਤਾਨ ਵਾਲੇ ਪੰਜਾਬ ਵਿੱਚ ਬੋਲੀ ਜਾਂਦੀ ਹੈ।

ਪੂਰਬੀ ਪੰਜਾਬੀ ਦੇ ਅੱਗੇ ਚਾਰ ਸ਼ਹਿਰ ਰੂਪ ਹਨ ਜਿਨ੍ਹਾਂ ਵਿਚ ਮਾਝੀ, ਦੁਆਬੀ, ਮਲਵਈ ਅਤੇ ਪੁਆਧੀ ਹਨ।

ਮਾਂਝੀ ਪੰਜਾਬੀ ਦਾ ਸਭ ਤੋਂ ਮਹੱਤਵਪੂਰਨ ਰੂਪ ਹੈ ਕਿਉਂਕਿ ਇਸ ਨੂੰ ਬਤੌਰ ਪੈਮਾਨੇ ਆਮ ਵਰਤੋਂ ਲਈ ਅਖਤਿਆਰ ਕੀਤਾ ਗਿਆ ਹੈ। ਇਸ ਨੂੰ ਟਕਸਾਲੀ ਬੋਲੀ ਵੀ ਆਖਦੇ ਹਨ ਅਤੇ ਇਹ ਪੰਜਾਬ ਦੇ ਮਾਝੇ ਖੇਤਰ ਜਿਵੇਂ ਕਿ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਅਤੇ ਪਠਾਨਕੋਟ ਵਿੱਚ ਬੋਲੀ ਜਾਂਦੀ ਹੈ।

ਮਲਵਈ ਭਾਸ਼ਾ ਪੰਜਾਬ ਦੇ ਮਾਲਵੇ ਖੇਤਰ ਵਿੱਚ ਬੋਲੀ ਜਾਣ ਵਾਲੀ ਮੁੱਖ ਬੋਲੀ ਹੈ। ਇਸ ਤੋਂ ਇਲਾਵਾ ਇਹ ਹਰਿਆਣੇ ਦੇ ਉੱਤਰੀ ਜ਼ਿਲ੍ਹੇ ਜਿਵੇਂ ਅੰਬਾਲਾ ਅਤੇ ਸਿਰਸਾ ਵਿੱਚ ਵੀ ਬੋਲੀ ਜਾਂਦੀ ਹੈ। ਪੰਜਾਬ ਦੇ ਮੁੱਖ ਖੇਤਰ ਜਿਵੇਂ ਫਿਰੋਜ਼ਪੁਰ,ਫਾਜ਼ਿਲਕਾ, ਫ਼ਰੀਦਕੋਟ, ਬਠਿੰਡਾ, ਬਰਨਾਲਾ, ਮਾਨਸਾ, ਪਟਿਆਲਾ, ਸੰਗਰੂਰ ਆਦਿ ਮਾਲਵੇ ਦੇ ਜ਼ਿਲ੍ਹਿਆਂ ਵਿੱਚ ਇਹ ਭਾਸ਼ਾ ਬੋਲੀ ਜਾਂਦੀ ਹੈ ਆਦਿ ਮਾਲਵੇ ਦੇ ਜ਼ਿਲ੍ਹਿਆਂ ਵਿੱਚ ਇਹ ਭਾਸ਼ਾ ਬੋਲੀ ਜਾਂਦੀ ਹੈ।

ਦੁਆਬੀ ਪੰਜਾਬ ਦੇ ਦੁਆਬਾ ਖੇਤਰ ਜੋ ਕਿ ਦੋ ਦਰਿਆਵਾਂ ਸਤਲੁਜ ਅਤੇ ਬਿਆਸ ਦੇ ਵਿਚਾਲੇ ਪੈਂਦਾ ਹੈ ਦੇਬੂ ਵਿਚ ਬੋਲੀ ਜਾਂਦੀ ਹੈ। ਦੋਆਬੇ ਵਿੱਚ ਪੈਣ ਵਾਲੇ ਜ਼ਿਲ੍ਹੇ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਅਤੇ ਨਵਾਂਸ਼ਹਿਰ ਹਨ।

ਪੁਆਧੀ ਪੰਜਾਬ ਦੇ ਵਿੱਚ ਬਹੁਤ ਹੀ ਘੱਟ ਹਿੱਸਿਆਂ ਵਿਚ ਬੋਲੀ ਜਾਂਦੀ ਹੈ। ਇਹ ਰਾਜਪੁਰਾ, ਖਰੜ, ਆਨੰਦਪੁਰ ਸਾਹਿਬ ਆਦਿ ਹਲਕਿਆਂ ਵਿਚ ਬੋਲੀ ਜਾਂਦੀ ਹੈ।

Related Stories

No stories found.
logo
Punjab Today
www.punjabtoday.com