ਐਂਜਲੀਨਾ ਜੌਲੀ ਨੇ ਅਦਾਲਤ 'ਚ ਬ੍ਰੈਡ ਦੇ ਖਿਲਾਫ ਘਰੇਲੂ ਹਿੰਸਾ ਦੇ ਲਾਏ ਦੋਸ਼

ਐਂਜਲੀਨਾ ਜੋਲੀ ਦੇ ਬਿਆਨ ਅਨੁਸਾਰ, ਬ੍ਰੈਡ ਨੇ ਉਨ੍ਹਾਂ ਦੇ ਇੱਕ ਬੱਚੇ ਦਾ ਗਲਾ ਘੁੱਟਿਆ ਅਤੇ ਉਸਦੇ ਚਿਹਰੇ 'ਤੇ ਮੁੱਕਾ ਮਾਰਿਆ ਸੀ। ਇੰਨਾ ਹੀ ਨਹੀਂ ਐਂਜਲੀਨਾ ਨੇ ਦੋਸ਼ ਲਾਇਆ ਕਿ ਬ੍ਰੈਡ ਨੇ ਉਸ ਦਾ ਸਿਰ ਕੰਧ ਨਾਲ ਮਾਰਿਆ ਸੀ।
ਐਂਜਲੀਨਾ ਜੌਲੀ ਨੇ ਅਦਾਲਤ 'ਚ ਬ੍ਰੈਡ ਦੇ ਖਿਲਾਫ ਘਰੇਲੂ ਹਿੰਸਾ ਦੇ ਲਾਏ ਦੋਸ਼

ਐਂਜਲੀਨਾ ਜੌਲੀ ਅਤੇ ਬ੍ਰੈਡ ਦਾ ਮਾਮਲਾ ਉਲਝਦਾ ਜਾ ਰਿਹਾ ਹੈ। ਹਾਲੀਵੁੱਡ ਅਦਾਕਾਰਾ ਐਂਜਲੀਨਾ ਅਤੇ ਉਸ ਦੇ ਸਾਬਕਾ ਪਤੀ ਬ੍ਰੈਡ ਪਿਟ ਦਾ ਮਾਮਲਾ ਲੰਬੇ ਸਮੇਂ ਤੋਂ ਅਦਾਲਤ 'ਚ ਚੱਲ ਰਿਹਾ ਹੈ। ਅਭਿਨੇਤਰੀ ਨੇ ਅਦਾਲਤ 'ਚ ਬ੍ਰੈਡ ਖਿਲਾਫ ਕਈ ਦਸਤਾਵੇਜ਼ ਪੇਸ਼ ਕੀਤੇ।

ਐਂਜਲੀਨਾ ਨੇ ਦੋਸ਼ ਲਾਇਆ ਕਿ ਬ੍ਰੈਡ ਨੇ ਉਸ ਦਾ ਅਤੇ ਉਸ ਦੇ ਬੱਚਿਆਂ ਨਾਲ ਕੁੱਟਮਾਰ ਕੀਤੀ ਸੀ, ਜਿਸ ਕਾਰਨ ਅਭਿਨੇਤਰੀ ਨੇ ਤਲਾਕ ਲੈਣ ਦਾ ਫੈਸਲਾ ਕੀਤਾ ਸੀ। ਅਭਿਨੇਤਰੀ ਨੇ ਬ੍ਰੈਡ 'ਤੇ ਘਰੇਲੂ ਹਿੰਸਾ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਉਸਦੇ ਸਾਬਕਾ ਪਤੀ 'ਤੇ ਇਲਜ਼ਾਮ ਲਗਾਇਆ ਕਿ ਸਾਲ 2016 'ਚ ਬ੍ਰੈਡ ਨੇ ਉੱਥੇ ਇਕ ਪ੍ਰਾਈਵੇਟ ਜੈੱਟ 'ਤੇ ਐਂਜਲੀਨਾ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਹਿੰਸਾ ਕੀਤੀ ਸੀ।

ਐਂਜਲੀਨਾ ਜੋਲੀ ਦੇ ਬਿਆਨ ਦੇ ਅਨੁਸਾਰ, ਬ੍ਰੈਡ ਨੇ ਉਨ੍ਹਾਂ ਦੇ ਇੱਕ ਬੱਚੇ ਦਾ ਗਲਾ ਘੁੱਟਿਆ ਅਤੇ ਉਸਦੇ ਚਿਹਰੇ 'ਤੇ ਮੁੱਕਾ ਮਾਰਿਆ। ਇੰਨਾ ਹੀ ਨਹੀਂ ਐਂਜਲੀਨਾ ਨੇ ਦੋਸ਼ ਲਾਇਆ ਕਿ ਬ੍ਰੈਡ ਨੇ ਉਸ ਦਾ ਸਿਰ ਕੰਧ ਨਾਲ ਮਾਰਿਆ ਸੀ। ਬ੍ਰੈਡ ਦੀ ਇਸ ਘਰੇਲੂ ਹਿੰਸਾ ਤੋਂ ਬਾਅਦ ਐਂਜਲੀਨਾ ਨੇ ਉਸ ਤੋਂ ਤਲਾਕ ਲੈ ਲਿਆ। ਬ੍ਰੈਡ ਨੇ ਐਂਜਲੀਨਾ 'ਤੇ ਦੋਸ਼ ਲਗਾਇਆ ਕਿ ਉਹ ਬ੍ਰੈਡ ਦੀ ਇਜਾਜ਼ਤ ਤੋਂ ਬਿਨਾਂ ਆਪਣੀ ਵਾਈਨਰੀ ਦੀ ਦੁਕਾਨ ਵੇਚ ਰਹੀ ਹੈ।

ਇਸ ਦੋਸ਼ 'ਤੇ ਅਦਾਕਾਰਾ ਨੇ ਕਿਹਾ ਕਿ ਉਸ ਨੇ ਅਜਿਹਾ ਇਸ ਲਈ ਕੀਤਾ, ਕਿਉਂਕਿ ਉਹ ਬ੍ਰੈਡ ਤੋਂ ਵੱਖ ਹੋਣਾ ਚਾਹੁੰਦੀ ਸੀ। ਲੰਬੇ ਸਮੇਂ ਤੋਂ ਦੋਵਾਂ ਦਾ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ, ਬ੍ਰੈਡ ਦੀ ਟੀਮ ਮੁਤਾਬਕ ਐਂਜਲੀਨਾ ਵੱਲੋਂ ਲਗਾਏ ਗਏ ਸਾਰੇ ਦੋਸ਼ ਝੂਠੇ ਹਨ।

ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਜੋਲੀ ਨੇ ਕਿਹਾ ਕਿ ਫਰਾਂਸ ਤੋਂ ਕੈਲੀਫੋਰਨੀਆ ਦੀ ਫਲਾਈਟ 'ਚ ਬ੍ਰੈਡ ਨੇ ਆਪਣੇ ਬੱਚੇ ਨਾਲ ਜੋ ਕੀਤਾ, ਉਸ ਨਾਲ ਉਹ ਬੁਰੀ ਤਰ੍ਹਾਂ ਸਦਮੇ 'ਚ ਰਹਿ ਗਈ ਅਤੇ ਸਦਮੇ 'ਚ ਚਲੀ ਗਈ। ਕੁੱਟਮਾਰ ਦੌਰਾਨ ਉਨ੍ਹਾਂ ਦੇ ਬੱਚਿਆਂ ਦੀ ਪਿੱਠ ਅਤੇ ਕੂਹਣੀ 'ਤੇ ਕਈ ਗੰਭੀਰ ਸੱਟਾਂ ਲੱਗੀਆਂ ਸਨ। ਇੰਨਾ ਹੀ ਨਹੀਂ ਜੋਲੀ ਨੇ ਦੋਸ਼ ਲਗਾਇਆ ਕਿ ਲੜਾਈ ਦੌਰਾਨ ਬ੍ਰੈਡ ਨੇ ਉਸ ਦੇ ਇਕ ਬੱਚੇ 'ਤੇ ਬੀਅਰ ਅਤੇ ਰੈੱਡ ਵਾਈਨ ਸੁੱਟ ਦਿੱਤੀ, ਜਦੋਂ ਉਸ ਦੇ ਬੱਚਿਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਬੱਚੇ ਦਾ ਗਲਾ ਘੁੱਟਿਆ ਗਿਆ।

ਸਾਲ 2016 ਦੇ ਇਸ ਮਾਮਲੇ 'ਚ ਹੁਣ ਅਦਾਕਾਰਾ ਨੇ ਅਦਾਲਤ 'ਚ ਆਪਣੇ ਸਾਬਕਾ ਪਤੀ ਖਿਲਾਫ ਦਸਤਾਵੇਜ਼ ਜਮ੍ਹਾ ਕਰਵਾਏ ਹਨ। ਅਦਾਕਾਰਾ ਨੇ ਦੱਸਿਆ ਕਿ ਉਹ ਕਦੇ ਨਹੀਂ ਚਾਹੁੰਦੀ ਸੀ ਕਿ ਇਹ ਮਾਮਲਾ ਜਨਤਕ ਹੋਵੇ, ਪਰ ਉਹ ਬਿਲਕੁਲ ਮਜਬੂਰ ਸੀ।

Related Stories

No stories found.
Punjab Today
www.punjabtoday.com