
21 ਅਕਤੁਬਰ 2021
ਹਵਾਈ ਜਹਾਜ਼ ਕ੍ਰੈਸ਼ ਹੋਣ ਦੀਆਂ ਖਬਰਾਂ ਅਕਸਰ ਬੰਦੇ ਨੂੰ ਜੰਝੋੜ ਕੇ ਰੱਖ ਦਿੰਦੀਆਂ ਨੇ ਓਥੇ ਹੀ ਬਿਤੇ ਦਿਨੀਂ ਅਮਰੀਕਾ ਦੇ ਹੂਸਟਨ ਐਗਜ਼ੀਕਿਊਟਿਵ ਹਵਾਈ ਅੱਡੇ ਵਿੱਚ ਇੱਕ ਹਵਾਈ ਜਹਾਜ ਕ੍ਰੈਸ਼ ਹੋਣ ਦੀ ਖਬਰ ਸਾਮਣੇ ਆਈ ਜੌ ਕਿ ਉਡਾਣ ਤੋਂ ਪਹਿਲਾ ਹੀ ਤਕਨੀਕੀ ਖਰਾਬੀਆਂ ਕਰਕੇ ਕ੍ਰੈਸ਼ ਹੋ ਗਿਆ ਸੀ ਜਿਸ ਨਾਲ ਕੁਝ ਹੀ ਪਲਾਂ ਚ ਜਹਾਜ਼ ਨੂੰ ਅੱਗ ਲੱਗ ਗਈ ਇਸ ਜਹਾਜ਼ ਦਾ ਨਾਂ ਐਮ.ਡੀ.-87 ਦਸਿਆ ਜਾ ਰਿਹਾ ਘਟਣਾ ਬਾਰੇ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਸੀ ਕਿ ਇਸ ਹਵਾਈ ਜਹਾਜ 'ਚ 18 ਮੁਸਾਫ਼ਿਰ ਤੇ 3 ਸਟਾਫ ਸਮੇਤ 21 ਲੋਕ ਸਵਾਰ ਸਨ ਅਤੇ ਇਹ ਜਹਾਜ ਬੌਸਟਨ ਜਾ ਰਿਹਾ ਸੀ ਜੌ ਅੱਜ ਸਵੇਰੇ ਉਡਾਣ ਭਰਨ ਦੀ ਕੋਸ਼ਿਸ਼ ਦੌਰਾਨ ਜਹਾਜ ਰਨਵੇ ਤੋਂ ਪਾਸੇ ਹਟਦਾ ਹੋਇਆ ਲੋਹੇ ਦੇ ਜੰਗਲੇ ਨੂੰ ਤੋੜ ਕੇ ਖਾਲੀ ਜਗ੍ਹਾ ਵੱਲ ਨੂੰ ਬੇਕਾਬੂ ਹੋ ਗਿਆ ਅਤੇ ਜਹਾਜ ਨੂੰ ਅੱਗ ਲੱਗ ਗਈ ਜੌ ਕਿ ਚੰਦ ਮਿੰਟਾਂ ਚ ਮਲਬੇ 'ਚ ਤਬਦੀਲ ਹੋ ਗਿਆ ਹਾਲਾਂਕਿ ਖੁਸ਼ਕਿਸਮਤੀ ਸੀ ਕਿ ਇਸ ਦੌਰਾਨ ਸਾਰੇ ਮੁਸਾਫਿਰਾਂ ਦੀ ਜਾਨ ਬਚਾ ਲੀਤੀ ਗਈ ਜਿਨ੍ਹਾਂ ਵਿੱਚੋ ਸਿਰਫ ਦੋ ਮੁਸਾਫ਼ਿਰ ਜਖਮੀ ਹੋਏ ਜਿਨ੍ਹਾਂ ਨੂੰ ਮੌਕੇ ਤੇ ਹਸਪਤਾਲ ਭਰਤੀ ਕਰਵਾਇਆ ਗਿਆ.