ਜਦੋਂ ਮਸਕ ਨੂੰ ਮਿਲਣ ਜਾਂਦੀ ਹਾਂ ਤਾਂ ਗੈਰੇਜ 'ਚ ਸੌਣਾ ਪੈਂਦਾ : ਮਸਕ ਦੀ ਮਾਂ

ਇਕ ਇੰਟਰਵਿਊ 'ਚ ਐਲੋਨ ਮਸਕ ਨੇ ਅਪ੍ਰੈਲ 'ਚ ਦੱਸਿਆ ਸੀ, ਕਿ ਉਨ੍ਹਾਂ ਦਾ ਕੋਈ ਘਰ ਨਹੀਂ ਹੈ। ਉਹ ਆਪਣੇ ਦੋਸਤਾਂ ਦੇ ਘਰ 'ਚ ਰਹਿੰਦਾ ਹੈ।
ਜਦੋਂ ਮਸਕ ਨੂੰ ਮਿਲਣ ਜਾਂਦੀ ਹਾਂ ਤਾਂ ਗੈਰੇਜ 'ਚ ਸੌਣਾ ਪੈਂਦਾ : ਮਸਕ ਦੀ ਮਾਂ
Updated on
2 min read

ਐਲੋਨ ਮਸਕ ਦੀ ਮਾਂ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ, ਕਿ ਜਦੋਂ ਵੀ ਉਹ ਆਪਣੇ ਅਰਬਪਤੀ ਪੁੱਤਰ ਨੂੰ ਮਿਲਣ ਜਾਂਦੀ ਹੈ ਤਾਂ ਉਸਨੂੰ ਬੈੱਡਰੂਮ ਦੇ ਆਰਾਮ ਨੂੰ ਛੱਡ ਕੇ "ਗੈਰਾਜ ਵਿੱਚ ਸੌਣਾ" ਪੈਂਦਾ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਕਿਸੇ ਪਹਿਚਾਣ ਦੇ ਮੋਹਤਾਜ਼ ਨਹੀਂ ਹੈ। ਪਰ ਉਸ ਦੀ ਮਾਂ ਨੇ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ।

ਇੱਕ ਮੀਡੀਆ ਇੰਟਰਵਿਊ ਵਿੱਚ ਐਲੋਨ ਮਸਕ ਦੀ ਮਾਂ ਮੇਈ ਮਸਕ ਨੇ ਦੱਸਿਆ ਕਿ ਜਦੋਂ ਵੀ ਉਹ ਐਲੋਨ ਮਸਕ ਨੂੰ ਮਿਲਣ ਜਾਂਦੀ ਹੈ ਤਾਂ ਉਸਨੂੰ ਗੈਰੇਜ ਵਿੱਚ ਸੌਣਾ ਪੈਂਦਾ ਹੈ। ਉਸਨੇ ਦੱਸਿਆ ਕਿ ਉਹ ਟੈਕਸਾਸ ਵਿੱਚ ਪੁੱਤਰ ਐਲਨ ਨੂੰ ਮਿਲਣ ਜਾਂਦੀ ਹੈ ਅਤੇ ਇਹ ਉਹ ਥਾਂ ਹੈ, ਜਿੱਥੇ ਸਪੇਸਐਕਸ ਦਾ ਮੁੱਖ ਦਫਤਰ ਹੈ। ਉਸਨੇ ਇਸ਼ਾਰਾ ਕੀਤਾ ਕਿ ਤੁਹਾਡੇ ਕੋਲ ਰਾਕੇਟ ਸਾਈਟ ਦੇ ਨੇੜੇ ਇੱਕ ਸ਼ਾਨਦਾਰ ਘਰ ਨਹੀਂ ਹੋ ਸਕਦਾ। ਹਾਲਾਂਕਿ ਉਸ ਨੇ ਪੂਰੀ ਗੱਲ ਸਪੱਸ਼ਟ ਨਹੀਂ ਕੀਤੀ, ਪਰ ਮੇਈ ਮਸਕ ਨੇ ਕਿਹਾ ਕਿ ਉਸ ਨੂੰ ਆਪਣੇ ਪੁੱਤਰ ਦੀ ਜਾਇਦਾਦ ਆਦਿ ਵਿਚ ਕੋਈ ਦਿਲਚਸਪੀ ਨਹੀਂ ਹੈ।

ਐਲੋਨ ਮਸਕ ਦੀ ਮਾਂ ਮੇਈ ਮਸਕ 74 ਸਾਲ ਦੀ ਹੈ ਅਤੇ ਉਹ ਇੱਕ ਮਾਡਲ ਅਤੇ ਕਾਰਕੁਨ ਵੀ ਹੈ। ਇਕ ਇੰਟਰਵਿਊ 'ਚ ਐਲੋਨ ਮਸਕ ਨੇ ਅਪ੍ਰੈਲ 'ਚ ਦੱਸਿਆ ਸੀ, ਕਿ ਉਨ੍ਹਾਂ ਦਾ ਕੋਈ ਘਰ ਨਹੀਂ ਹੈ। ਉਹ ਆਪਣੇ ਦੋਸਤਾਂ ਦੇ ਘਰ 'ਚ ਰਹਿੰਦਾ ਹੈ। ਉਸਨੇ TED ਦੇ ਮੁਖੀ ਕ੍ਰਿਸ ਐਂਡਰਸਨ ਨਾਲ ਇੱਕ ਇੰਟਰਵਿਊ ਵਿੱਚ ਇਹ ਖੁਲਾਸਾ ਕੀਤਾ। ਉਸ ਨੇ ਫਿਰ ਕਿਹਾ ਕਿ ਮੇਰੇ ਕੋਲ ਅਜੇ ਆਪਣਾ ਘਰ ਵੀ ਨਹੀਂ ਹੈ। ਮੈਂ ਅਸਲ ਵਿੱਚ ਆਪਣੇ ਦੋਸਤਾਂ ਨਾਲ ਰਹਿ ਰਿਹਾ ਹਾਂ।

ਮਸਕ ਨੇ ਬਾਅਦ ਵਿੱਚ ਖੁਲਾਸਾ ਕੀਤਾ ਕਿ ਉਸਦਾ ਬੋਕਾ ਚਿਕਾ ਵਿੱਚ ਇੱਕ ਨਿਵਾਸ ਸੀ, ਜੋ ਉਸਨੇ ਸਪੇਸਐਕਸ ਤੋਂ $50,000 ਵਿੱਚ ਕਿਰਾਏ 'ਤੇ ਲਿਆ ਸੀ। 2020 ਵਿੱਚ, ਉਸਨੇ ਆਪਣੀਆਂ ਸਾਰੀਆਂ ਜਾਇਦਾਦਾਂ ਵੇਚਣ ਲਈ ਕਿਹਾ ਸੀ। ਐਲੋਨ ਮਸਕ ਦੇ 9 ਬੱਚੇ ਹਨ। ਇਸ ਤੋਂ ਪਹਿਲਾਂ ਐਲੋਨ ਮਸਕ ਦੇ ਆਪਣੀ ਸਾਬਕਾ ਪਤਨੀ ਕੈਨੇਡੀਅਨ ਲੇਖਿਕਾ ਜਸਟਿਨ ਵਿਲਸਨ ਤੋਂ 5 ਬੱਚੇ ਹਨ। ਇਸ ਦੇ ਨਾਲ ਹੀ, ਉਸ ਦੀ ਪ੍ਰੇਮਿਕਾ ਕੈਨੇਡੀਅਨ ਗਾਇਕ ਗ੍ਰੀਮਜ਼ ਤੋਂ ਉਸ ਦੇ ਦੋ ਬੱਚੇ ਹਨ, ਇਹ ਇਕ ਪੁੱਤਰ ਅਤੇ ਧੀ ਹਨ। ਇਸ ਦੇ ਨਾਲ ਹੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ, ਕਿ ਉਨ੍ਹਾਂ ਦੀ ਕੰਪਨੀ ਦੇ ਇੱਕ ਚੋਟੀ ਦੇ ਕਾਰਜਕਾਰੀ ਸ਼ਿਵੋਨ ਜਿਲਿਸ ਨੇ ਪਿਛਲੇ ਸਾਲ ਮਸਕ ਦੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਸੀ।

Related Stories

No stories found.
logo
Punjab Today
www.punjabtoday.com