ਐਲੋਨ ਮਸਕ ਦੀ ਉਦਾਰਤਾ, ਯੂਕਰੇਨ ਦੀ ਬੇਨਤੀ ਤੇ ਪੁਲਾੜ ਤੋਂ ਭੇਜੀ ਮਦਦ

ਯੂਕਰੇਨ ਨੇ ਐਲੋਨ ਮਸਕ ਤੋਂ ਬੇਨਤੀ ਕੀਤੀ ਸੀ , ਕਿ ਸਾਨੂੰ ਯੂਕਰੇਨ ਵਿੱਚ ਸਟਾਰਲਿੰਕ ਸਟੇਸ਼ਨ ਪ੍ਰਦਾਨ ਕਰੋ, ਤਾਂ ਜੋ ਅਸੀਂ ਰੂਸ ਦਾ ਸਾਹਮਣਾ ਕਰ ਸਕੀਏ।
ਐਲੋਨ ਮਸਕ ਦੀ ਉਦਾਰਤਾ, ਯੂਕਰੇਨ ਦੀ ਬੇਨਤੀ ਤੇ ਪੁਲਾੜ ਤੋਂ ਭੇਜੀ ਮਦਦ
Updated on
2 min read

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨੇ ਰੂਸੀ ਹਮਲਿਆਂ ਦਾ ਸਾਹਮਣਾ ਕਰ ਰਹੇ ਯੂਕਰੇਨ ਦੀ ਮਦਦ ਲਈ ਕਦਮ ਚੁੱਕਿਆ ਹੈ। ਯੂਕਰੇਨ ਦੀ ਬੇਨਤੀ 'ਤੇ ਐਲੋਨ ਮਸਕ ਨੇ ਪੁਲਾੜ ਤੋਂ ਸਿੱਧੀ ਮਦਦ ਭੇਜੀ ਹੈ। ਦਰਅਸਲ ਰੂਸੀ ਸਾਈਬਰ ਹਮਲਿਆਂ 'ਚ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਪੂਰਬੀ ਅਤੇ ਦੱਖਣੀ ਸ਼ਹਿਰਾਂ 'ਚ ਇੰਟਰਨੈੱਟ ਸੇਵਾ ਠੱਪ ਹੋ ਗਈ ਸੀ।

ਇਸ ਤੋਂ ਬਾਅਦ ਯੂਕਰੇਨ ਨੇ ਮਸਕ ਤੋਂ ਮਦਦ ਮੰਗੀ ਸੀ , ਜਿਸ ਤੋਂ ਬਾਅਦ ਉਸ ਨੇ ਤੁਰੰਤ ਯੂਕਰੇਨ 'ਚ ਆਪਣੀ ਸਟਾਰਲਿੰਕ ਸਰਵਿਸ ਨੂੰ ਐਕਟੀਵੇਟ ਕਰ ਦਿੱਤਾ। ਯੂਕਰੇਨ ਦੇ ਉਪ ਪ੍ਰਧਾਨ ਮੰਤਰੀ ਮੇਖਾਈਲੋ ਫੇਡੋਰੋਵ ਨੇ ਐਲੋਨ ਮਸਕ ਨੂੰ ਟੈਗ ਕਰਕੇ ਟਵੀਟ ਕੀਤਾ ਕਿ ਸਾਡੇ ਤੇ ਰੂਸ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਸਾਨੂੰ ਤੁਹਾਡੀ ਮਦਦ ਦੀ ਤੁਰੰਤ ਲੋੜ ਹੈ।

ਇਸ ਟਵੀਟ 'ਚ ਲਿਖਿਆ ਗਿਆ ਕਿ ਐਲੋਨ ਮਸਕ, ਤੁਸੀਂ ਮੰਗਲ ਗ੍ਰਹਿ ਤੇ ਘਰ ਬਣਾਉਣ ਦੀ ਯੋਜਨਾ ਬਣਾ ਰਹੇ ਹੋ, ਇੱਥੇ ਰੂਸ ਯੂਕਰੇਨ ਤੇ ਕਬਜ਼ਾ ਕਰ ਰਿਹਾ ਹੈ। ਤੁਹਾਡੇ ਰਾਕੇਟ ਪੁਲਾੜ ਤੋਂ ਸਫਲਤਾਪੂਰਵਕ ਉਤਰ ਰਹੇ ਹਨ, ਪਰ ਰੂਸੀ ਰਾਕੇਟ ਯੂਕਰੇਨ ਵਿੱਚ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਯੂਕਰੇਨ ਵਿੱਚ ਸਟਾਰਲਿੰਕ ਸਟੇਸ਼ਨ ਪ੍ਰਦਾਨ ਕਰੋ, ਤਾਂ ਜੋ ਅਸੀਂ ਰੂਸ ਦਾ ਸਾਹਮਣਾ ਕਰ ਸਕੀਏ।

ਐਲੋਨ ਮਸਕ ਨੇ ਯੂਕਰੇਨੀ ਨੇਤਾ ਦੇ ਇਸ ਟਵੀਟ ਦਾ ਤੁਰੰਤ ਜਵਾਬ ਦਿੱਤਾ। ਉਸਨੇ ਲਿਖਿਆ, ਸਟਾਰਲਿੰਕ ਸੇਵਾ ਹੁਣ ਯੂਕਰੇਨ ਵਿੱਚ ਸਰਗਰਮ ਹੈ। ਕਈ ਹੋਰ ਟਰਮੀਨਲ ਰਸਤੇ ਵਿੱਚ ਹਨ। ਉਸ ਨੇ ਅਰਬਪਤੀ ਉਦਯੋਗਪਤੀ ਮਸਕ ਨੂੰ ਕੁਝ ਸੱਭਿਅਕ ਰੂਸੀ ਲੋਕਾਂ ਨੂੰ ਸਰਕਾਰ ਦੇ ਹਮਲੇ ਵਿਰੁੱਧ ਖੜ੍ਹੇ ਹੋਣ ਲਈ ਸੰਬੋਧਨ ਕਰਨ ਲਈ ਵੀ ਕਿਹਾ।

ਇੰਟਰਨੈਟ ਮਾਨੀਟਰ ਨੈੱਟਬੌਕਸ ਨੇ ਕਿਹਾ ਹੈ ਕਿ ਯੂਕਰੇਨ ਨੇ ਵੀਰਵਾਰ ਤੋਂ ਇੰਟਰਨੈਟ ਸੇਵਾ ਵਿੱਚ ਕਈ ਰੁਕਾਵਟਾਂ ਵੇਖੀਆਂ ਹਨ, ਜਦੋਂ ਰੂਸ ਨੇ ਦੇਸ਼ ਵਿੱਚ ਫੌਜੀ ਗਤੀਵਿਧੀਆਂ ਸ਼ੁਰੂ ਕੀਤੀਆਂ ਸਨ। ਸਟਾਰਲਿੰਕ 2,000 ਤੋਂ ਵੱਧ ਸੈਟੇਲਾਈਟਾਂ ਦਾ ਇੱਕ ਕਲੱਸਟਰ ਚਲਾਉਂਦਾ ਹੈ, ਜਿਸਦਾ ਉਦੇਸ਼ ਪੂਰੇ ਗ੍ਰਹਿ ਵਿੱਚ ਇੰਟਰਨੈਟ ਪਹੁੰਚ ਪ੍ਰਦਾਨ ਕਰਨਾ ਹੈ।

ਕੰਪਨੀ ਨੇ ਸ਼ੁੱਕਰਵਾਰ ਨੂੰ 50 ਸਟਾਰਲਿੰਕ ਸੈਟੇਲਾਈਟ ਲਾਂਚ ਕੀਤੇ ਸਨ ਅਤੇ ਹੁਣ ਹੋਰ ਧਰਤੀ ਦੇ ਪੰਧ ਵਿੱਚ ਲਿਆਂਦਾ ਜਾਵੇਗਾ। ਇਸ ਤੋਂ ਪਹਿਲਾ ਉਦਯੋਗਪਤੀ ਐਲੋਨ ਮਸਕ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਕੰਪਨੀ ਸਪੇਸਐਕਸ ਦੀ ਸਟਾਰਲਿੰਕ ਸੈਟੇਲਾਈਟ ਬ੍ਰਾਡਬੈਂਡ ਸੇਵਾ ਯੂਕਰੇਨ ਵਿੱਚ ਸਰਗਰਮ ਹੋ ਗਈ ਹੈ।

Related Stories

No stories found.
logo
Punjab Today
www.punjabtoday.com