ਆਰ.ਪੀ.ਐਫ਼ ਦੇ ਅਧਿਕਾਰੀ ਨੇ ਕੀਤਾ ਅਨੋਖਾ ਕੰਮ,ਹਰ ਜਗ੍ਹਾ ਹੋ ਰਹੀ ਚਰਚਾ

ਆਰ.ਪੀ.ਐਫ ਪੁਲੀਸਕਰਮੀ ਨੇ ਗਰਭਵਤੀ ਮਹਿਲਾ ਦੀ ਬਚਾਈ ਜਾਨ
ਆਰ.ਪੀ.ਐਫ਼ ਦੇ ਅਧਿਕਾਰੀ ਨੇ ਕੀਤਾ ਅਨੋਖਾ ਕੰਮ,ਹਰ ਜਗ੍ਹਾ ਹੋ ਰਹੀ ਚਰਚਾ

21 ਅਕਤੁਬਰ 2021

ਭਾਰਤ ਚ ਪੁਲਿਸਕਰਮਿਆਂ ਨੂੰ ਲੈਕੇ ਗਲਤ ਟਿਪਣੀਆਂ ਅਕਸਰ ਕੀਤੀਆਂ ਜਾਂਦੀ ਹਨ ਪਰ ਇਸ ਵਾਰ ਜਿਸ ਪੁਲਿਸਕਰਮੀ ਦਾ ਕਾਰਨਾਮਾ ਤੁਹਾਨੂੰ ਦਸਣ ਜਾ ਰਹੇ ਹਾਂ ਉਹ ਕਿਸੇ ਤਰੀਫ ਤੋਂ ਘਟ ਨਹੀ ਆਓ ਦਸਦੇ ਆ ਕਿ ਹੈ ਪੂਰਾ ਮਾਮਲਾ ਭਾਰਤ ਦੇ ਮੁੰਬਈ ਸ਼ਹਿਰ ਦੇ ਇਕ ਰੇਲਵੇ ਸਟੇਸ਼ਨ 'ਚ ਇੱਕ ਪੁਲਿਸਕਰਮੀ ਦੀ ਸੂਝਬੂਝ ਨੇ ਇੱਕ ਗਰਭਵਤੀ ਔਰਤ ਦੀ ਜਾਨ ਬਚਾ ਲਈ। ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਕਾਂਸਟੇਬਲ ਐਸ.ਆਰ. ਖਾਂਡੇਕਰ ਨੇ ਰੇਲ ਤੋਂ ਇਕ ਗਰਭਵਤੀ ਦੀ ਉਸ ਵੇਲੇ ਜਾਨ ਬਚਾਈ ਜਦੋਂ ਰੇਲ ਧੀਮੀ ਗਤੀ 'ਤੇ ਤੁਰਨੀ ਸ਼ੁਰੂ ਹੋ ਗਈ ਸੀ। ਰੇਲ ਚਲਣ ਕਰਕੇ ਅਚਾਨਕ ਔਰਤ ਦਾ ਪੈਰ ਤਿਲਕ ਗਿਆ ਅਤੇ ਉਹ ਡਿੱਗਣ ਲੱਗੀ ਤੇ ਰੇਲ ਦੇ ਹੇਠ ਆਉਣ ਲੱਗੀ ਸੀ ਇਸ ਦਾ ਖਤਰਾ ਵੇਖਦਿਆਂ ਕਾਂਸਟੇਬਲ ਨੇ ਔਰਤ ਵੱਲ ਕਦਮ ਵਧਾਏ। ਉਸ ਨੇ ਔਰਤ ਨੂੰ ਫੜ ਲਿਆ ਅਤੇ ਖੁਦ ਪਲੈਟਫਾਰਮ 'ਤੇ ਲੰਮੇ ਪੈ ਕੇ ਔਰਤ ਨੂੰ ਰੇਲ ਹੇਠ ਜਾਣ ਤੋਂ ਬਚਾਅ ਕਰਦੇ ਹੋਏ ਉਸ ਨੂੰ ਖਿੱਚ ਲਿਆ। ਇਹ ਘਟਨਾ 17 ਅਕਤੂਬਰ ਨੂੰ ਮੁੰਬਈ ਦੇ ਕਲਿਆਣ ਸਟੇਸ਼ਨ 'ਤੇ ਵਾਪਰੀ ਦੱਸੀ ਗਈ ਹੈ।

Related Stories

No stories found.
logo
Punjab Today
www.punjabtoday.com