ਐਲੋਨ ਮਸਕ ਨੇ ਕਿਹਾ,ਮਾਨਚੈਸਟਰ ਯੂਨਾਈਟਿਡ ਖਰੀਦ ਰਿਹਾ, ਫਿਰ ਕਿਹਾ ਮਜ਼ਾਕ ਹੈ

ਟੇਸਲਾ ਦੇ ਸੀਈਓ ਮਸਕ ਪਹਿਲਾਂ ਹੀ ਟਵਿੱਟਰ ਨੂੰ ਖਰੀਦਣ ਦੇ ਸੌਦੇ ਤੋਂ ਪਿੱਛੇ ਹਟਣ ਲਈ ਅਮਰੀਕਾ ਵਿੱਚ ਕਾਨੂੰਨੀ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ।
ਐਲੋਨ ਮਸਕ ਨੇ ਕਿਹਾ,ਮਾਨਚੈਸਟਰ ਯੂਨਾਈਟਿਡ ਖਰੀਦ ਰਿਹਾ, ਫਿਰ ਕਿਹਾ ਮਜ਼ਾਕ ਹੈ

ਅਰਬਪਤੀ ਕਾਰੋਬਾਰੀ ਅਤੇ ਟੇਸਲਾ ਕੰਪਨੀ ਦੇ ਸੀਈਓ ਐਲੋਨ ਮਸਕ ਨੇ ਟਵੀਟ ਕਰਕੇ ਹਲਚਲ ਮਚਾ ਦਿੱਤੀ ਹੈ। ਉਸ ਨੇ ਲਿਖਿਆ ਕਿ ਉਹ ਇੰਗਲੈਂਡ ਦੀ ਫੁੱਟਬਾਲ ਟੀਮ ਮਾਨਚੈਸਟਰ ਯੂਨਾਈਟਿਡ ਨੂੰ ਖਰੀਦ ਰਿਹਾ ਹੈ। ਬਾਅਦ ਵਿੱਚ ਉਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਕਿਹਾ ਕਿ ਉਹ ਮਜ਼ਾਕ ਕਰ ਰਿਹਾ ਸੀ।

ਮਸਕ ਨੇ ਕੁਝ ਘੰਟਿਆਂ ਬਾਅਦ ਕਿਹਾ ਕਿ ਇਹ ਸਿਰਫ਼ ਇੱਕ ਮਜ਼ਾਕ ਸੀ। ਮਾਨਚੈਸਟਰ ਯੂਨਾਈਟਿਡ ਦੇ ਬਹੁਤ ਸਾਰੇ ਪ੍ਰਸ਼ੰਸਕ ਕਲੱਬ ਦੇ ਮੌਜੂਦਾ ਮਾਲਕਾਂ ਦਾ ਵਿਰੋਧ ਕਰ ਰਹੇ ਹਨ। ਐਲੋਨ ਮਸਕ ਆਪਣੇ ਟਵੀਟ ਨੂੰ ਲੈਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦੇ ਇੱਕ ਟਵੀਟ ਨੇ ਇੱਕ ਵਾਰ ਫਿਰ ਖਲਬਲੀ ਪੈਦਾ ਕਰ ਦਿੱਤੀ ਹੈ।

ਟੇਸਲਾ ਦੇ ਸੀਈਓ ਮਸਕ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਉਹ ਇੰਗਲਿਸ਼ ਫੁੱਟਬਾਲ ਕਲੱਬ ਮਾਨਚੈਸਟਰ ਯੂਨਾਈਟਿਡ ਨੂੰ ਖਰੀਦਣ ਜਾ ਰਿਹਾ ਹੈ। ਉਸ ਨੇ ਲਿਖਿਆ ਕਿ ਮੈਂ ਮਾਨਚੈਸਟਰ ਯੂਨਾਈਟਿਡ ਨੂੰ ਖਰੀਦ ਰਿਹਾ ਹਾਂ। ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਇਕ ਵਾਰ ਫਿਰ ਇੰਟਰਨੈੱਟ 'ਤੇ ਸਨਸਨੀ ਫੈਲ ਗਈ ਹੈ। ਦਰਅਸਲ, ਐਲੋਨ ਮਸਕ ਹਰ ਰੋਜ਼ ਕਈ ਅਣਕਿਆਸੇ ਕਦਮ ਚੁੱਕਦਾ ਰਹਿੰਦਾ ਹੈ।

ਐਲੋਨ ਮਸਕ ਪਹਿਲਾਂ ਵੀ ਇਸ ਤਰ੍ਹਾਂ ਦੇ ਟਵੀਟ ਕਰ ਚੁੱਕੇ ਹਨ। ਟੇਸਲਾ ਦੇ ਸੀਈਓ ਮਸਕ ਪਹਿਲਾਂ ਹੀ ਟਵਿੱਟਰ ਨੂੰ ਖਰੀਦਣ ਦੇ ਸੌਦੇ ਤੋਂ ਪਿੱਛੇ ਹਟਣ ਲਈ ਅਮਰੀਕਾ ਵਿੱਚ ਕਾਨੂੰਨੀ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਉਹ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਦੇ ਨਿਯਮਤ ਉਪਭੋਗਤਾਵਾਂ ਵਿੱਚੋਂ ਇੱਕ ਹੈ।

ਉਸਨੇ ਆਪਣੇ ਰਾਜਨੀਤਿਕ ਸਬੰਧਾਂ ਬਾਰੇ ਇੱਕ ਟਵੀਟ ਕੀਤਾ ਅਤੇ ਫਿਰ ਇਸਦੇ ਨਾਲ ਇੱਕ ਹੋਰ ਟਵੀਟ ਜੋੜਦਿਆਂ ਕਿਹਾ, 'ਮੈਂ ਵੀ ਮਾਨਚੈਸਟਰ ਯੂਨਾਈਟਿਡ ਨੂੰ ਖਰੀਦਣ ਜਾ ਰਿਹਾ ਹਾਂ। ਮਸਕ ਦੇ ਟਵੀਟ, ਨੇ ਫੁੱਟਬਾਲ ਜਗਤ ਵਿੱਚ ਹਲਚਲ ਮਚਾ ਦਿੱਤੀ ਅਤੇ ਪ੍ਰਸ਼ੰਸਕਾਂ ਨੇ ਉਸਨੂੰ ਪੁੱਛਿਆ ਕਿ ਕੀ ਉਹ ਸੱਚਮੁੱਚ ਗੰਭੀਰ ਸੀ, ਮਸਕ ਨੇ ਬਾਅਦ ਵਿੱਚ ਇੱਕ ਹੋਰ ਟਵੀਟ ਕੀਤਾ, ਨਹੀਂ, ਇਹ ਮਜ਼ਾਕ ਲੰਬੇ ਸਮੇਂ ਤੋਂ ਟਵਿੱਟਰ 'ਤੇ ਚੱਲ ਰਿਹਾ ਹੈ।" ਮੈਂ ਕੋਈ ਸਪੋਰਟਸ ਟੀਮ ਨਹੀਂ ਖਰੀਦਣ ਜਾ ਰਿਹਾ।

ਦਰਅਸਲ, ਇੰਗਲਿਸ਼ ਫੁੱਟਬਾਲ ਕਲੱਬ ਮਾਨਚੈਸਟਰ ਯੂਨਾਈਟਿਡ ਇਸ ਸਮੇਂ ਅਮਰੀਕੀ ਗਲੇਜ਼ਰ ਪਰਿਵਾਰ ਦੇ ਕੰਟਰੋਲ ਵਿਚ ਹੈ। ਮਸਕ ਦੇ ਇਸ ਟਵੀਟ ਤੋਂ ਬਾਅਦ ਗਲੇਜ਼ਰ ਪਰਿਵਾਰ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਦਰਅਸਲ, ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਸੀ, ਕਿ ਐਲੋਨ ਮਸਕ ਆਪਣੇ ਟਵੀਟਸ ਨੂੰ ਲੈ ਕੇ ਕਿੰਨੇ ਗੰਭੀਰ ਹਨ। ਦੂਜੇ ਪਾਸੇ ਇਸ ਟਵੀਟ ਨੇ ਮਾਨਚੈਸਟਰ ਯੂਨਾਈਟਿਡ ਕੈਂਪ ਵਿੱਚ ਹਲਚਲ ਮਚਾ ਦਿੱਤੀ ਸੀ । ਮਸਕ ਦੇ ਇਸ ਟਵੀਟ 'ਤੇ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਤੀਕਿਰਿਆਵਾਂ ਵੀ ਆਈਆਂ।

Related Stories

No stories found.
logo
Punjab Today
www.punjabtoday.com