
ਅਮਰੀਕਾ ਦੇ ਮਿਨੇਸੋਟਾ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਬੀਅਰ ਨਾਲ ਚੱਲਣ ਵਾਲਾ ਮੋਟਰਸਾਈਕਲ ਬਣਾਇਆ ਹੈ। ਕਾਈ ਮਾਈਕਲਸਨ ਨਾਮ ਦਾ ਇਹ ਵਿਅਕਤੀ ਆਪਣੀਆਂ ਅਜੀਬ ਕਾਢਾਂ ਲਈ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾਂ ਉਸਨੇ ਰਾਕੇਟ ਨਾਲ ਚੱਲਣ ਵਾਲੇ ਟਾਇਲਟ ਅਤੇ ਜੈੱਟ ਨਾਲ ਚੱਲਣ ਵਾਲੇ ਕੌਫੀ ਪੋਟ ਦੀ ਖੋਜ ਕੀਤੀ ਸੀ। ਮਾਈਕਲਸਨ ਨੇ ਆਪਣੇ ਬਲੂਮਿੰਗਟਨ ਗੈਰੇਜ ਵਿੱਚ ਬੀਅਰ ਨਾਲ ਚੱਲਣ ਵਾਲਾ ਮੋਟਰਸਾਈਕਲ ਬਣਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਮਾਈਕਲ ਦੀ ਇਸ ਬਾਈਕ ਦੀ ਕੋਇਲ ਬੀਅਰ ਨੂੰ 300 ਡਿਗਰੀ ਤੱਕ ਗਰਮ ਕਰਦੀ ਹੈ ਅਤੇ ਇਸ ਤੋਂ ਬਾਅਦ ਬਾਈਕ ਦੀਆਂ ਨੋਜ਼ਲਾਂ ਇਸਨੂੰ ਤੇਜ਼ ਕਰ ਦਿੰਦੀਆਂ ਹਨ।
ਮਾਈਕਲਸਨ ਨੇ ਕਿਹਾ, 'ਪੈਟਰੋਲ ਦੀਆਂ ਕੀਮਤਾਂ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਹਨ। ਮੈਂ ਸ਼ਰਾਬ ਨਹੀਂ ਪੀਂਦਾ। ਮੈਂ ਸ਼ਰਾਬੀ ਨਹੀਂ ਹਾਂ, ਇਸ ਲਈ ਮੈਂ ਬੀਅਰ ਦੀ ਇਸਤੋਂ ਬਿਹਤਰ ਵਰਤੋਂ ਬਾਰੇ ਨਹੀਂ ਸੋਚ ਸਕਦਾ ਸੀ। ਇਹ ਇੱਕ ਬਾਲਣ ਦੇ ਤੌਰ ਤੇ ਵਧੀਆ ਕੰਮ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਇਹ ਬਾਈਕ 240 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨੂੰ ਛੂਹ ਸਕਦੀ ਹੈ ਅਤੇ ਉਹ ਜਲਦੀ ਹੀ ਇਸ ਦੀ ਸਮਰੱਥਾ ਦੀ ਪਰਖ ਕਰੇਗਾ।
ਮਾਈਕਲਸਨ ਦੇ ਬੇਟੇ ਬੱਡੀ ਨੇ ਕਿਹਾ ਕਿ ਮੋਟਰਸਾਈਕਲ ਕਿਸੇ ਵੀ ਤਰ੍ਹਾਂ ਦੇ ਡਰਿੰਕ ਤੋਂ ਊਰਜਾ 'ਤੇ ਚੱਲਣ ਦੇ ਸਮਰੱਥ ਹੈ। ਬੱਡੀ ਨੇ ਕਿਹਾ, 'ਇਹ ਕਿਸੇ ਵੀ ਤਰ੍ਹਾਂ ਦੇ ਤਰਲ 'ਤੇ ਚੱਲੇਗਾ। ਇਹ ਰੈੱਡਬੁੱਲ ਅਤੇ ਕੈਰੀਬੂ ਕੌਫੀ ਵੀ ਹੋ ਸਕਦੀ ਹੈ, ਪਰ ਬੀਅਰ ਸਭ ਤੋਂ ਵਧੀਆ ਹੈ।' ਦੋਵਾਂ ਨੇ ਦੱਸਿਆ ਕਿ ਮੋਟਰਸਾਈਕਲ ਕੁਝ ਦਿਨਾਂ ਬਾਅਦ ਰਿਟਾਇਰ ਹੋ ਜਾਵੇਗਾ ਅਤੇ ਇਸ ਨੂੰ ਉਨ੍ਹਾਂ ਦੇ ਘਰ ਸਥਿਤ ਮਿਊਜ਼ੀਅਮ 'ਚ ਰੱਖਿਆ ਜਾਵੇਗਾ, ਜਿੱਥੇ ਉਨ੍ਹਾਂ ਦੀਆਂ ਜ਼ਿਆਦਾਤਰ ਕਾਢਾਂ ਰੱਖੀਆਂ ਗਈਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਤੋਂ ਪਰੇਸ਼ਾਨ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਮਾਈਕਲਸਨ ਦੀ ਇਸ ਕਾਢ ਵਿੱਚ ਕੋਈ ਵੀ ਮੋਟਰਸਾਈਕਲ ਕੰਪਨੀ ਦਿਲਚਸਪੀ ਦਿਖਾਉਂਦੀ ਹੈ ਜਾਂ ਨਹੀਂ।
ਉਸ ਦਾ ਕਹਿਣਾ ਹੈ ਕਿ ਇਹ ਬਾਈਕ 240 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨੂੰ ਛੂਹ ਸਕਦੀ ਹੈ ਅਤੇ ਉਹ ਜਲਦੀ ਹੀ ਇਸ ਦੀ ਸਮਰੱਥਾ ਦੀ ਪਰਖ ਕਰੇਗਾ। ਮਾਈਕਲਸਨ ਦੇ ਬੇਟੇ ਬੱਡੀ ਨੇ ਕਿਹਾ ਕਿ ਮੋਟਰਸਾਈਕਲ ਕਿਸੇ ਵੀ ਤਰ੍ਹਾਂ ਦੇ ਡਰਿੰਕ ਤੋਂ ਊਰਜਾ 'ਤੇ ਚੱਲਣ ਦੇ ਸਮਰੱਥ ਹੈ। ਬੱਡੀ ਨੇ ਕਿਹਾ, 'ਇਹ ਕਿਸੇ ਵੀ ਤਰ੍ਹਾਂ ਦੇ ਤਰਲ 'ਤੇ ਚੱਲੇਗਾ। ਇਹ ਰੈੱਡਬੁੱਲ ਅਤੇ ਕੈਰੀਬੂ ਕੌਫੀ ਵੀ ਹੋ ਸਕਦੀ ਹੈ।