
21 ਅਕਤੁਬਰ 2021
ਕਰੋਨਾ ਵਾਇਰਸ ਨੂੰ ਲੈਕੇ ਕਈ ਦੇਸ਼ਾਂ ਨੇ ਢਿੱਲ ਵਰਤਣੀ ਸ਼ੁਰੂ ਕਰ ਦਿੱਤੀ ਹੈ ਤੇ ਕਈ ਦੇਸ਼ਾਂ ਤੇ ਢਿੱਲ ਦੇ ਅਸਰ ਨਾਲ ਗਲਤ ਪ੍ਰਭਾਵ ਪੈ ਗਿਆ ਹੈ ਤੁਹਾਨੂੰ ਦਸਦੀਏ ਕਿ ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦੇ ਰੋਜ਼ਾਨਾ 40,000 ਤੋਂ ਵੱਧ ਮਾਮਲੇ ਸਾਹਮਣੇ ਆਉਣ ਲੱਗ ਪਏ ਨੇ ਜਿਸ ਨਾਲ ਦੇਸ਼ ਦੇ ਸਿਹਤ ਸੇਵਾ ਨਾਲ ਜੁੜੇ ਪ੍ਰਮੁੱਖਾਂ ਦੀ ਚਿੰਤਾ ਵੱਧ ਗਈ ਹੈ। ਹੁਣ ਇਹਨਾਂ ਪ੍ਰਮੁੱਖਾਂ ਨੇ ਸਰਕਾਰ ਨੂੰ ਮਾਸਕ ਪਾਉਣਾ ਲਾਜ਼ਮੀ ਕਰਨ ਜਿਹੇ ਕੋਵਿਡ-19 ਦੀ ਰੋਕਥਾਮ ਦੇ ਸਖ਼ਤ ਨਿਯਮਾਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ ਹੈ। ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਦੀ ਇੱਕ ਮੈਂਬਰ ਸੰਸਥਾ ਯੂਨੀਅਨ ਨੇ ਕਿਹਾ ਕਿ ਸਰਦੀਆਂ ਵਿਚ ਮੌਸਮੀ ਫਲੂ ਅਤੇ ਹੋਰ ਬਿਮਾਰੀਆਂ ਕਾਰਨ ਪਹਿਲਾਂ ਹੀ ਸਿਹਤ ਸੇਵਾ ‘ਤੇ ਬੋਝ ਪਿਆ ਹੋਇਆ ਹੈ, ਅਜਿਹੇ ਵਿਚ ਸਰਦੀਆਂ ਦੇ ਦੌਰਾਨ ਵਾਇਰਸ ਕਾਰਨ ਵੱਧਣ ਵਾਲੀ ਸਮੱਸਿਆ ਨਾਲ ਨਜਿੱਠਣ ਲਈ “ਪਲਾਨ ਬੀ” ਜਾਂ ਹੋਰ ਤਿਆਰੀਆਂ ਦੀ ਜ਼ਰੂਰਤ ਹੈ। ਬ੍ਰਿਟੇਨ ਵਿੱਚ ਮੰਗਲਵਾਰ ਨੂੰ ਸੰਕਰਮਣ ਦੇ 43,738 ਮਾਮਲੇ ਦਰਜ ਹੋਏ ਜਦੋਂ ਕਿ 223 ਮਰੀਜ਼ਾਂ ਦੀ ਵਾਇਰਸ ਕਾਰਨ ਮੌਤ ਹੋ ਗਈ ਜੋ ਕਿ ਮਾਰਚ ਤੋਂ ਬਾਅਦ ਇੱਕ ਦਿਨ ਵਿੱਚ ਵਾਇਰਸ ਕਾਰਨ ਹੋਈਆਂ ਸਭ ਤੋਂ ਵੱਧ ਮੌਤਾਂ ਹਨ। ਐਨਐਚਐਸ ਯੂਨੀਅਨ ਦੇ ਮੁੱਖ ਕਾਰਜਕਾਰੀ ਮੈਥਿਊ ਟੇਲਰ ਨੇ ਕਿਹਾ,’ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਇਸ ਤੇ ਗੌਰ ਕਰੇ ਤੇ ਵਾਇਰਸ ਦੇ ਰੋਕ ਥਾਮ ਤੇ ਕੰਮ ਕਰਨਾ ਸ਼ੁਰੂ ਕਰੇ, ਇਸ ਦੇ ਨਾਲ ਹੀ ਸਿਹਲ ਸੰਭਾਲ ਪ੍ਰਮੁੱਖ ਲੋਕਾਂ ਦਾ ਕਹਿਣਾ ਕਿ ਜੇਕਰ ਪਲਾਨ ਬੀ ਨਾਕਾਫੀ ਰਿਹਾ ਤਾਂ ਸਰਕਾਰ ਦਾ ਅਗਲਾ ਕਦਮ ਕਿ ਹੋਵੇਗਾ