ਅਫਗਾਨਿਸਤਾਨ 'ਚ ਹਰ ਰੋਜ਼ ਦੋ ਔਰਤਾਂ ਕਰਦੀਆਂ ਖੁਦਕੁਸ਼ੀ:ਸਾਬਕਾ ਡਿਪਟੀ ਸਪੀਕਰ

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਮੁਖੀ ਮਿਸ਼ੇਲ ਬੈਚਲੇਟ ਨੇ ਅਫਗਾਨ ਔਰਤਾਂ ਦੀ ਉੱਚ ਬੇਰੁਜ਼ਗਾਰੀ, ਉਨ੍ਹਾਂ ਦੇ ਪਹਿਰਾਵੇ 'ਤੇ ਪਾਬੰਦੀਆਂ ਅਤੇ ਬੁਨਿਆਦੀ ਸੇਵਾਵਾਂ ਤੱਕ ਪਹੁੰਚ ਵਿੱਚ ਰੁਕਾਵਟਾਂ ਦੀ ਨਿੰਦਾ ਕੀਤੀ।
ਅਫਗਾਨਿਸਤਾਨ 'ਚ ਹਰ ਰੋਜ਼ ਦੋ ਔਰਤਾਂ ਕਰਦੀਆਂ ਖੁਦਕੁਸ਼ੀ:ਸਾਬਕਾ ਡਿਪਟੀ ਸਪੀਕਰ

ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਔਰਤਾਂ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ। ਅਫਗਾਨਿਸਤਾਨ ਵਿੱਚ ਹਰ ਰੋਜ਼ ਇੱਕ ਜਾਂ ਦੋ ਔਰਤਾਂ ਖੁਦਕੁਸ਼ੀ ਕਰਦੀਆਂ ਹਨ। ਅਫਗਾਨ ਸੰਸਦ ਦੇ ਸਾਬਕਾ ਡਿਪਟੀ ਸਪੀਕਰ ਨੇ ਇਹ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਕੇ ਦੀ ਘਾਟ ਅਤੇ ਮਾੜੀ ਮਾਨਸਿਕ ਸਿਹਤ ਔਰਤਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ।

ਇਹ ਖੁਲਾਸਾ ਜੇਨੇਵਾ ਵਿਚ ਮਨੁੱਖੀ ਅਧਿਕਾਰ ਕੌਂਸਲ (ਐਚਆਰਸੀ) ਵਿਚ ਔਰਤਾਂ ਦੇ ਅਧਿਕਾਰਾਂ ਦੇ ਮੁੱਦੇ 'ਤੇ ਹੋਈ ਬਹਿਸ ਦੌਰਾਨ ਹੋਇਆ। ਤਾਲਿਬਾਨ ਦੇ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਔਰਤਾਂ ਦੇ ਅਧਿਕਾਰਾਂ ਦੀ ਸਥਿਤੀ 'ਤੇ ਚਰਚਾ ਕਰਨ ਲਈ HRC ਨੇ ਮੀਟਿੰਗ ਕੀਤੀ। ਇਹ ਬੈਠਕ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਅਫਗਾਨ ਔਰਤਾਂ ਦਹਾਕਿਆਂ 'ਚ ਆਪਣੇ ਅਧਿਕਾਰਾਂ ਦੀ ਸਭ ਤੋਂ ਵੱਡੀ ਵਾਪਸੀ ਦੇਖ ਰਹੀਆਂ ਸਨ।

ਅਫਗਾਨਿਸਤਾਨ ਦੀ ਸੰਸਦ ਦੀ ਸਾਬਕਾ ਡਿਪਟੀ ਸਪੀਕਰ ਫੋਜ਼ੀਆ ਕੁਫੀ ਨੇ ਕਿਹਾ,"ਮੌਕੇ ਦੀ ਘਾਟ ਅਤੇ ਮਾਨਸਿਕ ਸਿਹਤ ਦੇ ਦਬਾਅ ਕਾਰਨ ਹਰ ਰੋਜ਼ ਘੱਟੋ-ਘੱਟ ਇੱਕ ਜਾਂ ਦੋ ਔਰਤਾਂ ਖੁਦਕੁਸ਼ੀ ਕਰ ਲੈਂਦੀਆਂ ਹਨ। ਨੌਂ ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਦੀ ਮੌਤ ਸਿਰਫ਼ ਆਰਥਿਕ ਦਬਾਅ ਕਾਰਨ ਹੀ ਨਹੀਂ ਹੋ ਰਹੀਆਂ ਹਨ, ਸਗੋਂ ਉਨਾਂ ਨੂੰ ਵੇਚਿਆ ਵੀ ਜਾ ਰਿਹਾ ਹੈ। ਉਨ੍ਹਾਂ ਕੁੜੀਆਂ ਲਈ ਕੋਈ ਉਮੀਦ ਨਹੀਂ ਬਚੀ ਹੈ। ਇਹ ਆਮ ਗੱਲ ਨਹੀਂ ਹੈ ਅਤੇ ਅਫਗਾਨਿਸਤਾਨ ਦੀਆਂ ਔਰਤਾਂ ਇਸ ਦੀਆਂ ਹੱਕਦਾਰ ਨਹੀਂ ਹਨ।"

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਮੁਖੀ ਮਿਸ਼ੇਲ ਬੈਚਲੇਟ ਨੇ ਅਫਗਾਨ ਔਰਤਾਂ ਦੀ ਉੱਚ ਬੇਰੁਜ਼ਗਾਰੀ, ਉਨ੍ਹਾਂ ਦੇ ਪਹਿਰਾਵੇ 'ਤੇ ਪਾਬੰਦੀਆਂ ਅਤੇ ਬੁਨਿਆਦੀ ਸੇਵਾਵਾਂ ਤੱਕ ਪਹੁੰਚ ਵਿੱਚ ਰੁਕਾਵਟਾਂ ਦੀ ਨਿੰਦਾ ਕੀਤੀ। ਅਗਸਤ 2021 ਵਿੱਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਔਰਤਾਂ ਦੀ ਮਲਕੀਅਤ ਵਾਲੇ ਕਾਰੋਬਾਰ ਬੰਦ ਹੋ ਗਏ ਹਨ।

ਬੈਚਲੇਟ ਨੇ ਕਿਹਾ ਕਿ 1.2 ਮਿਲੀਅਨ ਕੁੜੀਆਂ ਕੋਲ ਹੁਣ ਸੈਕੰਡਰੀ ਸਿੱਖਿਆ ਤੱਕ ਪਹੁੰਚ ਨਹੀਂ ਹੈ। ਇਸ ਦੇ ਨਾਲ ਹੀ ਭਾਰਤ ਨੇ ਅਫਗਾਨਿਸਤਾਨ 'ਚ ਔਰਤਾਂ ਨੂੰ ਜਨਤਕ ਜੀਵਨ ਤੋਂ ਬਾਹਰ ਕਰਨ ਦੀਆਂ ਵਧਦੀਆਂ ਕੋਸ਼ਿਸ਼ਾਂ 'ਤੇ ਚਿੰਤਾ ਜ਼ਾਹਰ ਕੀਤੀ। ਉਸਨੇ ਔਰਤਾਂ ਅਤੇ ਲੜਕੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ। ਜੇਨੇਵਾ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਭਾਰਤ ਦੇ ਉਪ ਸਥਾਈ ਪ੍ਰਤੀਨਿਧੀ ਰਾਜਦੂਤ ਪੁਨੀਤ ਅਗਰਵਾਲ ਨੇ ਕਿਹਾ, "ਅਫ਼ਗਾਨਿਸਤਾਨ ਦੇ ਇੱਕ ਨਜ਼ਦੀਕੀ ਗੁਆਂਢੀ ਅਤੇ ਲੰਬੇ ਸਮੇਂ ਦੇ ਸਾਂਝੇਦਾਰ ਵਜੋਂ, ਭਾਰਤ ਦੀ ਕੋਸ਼ਿਸ਼ ਦੇਸ਼ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਵਾਪਸੀ ਨੂੰ ਯਕੀਨੀ ਬਣਾਉਣਾ ਹੈ।"

Related Stories

No stories found.
logo
Punjab Today
www.punjabtoday.com