25 November - ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ

ਹਰ ਸਾਲ ਇਸ ਦਿਨ, ਦੁਨੀਆ ਭਰ ਦੇ ਭਾਈਚਾਰੇ ਜਾਗਰੂਕਤਾ ਫੈਲਾਉਣ ਅਤੇ ਔਰਤਾਂ ਲਈ ਸਮਰਥਨ ਦਿਖਾਉਣ ਲਈ ਮਾਰਚ ਕੱਢਦੇ ਹਨ।
25 November - ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ

International Day for the Elimination of Violence Against Women

ਇਹ ਅੰਤਰਰਾਸ਼ਟਰੀ ਦਿਵਸ ਮਨੁੱਖੀ ਅਧਿਕਾਰਾਂ ਦੇ ਚੱਲ ਰਹੇ ਮੁੱਦੇ ਬਾਰੇ ਜਾਗਰੂਕਤਾ ਪੈਦਾ ਕਰਦਾ ਹੈ। ਅੱਜ ਦੁਨੀਆਂ ਭਰ ਵਿੱਚ ਬਹੁਤ ਸਾਰੀਆਂ ਔਰਤਾਂ ਬਲਾਤਕਾਰ ਅਤੇ ਹੋਰ ਕਿਸਮ ਦੀ ਹਿੰਸਾ ਦਾ ਸ਼ਿਕਾਰ ਹਨ।

ਸਾਲਾਂ ਦੌਰਾਨ, ਸਰਕਾਰੀ ਅਧਿਕਾਰੀਆਂ ਅਤੇ ਅੰਤਰਰਾਸ਼ਟਰੀ ਨੇਤਾਵਾਂ ਨੇ ਔਰਤਾਂ ਅਤੇ ਲੜਕੀਆਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਕਈ ਸ਼ਲਾਘਾਪੂਰਨ ਕਦਮ ਚੁੱਕੇ ਹਨ। ਪਰ ਬਦਕਿਸਮਤੀ ਨਾਲ, ਇਹ ਸਭ ਅਜੇ ਵੀ ਬਹੁਤ ਆਮ ਹੈ। ਔਰਤਾਂ ਵਿਰੁੱਧ ਹਿੰਸਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।

ਦੁਨੀਆ ਭਰ ਵਿੱਚ ਤਿੰਨ ਵਿੱਚੋਂ ਇੱਕ ਔਰਤ ਸਰੀਰਕ ਜਾਂ ਜਿਨਸੀ ਹਿੰਸਾ ਨੂੰ ਝੇਲਦੀ ਹੈ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਹਿੰਸਾ ਜਿਆਦਾਤਰ ਕਿਸੇ ਨਜ਼ਦੀਕੀ ਦੁਆਰਾ ਕੀਤੀ ਜਾਂਦੀ ਹੈ।

ਵਿਸ਼ਵ ਪੱਧਰ 'ਤੇ, 35% ਔਰਤਾਂ ਅਤੇ ਕੁੜੀਆਂ ਕਿਸੇ ਨਾ ਕਿਸੇ ਕਿਸਮ ਦੀ ਸਰੀਰਕ ਅਤੇ ਜਿਨਸੀ ਹਿੰਸਾ ਦਾ ਅਨੁਭਵ ਕਰਦੀਆਂ ਹਨ।  ਕੁਝ ਦੇਸ਼ਾਂ ਵਿੱਚ, ਅੰਕੜੇ 70% ਦੇ ਨੇੜੇ ਹਨ। ਦੁਨੀਆ ਭਰ ਵਿੱਚ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਵਿੱਚ ਲਗਭਗ ਅੱਧੀਆਂ ਔਰਤਾਂ ਹੁੰਦੀਆਂ ਹਨ। ਦੁਨੀਆ ਵਿੱਚ 650 ਮਿਲੀਅਨ ਔਰਤਾਂ ਅਤੇ ਕੁੜੀਆਂ ਨੂੰ 18 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। 30 ਦੇਸ਼ਾਂ ਵਿੱਚ 200 ਮਿਲੀਅਨ ਔਰਤਾਂ ਅਤੇ ਕੁੜੀਆਂ ਦੇ ਜਣਨ ਅੰਗਾਂ ਨੂੰ ਕੱਟਿਆ ਗਿਆ ਹੈ।

15 ਤੋਂ 19 ਦੀ ਉਮਰ ਦੇ ਵਿਚਕਾਰ ਲਗਭਗ 15 ਮਿਲੀਅਨ ਕੁੜੀਆਂ ਆਪਣੀ ਜ਼ਿੰਦਗੀ ਦੇ ਪੜਾਅ 'ਤੇ ਜ਼ਬਰਦਸਤੀ ਸੈਕਸ ਦਾ ਅਨੁਭਵ ਕਰਦੀਆਂ ਹਨ।

ਬਹੁਤ ਸਾਰੀਆਂ ਔਰਤਾਂ ਅਤੇ ਲੜਕੀਆਂ ਜੋ ਇਹਨਾਂ ਹਿੰਸਾਵਾ ਦਾ ਸ਼ਿਕਾਰ ਹੁੰਦੀਆਂ ਹਨ, ਮਦਦ ਨਹੀਂ ਮੰਗਦੀਆਂ।  ਭਾਵੇਂ 144 ਦੇਸ਼ਾਂ ਵਿੱਚ ਘਰੇਲੂ ਹਿੰਸਾ ਨਾਲ ਸਬੰਧਤ ਕਾਨੂੰਨ ਹਨ, ਪਰ ਉਹ ਹਮੇਸ਼ਾ ਲਾਗੂ ਨਹੀਂ ਹੁੰਦੇ।

ਜਾਗਰੂਕਤਾ ਪੈਦਾ ਕਰਨ ਦੇ ਨਾਲ, ਇਹ ਦਿਨ ਔਰਤਾਂ ਵਿਰੁੱਧ ਹਿੰਸਾ ਦੀਆਂ ਇਹਨਾਂ ਕਾਰਵਾਈਆਂ ਦੇ ਆਲੇ ਦੁਆਲੇ ਦੀ ਚੁੱਪ, ਕਲੰਕ ਅਤੇ ਸ਼ਰਮ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ।

ਹਰ ਸਾਲ ਇਸ ਦਿਨ, ਦੁਨੀਆ ਭਰ ਦੇ ਭਾਈਚਾਰੇ ਜਾਗਰੂਕਤਾ ਫੈਲਾਉਣ ਅਤੇ ਔਰਤਾਂ ਲਈ ਸਮਰਥਨ ਦਿਖਾਉਣ ਲਈ ਮਾਰਚ ਕੱਢਦੇ ਹਨ।  ਇਹਨਾਂ ਮਾਰਚਾਂ ਦਾ ਆਯੋਜਨ ਕਰਨ ਵਾਲੇ ਕੁਝ ਸ਼ਹਿਰਾਂ ਵਿੱਚ ਬੋਗੋਟਾ, ਪੈਰਿਸ, ਸੈਨ ਜੋਸ ਅਤੇ ਲੀਮਾ ਸ਼ਾਮਲ ਹਨ।  ਰੋਮ ਵਿੱਚ ਸਭ ਤੋਂ ਵੱਡਾ ਮਾਰਚ ਕੱਢਿਆ ਜਾਂਦਾ ਹੈ, ਜਿਸ ਵਿੱਚ ਡੇਢ ਲੱਖ ਤੋਂ ਵੱਧ ਲੋਕ ਸ਼ਾਮਲ ਹੁੰਦੇ ਹਨ ।

ਇਹ ਦਿਨ 1981 ਤੋਂ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਇਸਦੀ ਸ਼ੁਰੂਆਤ ਲਿੰਗ-ਅਧਾਰਤ ਹਿੰਸਾ ਦੇ ਖਿਲਾਫ ਕੀਤੀ ਗਈ ਸੀ। 1981 ਵਿੱਚ ਇਹ ਦਿਨ ਤਿੰਨ ਮੀਰਾਬਲ ਭੈਣਾਂ ਦੇ ਸਨਮਾਨ ਵਿੱਚ ਮਨਾਇਆ ਗਿਆ ਸੀ।

ਇਹ 3 ਭੈਣਾਂ ਡੋਮਿਨਿਕਨ ਰੀਪਬਲਿਕ ਵਿੱਚ ਰਾਜਨੀਤਿਕ ਕਾਰਕੁਨ ਸਨ ਜਿਨ੍ਹਾਂ ਨੇ ਰਾਫੇਲ ਟਰੂਜਿਲੋ ਦੀ ਤਾਨਾਸ਼ਾਹੀ ਦਾ ਵਿਰੋਧ ਕੀਤਾ ਸੀ। ਇਸ ਵਿਰੋਧ ਕਾਰਨ, 25 ਨਵੰਬਰ, 1960 ਨੂੰ ਉਨ੍ਹਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ।

20 ਦਸੰਬਰ, 1993 ਨੂੰ, ਸੰਯੁਕਤ ਰਾਸ਼ਟਰ ਮਹਾਸਭਾ ਨੇ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਬਾਰੇ ਘੋਸ਼ਣਾ ਪੱਤਰ ਅਪਣਾਇਆ।  ਉਨ੍ਹਾਂ ਦਾ ਟੀਚਾ ਵਿਸ਼ਵ ਪੱਧਰ 'ਤੇ ਔਰਤਾਂ ਅਤੇ ਲੜਕੀਆਂ ਵਿਰੁੱਧ ਹਿੰਸਾ ਨੂੰ ਖ਼ਤਮ ਕਰਨਾ ਸੀ।  7 ਫਰਵਰੀ, 2000 ਨੂੰ, ਸੰਯੁਕਤ ਰਾਸ਼ਟਰ ਨੇ ਅਧਿਕਾਰਤ ਤੌਰ 'ਤੇ 25 ਨਵੰਬਰ ਨੂੰ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਵਜੋਂ ਮਨੋਨੀਤ ਕੀਤਾ। ਇਹ ਸਮਾਗਮ 16 ਦਿਨ ਤੱਕ ਚੱਲਦੇ ਹਨ ਅਤੇ 10 ਦਸੰਬਰ, ਜੋਕਿ ਮਨੁੱਖੀ ਅਧਿਕਾਰ ਦਿਵਸ ਵੱਜੋਂ ਮਨਾਇਆ ਜਾਂਦਾ ਹੈ ਨੂੰ ਖਤਮ ਹੁੰਦੇ ਹਨ।

2022 UNITE ਮੁਹਿੰਮ ਦੀ ਗਲੋਬਲ ਥੀਮ ਹੈ “ਯੂਨਾਇਟ“

ਜ਼ਿਕਰਯੋਗ ਹੈ ਕਿ ਅਜੋਕੇ ਸਮੇਂ ਵਿੱਚ ਔਰਤਾਂ ਵਿਰੁੱਧ ਹਿੰਸਾ ਸਾਡੇ ਸਮਾਜ ਦੀ ਦੁਰਦਸ਼ਾ ਵੱਲ ਇਸ਼ਾਰਾ ਕਰਦਾ ਹੈ। ਆਓ! ਅੱਜ ਦੇ ਦਿਨ ਮੌਕੇ ਅਸੀ ਔਰਤਾਂ ਨਾਲ ਹੋ ਰਹੀਆਂ ਹਿੰਸਾਵਾਂ ਖਿਲਾਫ ਮੁਹਿੰਮ ਸ਼ੁਰੂ ਕਰੀਏ ਅਤੇ ਉਹਨਾਂ ਦਾ ਸਨਮਾਨ ਕਰੀਏ।

ਸਾਡੇ ਤਾਂ ਸਿੱਖ ਧਰਮ ਵਿੱਚ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ! ਆਓ ਬਾਬਾ ਨਾਨਕ ਦੇ ਇਸ ਫਲਸਫੇ ਤੇ ਪਹਿਰਾ ਦਿੰਦੇ ਹੋਏ ਔਰਤਾਂ ਦਾ ਸਤਿਕਾਰ ਕਰੀਏ।

Related Stories

No stories found.
logo
Punjab Today
www.punjabtoday.com