ਪੁਤਿਨ ਦੇ ਕਰੀਬੀ ਨੇ ਦਿੱਤੀ ਧਮਕੀ,ਮਸਕ ਨੇ ਕਿਹਾ- ਮੇਰੀ ਰਹੱਸਮਈ ਮੌਤ ਹੋ ਸਕਦੀ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਰੀਬੀ ਸਹਿਯੋਗੀ ਰੋਗੋਜਿਨ ਨੇ ਮਸਕ ਨੂੰ ਧਮਕੀ ਦਿੱਤੀ ਸੀ, ਕਿ ਉਹ ਯੂਕਰੇਨੀ ਸੈਨਿਕਾਂ ਨੂੰ ਮਿਲਟਰੀ ਸੰਚਾਰ ਉਪਕਰਨ ਮੁਹੱਈਆ ਕਰਵਾ ਕੇ ਗਲਤੀ ਕਰ ਰਿਹਾ ਹੈ।
ਪੁਤਿਨ ਦੇ ਕਰੀਬੀ ਨੇ ਦਿੱਤੀ ਧਮਕੀ,ਮਸਕ ਨੇ ਕਿਹਾ- ਮੇਰੀ ਰਹੱਸਮਈ ਮੌਤ ਹੋ ਸਕਦੀ

ਮਸਕ ਸੋਸ਼ਲ ਮੀਡਿਆ ਤੇ ਬਹੁੱਤ ਜ਼ਿਆਦਾ ਐਕਟਿਵ ਰਹਿੰਦੇ ਹਨ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੇਸਲਾ ਦੇ ਸੀਈਓ ਐਲੋਨ ਮਸਕ ਹਰ ਰੋਜ਼ ਟਵੀਟ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ,ਪਰ ਇਸ ਵਾਰ ਉਨ੍ਹਾਂ ਨੇ ਇੱਕ ਗੰਭੀਰ ਟਵੀਟ ਕੀਤਾ ਹੈ। ਇਸ ਵਿੱਚ ਉਸ ਨੇ ਰਹੱਸਮਈ ਹਾਲਾਤ ਵਿੱਚ ਆਪਣੀ ਮੌਤ ਦੀ ਗੱਲ ਕਹੀ ਹੈ।

ਮਸਕ ਦਾ ਇਹ ਟਵੀਟ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਇੱਕ ਸਹਿਯੋਗੀ ਦੇ ਧਮਕੀ ਭਰੇ ਬਿਆਨ ਤੋਂ ਬਾਅਦ ਆਇਆ ਹੈ। ਮਸਕ ਨੇ ਲਿਖਿਆ ਕਿ 'ਜੇ ਮੈਂ ਰਹੱਸਮਈ ਹਾਲਤਾਂ ਵਿਚ ਮਰਦਾ ਹਾਂ ਤੇ ਇਸ ਲਈ ਰੂਸ ਜਿੰਮੇਵਾਰ ਹੋਵੇਗਾ ਅਤੇ ਮਸਕ ਨੇ ਰੂਸੀ ਮੀਡੀਆ ਦੇ ਦਿੱਤੇ ਬਿਆਨ ਨੂੰ ਵੀ ਸਾਂਝਾ ਕੀਤਾ'। ਇਸ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਰੀਬੀ ਸਹਿਯੋਗੀ ਰੋਗੋਜਿਨ ਨੇ ਮਸਕ ਨੂੰ ਧਮਕੀ ਦਿੱਤੀ ਸੀ, ਕਿ ਉਹ ਯੂਕਰੇਨੀ ਸੈਨਿਕਾਂ ਨੂੰ ਮਿਲਟਰੀ ਸੰਚਾਰ ਉਪਕਰਨ ਮੁਹੱਈਆ ਕਰਵਾ ਕੇ ਗਲਤੀ ਕਰ ਰਿਹਾ ਹੈ ।

ਰੋਗੋਜਿਨ ਨੇ ਅੱਗੇ ਕਿਹਾ, 'ਏਲੋਨ ਮਸਕ ਇਸ ਤਰ੍ਹਾਂ ਯੂਕਰੇਨ ਵਿੱਚ ਫਾਸ਼ੀਵਾਦੀ ਤਾਕਤਾਂ ਨੂੰ ਫੌਜੀ ਸਾਜ਼ੋ-ਸਾਮਾਨ ਦੀ ਸਪਲਾਈ ਕਰਨ ਵਿੱਚ ਸ਼ਾਮਲ ਹੈ। ਇਸ ਲਈ ਉਹ ਜਵਾਬਦੇਹ ਹੋਵੇਗਾ, ਭਾਵੇਂ ਉਹ ਆਪਣੇ ਆਪ ਨੂੰ ਕਿੰਨਾ ਵੀ ਮੂਰਖ ਬਣਾਉਣ ਦੀ ਕੋਸ਼ਿਸ਼ ਕਰੇ। ਮਸਕ ਨੇ ਰੋਗੋਜਿਨ ਦੇ ਬਿਆਨ ਨੂੰ ਸਾਂਝਾ ਕਰਦੇ ਹੋਏ ਲਿਖਿਆ, 'ਨਾਜ਼ੀ ਸ਼ਬਦ ਦਾ ਮਤਲਬ ਇਹ ਨਹੀਂ ਹੈ, ਕਿ ਉਹ ਉਹੀ ਕਰਦਾ ਹੈ ਜੋ ਉਹ ਸੋਚਦਾ ਹੈ'।

ਫਰਵਰੀ ਵਿੱਚ, ਰੂਸੀ ਸੈਨਿਕਾਂ ਨੇ ਯੂਕਰੇਨ ਵਿੱਚ ਇੱਕ ਇੰਟਰਨੈਟ ਸਹੂਲਤ ਨੂੰ ਤਬਾਹ ਕਰ ਦਿੱਤਾ ਸੀ। ਉਦੋਂ ਤੋਂ, ਮਸਕ ਦੀ ਕੰਪਨੀ ਸਪੇਸਐਕਸ ਯੂਕਰੇਨ ਵਿੱਚ ਇੰਟਰਨੈਟ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ ਅਤੇ ਸੈਨਿਕਾਂ ਦੀ ਮਦਦ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਟੇਸਲਾ ਦੇ ਸੀਈਓ ਨੂੰ ਯੁੱਧ ਦੇ ਵਿਚਕਾਰ ਯੂਕਰੇਨ ਦੀ ਮਦਦ ਕਰਨ ਲਈ ਰੂਸ ਤੋਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਹੱਸਮਈ ਹਾਲਾਤਾਂ 'ਚ ਹੋਈ ਮੌਤ 'ਤੇ ਮਸਕ ਦੇ ਟਵੀਟ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ।

ਕੁਝ ਯੂਜ਼ਰਸ ਉਸ ਨੂੰ ਟ੍ਰੋਲ ਵੀ ਕਰ ਰਹੇ ਹਨ। ਇੱਕ ਨੇ ਪੁੱਛਿਆ ਕਿ ਕੀ ਮਸਕ ਸ਼ਰਾਬੀ ਸੀ। ਇਕ ਹੋਰ ਨੇ ਕਿਹਾ ਕਿ ਦੁਨੀਆ ਨੂੰ ਇਸ ਸਮੇਂ ਮਸਕ ਦੀ ਬਹੁਤ ਜ਼ਰੂਰਤ ਹੈ, ਇਸ ਲਈ ਉਹ ਇੰਨੀ ਜਲਦੀ ਨਹੀਂ ਜਾ ਸਕਦਾ। ਇਕ ਯੂਜ਼ਰ ਨੇ ਲਿਖਿਆ ਕਿ ਕੀ ਤੁਹਾਡੇ ਚਲੇ ਜਾਣ ਤੋਂ ਬਾਅਦ ਮੈਂ ਟਵਿਟਰ ਰੱਖ ਸਕਦਾ ਹਾਂ। ਮਸਕ ਨੇ ਪਿਛਲੇ ਮਹੀਨੇ 44 ਬਿਲੀਅਨ ਡਾਲਰ ਵਿੱਚ ਟਵਿਟਰ ਨੂੰ ਖਰੀਦਣ ਦਾ ਸੌਦਾ ਕੀਤਾ ਸੀ।

Related Stories

No stories found.
logo
Punjab Today
www.punjabtoday.com