
21 ਅਕਤੁਬਰ 2021
ਸਪੇਨ ਦੇ ਕੈਨਰੀ ਆਈਲੈਂਡਸ ਵਿੱਚ ਸੈਂਕੜੇ ਲੋਕਾਂ ਦੇ ਘਰਾਂ ਉੱਪਰ ਜਵਾਲਾਮੁਖੀ ਦਾ ਸਾਇਆ ਮੰਡਰਾ ਰਿਹਾ ਹੈ। ਜਿਸ ਨਾਲ ਇਲਾਕੇ ਚ ਡਰ ਦਾ ਮਾਹੌਲ ਹੈ. ਇਲਾਕੇ 'ਚ ਭਖ ਰਹੇ ਜਵਾਲਾਮੁਖੀ ਦੀ ਇੱਕ ਨਵੀਂ ਲਾਵਾ ਸਟ੍ਰੀਮ ਇਨ੍ਹਾਂ ਲੋਕਾਂ ਦੇ ਘਰਾਂ ਲਈ ਖਤਰਾ ਬਣ ਗਈ ਹੈ। ਇਹ ਜਵਾਲਾਮੁਖੀ ਲਾ ਪਾਲਮਾ ਆਈਲੈਂਡ 'ਤੇ ਫੁੱਟਿਆ ਹੈ। ਆਈਲੈਂਡ ਅਧਿਕਾਰੀਆਂ ਨੇ 800 ਲੋਕਾਂ ਲਈ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਹਨ। ਜਵਾਲਾਮੁਖੀ ਤੋਂ ਨਿਕਲ ਰਿਹਾ ਲਾਵਾ ਆਪਣਾ ਰਸਤਾ ਬਣਾਉਂਦੇ ਹੋਏ ਐਟਲਾਂਟਿਕ ਮਹਾਂਸਾਗਰ 'ਚ ਦਾਖਿਲ ਹੋ ਰਿਹਾ ਹੈ। 19 ਸਿਤੰਬਰ ਨੂੰ ਜਵਾਲਾਮੁਖੀ ਦੇ ਫੁੱਟਣ ਤੋਂ ਬਾਅਦ ਕਰੀਬ 6,000 ਲੋਕਾਂ ਨੂੰ ਇਲਾਕੇ ਤੋਂ ਸੁਰੱਖਿਅਤ ਕੱਢਿਆ ਗਿਆ ਸੀ। ਅੱਜ ਸਪੈਨਿਸ਼ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ ਨੇ ਲਾ ਪਾਲਮਾ ਟਾਪੂ ਦਾ ਦੌਰਾ ਵੀ ਕੀਤਾ। ਉਨ੍ਹਾਂ ਕਿਹਾ ਕਿ ਸਾਇੰਟਿਸਟ ਦਸਦੇ ਹਨ ਕਿ ਜਵਾਲਾਮੁਖੀ ਦੀ ਐਕਟੀਵਿਟੀ ਘਟ ਨਹੀਂ ਰਹੀ ਹੈ ਅਤੇ ਲੋਕਾਂ ਨੂੰ ਸਬਰ ਰੱਖਣਾ ਹੋਵੇਗਾ।