ਮੇਰਾ ਪਿਓ ਕਦੇ ਨਾ ਸੁਧਰਨ ਵਾਲਾ ਬੰਦਾ, ਬੁਰੇ ਕੰਮ ਨਹੀਂ ਛੱਡਦਾ : ਐਲੋਨ ਮਸਕ

ਐਲੋਨ ਮਸਕ ਨੇ ਮੈਗਜ਼ੀਨ ਨੂੰ ਦੱਸਿਆ ਕਿ ਉਸਨੇ (ਇਰੋਲ) ਲਗਭਗ ਹਰ ਉਹ ਬੁਰਾ ਕੰਮ ਕੀਤਾ ਹੈ, ਜਿਸਦੀ ਤੁਸੀਂ ਕਲਪਨਾ ਕਰ ਸਕਦੇ ਹੋ।
ਮੇਰਾ ਪਿਓ ਕਦੇ ਨਾ ਸੁਧਰਨ ਵਾਲਾ ਬੰਦਾ, ਬੁਰੇ ਕੰਮ ਨਹੀਂ ਛੱਡਦਾ : ਐਲੋਨ ਮਸਕ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਆਏ ਦਿਨ ਚਰਚਾ 'ਚ ਰਹਿੰਦੇ ਹਨ। ਇਸ ਵਾਰ ਟੇਸਲਾ ਦੇ ਸੀਈਓ ਮਸਕ ਇੱਕ ਖਾਸ ਕਾਰਨ ਕਰਕੇ ਚਰਚਾ ਵਿੱਚ ਹਨ। ਇਸ ਵਾਰ ਕਾਰਣ ਹੈ ਉਸ ਦੇ ਬਜ਼ੁਰਗ ਪਿਤਾ ਐਰੋਲ ਮਸਕ।

ਦਰਅਸਲ, ਐਲੋਨ ਮਸਕ ਨੇ ਇੱਕ ਟਵੀਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਦੀਆਂ ਬੁਰੀਆਂ ਆਦਤਾਂ ਦਾ ਜ਼ਿਕਰ ਕੀਤਾ ਹੈ। ਮਸਕ ਨੇ ਆਪਣੇ ਟਵੀਟ 'ਚ ਐਰੋਲ ਮਸਕ ਨੂੰ ਅਜਿਹਾ ਆਦਮੀ ਦੱਸਿਆ ਹੈ ਜੋ ਕਦੇ ਵੀ ਨਹੀਂ ਸੁਧਰਦਾ। ਐਲੋਨ ਮਸਕ ਨੇ ਆਪਣੇ ਟਵੀਟ ਵਿੱਚ ਦੱਸਿਆ ਹੈ ਕਿ ਜਦੋਂ 90 ਦੇ ਦਹਾਕੇ ਵਿੱਚ ਐਰੋਲ ਦਾ ਪੈਸਾ ਖਤਮ ਹੋ ਗਿਆ ਸੀ। ਫਿਰ ਮੈਂ ਅਤੇ ਮੇਰੇ ਭਰਾ ਨੇ ਬੁਰੀ ਆਦਤ ਛੱਡਣ ਦੀ ਸ਼ਰਤ 'ਤੇ ਐਰੋਲ ਦੀ ਮਦਦ ਕੀਤੀ, ਪਰ ਉਹ ਸੁਧਰਿਆ ਨਹੀਂ।

ਦੱਸ ਦੇਈਏ ਕਿ ਐਲੋਨ ਮਸਕ ਨੇ ਇਹ ਗੱਲਾਂ ਅਮਰੀਕਾ ਦੇ ਸਾਬਕਾ ਲੇਬਰ ਸੈਕਟਰੀ ਰੌਬਰਟ ਰੀਚ ਦੇ ਟਵੀਟ ਦੇ ਜਵਾਬ ਵਿੱਚ ਦਿੱਤੀਆਂ ਹਨ। ਅਰਬਪਤੀ ਐਲੋਨ ਮਸਕ ਨੇ ਆਪਣੇ ਟਵੀਟ ਵਿੱਚ ਲਿਖਿਆ, "90 ਦੇ ਦਹਾਕੇ ਵਿੱਚ ਈਰੋਲ ਦਾ ਪੈਸਾ ਖਤਮ ਹੋ ਗਿਆ। ਮੈਂ ਅਤੇ ਮੇਰੇ ਭਰਾ ਨੇ ਉਦੋਂ ਤੋਂ ਦੱਖਣੀ ਅਫਰੀਕਾ ਵਿੱਚ ਉਸਦੀ ਅਤੇ ਉਸਦੇ ਵੱਡੇ ਪਰਿਵਾਰ (ਜੋ ਕਿ ਵਧਦਾ ਰਿਹਾ) ਆਰਥਿਕ ਤੌਰ 'ਤੇ ਸਹਾਇਤਾ ਕੀਤੀ ਹੈ, ਇਸ ਸ਼ਰਤ 'ਤੇ ਕਿ ਉਹ ਬੁਰਾ ਨਹੀਂ ਕਰੇਗਾ। ਬਦਕਿਸਮਤੀ ਨਾਲ, ਉਸਨੇ ਦੁਬਾਰਾ ਮਾੜੇ ਕੰਮ ਕੀਤੇ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਟੇਸਲਾ ਅਤੇ ਸਪੇਸਐਕਸ ਸੀਈਓ ਦਾ "ਮਾੜੀਆਂ ਆਦਤਾਂ" ਤੋਂ ਕੀ ਮਤਲਬ ਸੀ।

ਐਲੋਨ ਮਸਕ ਅਕਸਰ ਆਪਣੇ ਪਿਤਾ ਨਾਲ ਆਪਣੇ ਵਿਵਾਦਪੂਰਨ ਸਬੰਧਾਂ ਬਾਰੇ ਸ਼ੇਅਰ ਕਰਦੇ ਹਨ। 2017 ਵਿੱਚ ਰੋਲਿੰਗ ਸਟੋਨ ਮੈਗਜ਼ੀਨ ਨਾਲ ਇੱਕ ਇੰਟਰਵਿਊ ਵਿੱਚ, ਐਲੋਨ ਮਸਕ ਨੇ ਆਪਣੇ ਪਿਤਾ ਨੂੰ ਇੱਕ "ਭਿਆਨਕ ਮਨੁੱਖ" ਦੱਸਿਆ ਸੀ। ਮਸਕ ਨੇ ਮੈਗਜ਼ੀਨ ਨੂੰ ਦੱਸਿਆ ਕਿ ਉਸਨੇ (ਇਰੋਲ) ਲਗਭਗ ਹਰ ਉਹ ਬੁਰਾ ਕੰਮ ਕੀਤਾ ਹੈ, ਜਿਸਦੀ ਤੁਸੀਂ ਕਲਪਨਾ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਰਾਬਰਟ ਰੀਚ ਨੇ ਆਪਣੇ ਟਵੀਟ ਵਿੱਚ ਲਿਖਿਆ ਸੀ ਕਿ ਐਲੋਨ ਮਸਕ, ਜੇਫ ਬੇਜੋਸ ਅਤੇ ਬਿਲ ਗੇਟਸ ਵਰਗੇ ਕਈ ਅਜਿਹੇ ਅਰਬਪਤੀ ਹਨ ਜੋ ਕਾਰੋਬਾਰ ਦੀ ਸ਼ੁਰੂਆਤ ਵਿੱਚ ਦੂਜਿਆਂ 'ਤੇ ਨਿਰਭਰ ਸਨ। ਉਨ੍ਹਾਂ ਲਈ 'ਸਵੈ ਮੇਡ ਅਰਬਪਤੀ' ਮਹਿਜ਼ ਇੱਕ ਮਿੱਥ ਹੈ। ਉਹ ਲਿਖਦਾ ਹੈ ਕਿ ਐਲੋਨ ਮਸਕ ਇੱਕ ਅਜਿਹੇ ਪਰਿਵਾਰ ਤੋਂ ਆਉਂਦਾ ਹੈ ਜਿਸ ਕੋਲ ਦੱਖਣੀ ਅਫ਼ਰੀਕਾ ਵਿੱਚ ਬਹੁਤ ਸਾਰਾ ਪੈਸਾ ਸੀ।

Related Stories

No stories found.
logo
Punjab Today
www.punjabtoday.com