ਬ੍ਰਿਟਿਸ਼ ਪੁਲਿਸ ਅਧਿਕਾਰੀ ਨੇ 24 ਔਰਤਾਂ ਨਾਲ ਕੀਤਾ ਰੇਪ, ਗੁਲਾਮ ਵੀ ਬਣਾਇਆ

ਬ੍ਰਿਟੇਨ ਦੀ ਮੈਟਰੋਪੋਲੀਟਨ ਪੁਲਿਸ ਨੂੰ 2000 ਤੋਂ 2021 ਦੇ ਵਿਚਕਾਰ ਕੈਰਿਕ ਦੇ ਖਿਲਾਫ ਯੌਨ ਅਪਰਾਧ ਦੀਆਂ 9 ਸ਼ਿਕਾਇਤਾਂ ਮਿਲੀਆਂ ਹਨ। ਇਕ ਪੀੜਤ ਔਰਤ ਨੇ ਦੋਸ਼ ਲਾਇਆ ਕਿ ਡੇਵਿਡ ਨੇ ਉਸ 'ਤੇ ਪਿਸ਼ਾਬ ਵੀ ਕਰ ਦਿੱਤਾ ਸੀ।
ਬ੍ਰਿਟਿਸ਼ ਪੁਲਿਸ ਅਧਿਕਾਰੀ ਨੇ 24 ਔਰਤਾਂ ਨਾਲ ਕੀਤਾ ਰੇਪ, ਗੁਲਾਮ ਵੀ ਬਣਾਇਆ

ਬ੍ਰਿਟੇਨ ਵਿੱਚ ਇੱਕ ਸੀਨੀਅਰ ਮੈਟਰੋਪੋਲੀਟਨ ਪੁਲਿਸ ਅਧਿਕਾਰੀ ਨੇ ਆਪਣੇ 20 ਸਾਲਾਂ ਦੇ ਕਰੀਅਰ ਦੌਰਾਨ 80 ਤੋਂ ਵੱਧ ਜਿਨਸੀ ਅਪਰਾਧ ਕਰਨ ਦੀ ਗੱਲ ਸਵੀਕਾਰ ਕੀਤੀ। ਸਾਬਕਾ ਪੁਲਿਸ ਅਧਿਕਾਰੀ ਦੇ ਇਸ ਇਕਬਾਲੀਆ ਬਿਆਨ ਨੇ ਪੂਰੇ ਬ੍ਰਿਟੇਨ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਬੀਬੀਸੀ ਦੀ ਰਿਪੋਰਟ ਮੁਤਾਬਕ ਡੇਵਿਡ ਕੈਰਿਕ ਨੂੰ 2003 ਤੋਂ 2020 ਦਰਮਿਆਨ ਨੌਕਰੀ ਦੌਰਾਨ 24 ਔਰਤਾਂ ਨਾਲ ਬਲਾਤਕਾਰ ਕਰਨ ਅਤੇ 12 ਤੋਂ ਵੱਧ ਔਰਤਾਂ ਨੂੰ ਸੈਕਸ ਗੁਲਾਮ ਬਣਾਉਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਇਸ ਪੂਰੇ ਮਾਮਲੇ 'ਚ ਸਭ ਤੋਂ ਭਿਆਨਕ ਗੱਲ ਇਹ ਹੈ ਕਿ 48 ਸਾਲਾ ਡੇਵਿਡ ਨੇ ਜਿਸ ਤਰੀਕੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਹ ਬਹੁਤ ਹੀ ਬੇਰਹਿਮ ਤਰੀਕੇ ਨਾਲ ਔਰਤਾਂ ਨੂੰ ਗੁਲਾਮ ਬਣਾ ਕੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਦਾ ਸੀ।

ਪੁਲਿਸ ਮੁਤਾਬਕ ਕੈਰਿਕ ਆਪਣੀ ਸਥਿਤੀ ਦਾ ਫਾਇਦਾ ਉਠਾ ਕੇ ਔਰਤਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦਾ ਸੀ। ਜਦੋਂ ਔਰਤਾਂ ਉਸ ਦੇ ਜਾਲ ਵਿੱਚ ਆਉਂਦੀਆਂ ਸਨ ਤਾਂ ਉਹ ਉਨ੍ਹਾਂ ਔਰਤਾਂ ਦਾ ਬਹੁਤ ਹੀ ਬੇਰਹਿਮ ਤਰੀਕੇ ਨਾਲ ਸ਼ੋਸ਼ਣ ਕਰਦਾ ਸੀ। ਫਿਰ ਉਹ ਆਪਣੇ ਪੁਲਿਸ ਅਫਸਰ ਹੋਣ ਦੀਆਂ ਧਮਕੀਆਂ ਦੇ ਕੇ ਔਰਤਾਂ ਨੂੰ ਚੁੱਪ ਕਰਾਉਂਦਾ ਸੀ। ਜਦੋਂ ਔਰਤਾਂ ਨੇ ਸ਼ਿਕਾਇਤ ਕਰਨ ਦੀ ਗੱਲ ਕੀਤੀ ਤਾਂ ਕੈਰਿਕ ਉਨ੍ਹਾਂ ਨੂੰ ਇਹ ਕਹਿ ਕੇ ਡਰਾਉਂਦਾ ਸੀ ਕਿ ਤੁਹਾਡੀਆਂ ਗੱਲਾਂ 'ਤੇ ਕੋਈ ਵਿਸ਼ਵਾਸ ਨਹੀਂ ਕਰੇਗਾ, ਕਿਉਂਕਿ ਮੈਂ ਪੁਲਿਸ ਅਧਿਕਾਰੀ ਹਾਂ। ਪੀੜਤ ਔਰਤ ਨੇ ਦੋਸ਼ ਲਾਇਆ ਕਿ ਡੇਵਿਡ ਨੇ ਉਸ 'ਤੇ ਪਿਸ਼ਾਬ ਵੀ ਕਰ ਦਿੱਤਾ ਸੀ।

ਬ੍ਰਿਟੇਨ ਦੀ ਮੈਟਰੋਪੋਲੀਟਨ ਪੁਲਿਸ ਨੂੰ 2000 ਤੋਂ 2021 ਦੇ ਵਿਚਕਾਰ ਕੈਰਿਕ ਦੇ ਖਿਲਾਫ ਯੌਨ ਅਪਰਾਧ ਦੀਆਂ 9 ਸ਼ਿਕਾਇਤਾਂ ਮਿਲੀਆਂ ਹਨ। ਇਸ ਦੇ ਬਾਵਜੂਦ ਪੁਲੀਸ ਨੇ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਸ ਦਾ ਮੁੱਖ ਕਾਰਨ ਇਹ ਸੀ ਕਿ ਬਾਅਦ ਵਿੱਚ ਸ਼ਿਕਾਇਤ ਕਰਨ ਵਾਲੀਆਂ ਔਰਤਾਂ ਨੇ ਜਾਂ ਤਾਂ ਆਪਣੀਆਂ ਸ਼ਿਕਾਇਤਾਂ ਵਾਪਸ ਲੈ ਲਈਆਂ ਜਾਂ ਫਿਰ ਜਾਂਚ ਵਿੱਚ ਪੁਲੀਸ ਦੀ ਮਦਦ ਨਹੀਂ ਕੀਤੀ। ਹਾਲਾਂਕਿ, 2021 ਵਿੱਚ ਇੱਕ ਔਰਤ ਨੇ ਖੁੱਲ ਡੇਵਿਡ ਉੱਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ।

ਜਦੋਂ ਇਹ ਮਾਮਲਾ ਮੀਡੀਆ ਵਿੱਚ ਆਇਆ ਤਾਂ ਹੋਰ ਪੀੜਤ ਔਰਤਾਂ ਨੇ ਵੀ ਸ਼ਿਕਾਇਤ ਦਰਜ ਕਰਵਾਈ। ਸਹਾਇਕ ਪੁਲਿਸ ਕਮਿਸ਼ਨਰ ਬਾਰਬਰਾ ਗ੍ਰੇ ਨੇ ਕਿਹਾ ਹੈ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਹੈ, ਜਦੋਂ ਮੈਟਰੋਪੋਲੀਟਨ ਪੁਲਿਸ ਪੁਰਾਣੇ ਮਾਮਲਿਆਂ ਦੀ ਸਮੀਖਿਆ ਕਰ ਰਹੀ ਹੈ। ਦਰਅਸਲ, ਮੈਟਰੋਪੋਲੀਟਨ ਪੁਲਿਸ ਆਪਣੇ 45,000 ਅਫਸਰਾਂ ਵਿੱਚੋਂ ਲਗਭਗ 1,000 ਦੀ ਬਲਾਤਕਾਰ ਅਤੇ ਜਿਨਸੀ ਅਪਰਾਧਾਂ ਦੇ ਪਿਛਲੇ ਦੋਸ਼ਾਂ ਨਾਲ ਜਾਂਚ ਕਰ ਰਹੀ ਹੈ।

Related Stories

No stories found.
Punjab Today
www.punjabtoday.com