ਅਮਰੀਕੀ ਦਬਾਅ ਅੱਗੇ ਨਹੀਂ ਝੁਕੇਗਾ ਸਾਊਦੀ ਅਰਬ

ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਤੇਲ ਦੀ ਸਪਲਾਈ ਨਾ ਵਧਾਉਣ ਦੇ ਫੈਸਲੇ 'ਤੇ ਕਾਇਮ ਹਨ
ਅਮਰੀਕੀ ਦਬਾਅ ਅੱਗੇ ਨਹੀਂ ਝੁਕੇਗਾ ਸਾਊਦੀ ਅਰਬ

ਅਮਰੀਕਾ ਅਤੇ ਉਸਦੇ ਦੋਸਤ ਦੇਸ਼ ਸਾਊਦੀ ਅਰਬ ਦੇ ਰਿਸ਼ਤਿਆਂ 'ਚ ਤਣਾਅ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ਅਤੇ ਸਾਊਦੀ ਅਰਬ ਵਿਚਾਲੇ ਇਹ ਹਾਲਾਤ ਤੇਲ ਕਾਰਨ ਵਧੇ ਹਨ। ਕਰੋਨਾ ਮਹਾਮਾਰੀ ਕਾਰਨ ਕੱਚੇ ਤੇਲ ਦੇ ਉਤਪਾਦਨ ਨੂੰ ਲੈ ਕੇ ਪ੍ਰਮੁੱਖ ਤੇਲ ਉਤਪਾਦਕ ਦੇਸ਼ਾਂ ਵੱਲੋਂ ਅਪਣਾਈ ਗਈ ਰਣਨੀਤੀ ਨੇ ਅਮਰੀਕਾ ਦੇ ਹਾਲਾਤ ਵਿਗਾੜ ਦਿਤੇ ਹਨ। ਅਮਰੀਕੀ ਪ੍ਰਸ਼ਾਸਨ ਦੀਆਂ ਕਈ ਬੇਨਤੀਆਂ ਦੇ ਬਾਵਜੂਦ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਤੇਲ ਦੀ ਸਪਲਾਈ ਨਾ ਵਧਾਉਣ ਦੇ ਫੈਸਲੇ 'ਤੇ ਕਾਇਮ ਹਨ।

ਅਮਰੀਕਾ ਨੇ ਐਲਾਨ ਕੀਤਾ ਸੀ, ਕਿ ਉਹ ਪੈਟਰੋਲ ਦੀਆਂ ਕੀਮਤਾਂ ਨੂੰ ਘਟਾਉਣ ਲਈ ਆਪਣੇ 'ਰਣਨੀਤਕ ਭੰਡਾਰਾਂ' ਤੋਂ 50 ਮਿਲੀਅਨ ਬੈਰਲ ਕੱਚਾ ਤੇਲ ਛੱਡੇਗਾ, ਜਿਸ ਨਾਲ ਉਹ ਅਮਰੀਕਾ ਦੀ ਮਦਦ ਕਰ ਸਕੇਗਾ ਤਾਂ ਜੋ ਇਸ ਨਾਲ ਅਮਰੀਕੀ ਲੋਕਾਂ ਨੂੰ ਰਾਹਤ ਮਿਲ ਸਕੇ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਇਸ ਵੱਡੇ ਕਦਮ ਨਾਲ ਬਾਜ਼ਾਰ 'ਚ ਤੇਲ ਦੀ ਸਪਲਾਈ 'ਚ ਕਾਫੀ ਵਾਧਾ ਹੋਵੇਗਾ।ਕੱਚੇ ਤੇਲ ਦੇ ਇਹ ਪ੍ਰਮੁੱਖ ਉਤਪਾਦਕ ਦੇਸ਼ ਤੇਲ ਦੀਆਂ ਕੀਮਤਾਂ ਵਧਾਉਣ ਲਈ ਬਾਜ਼ਾਰ ਨੂੰ ਕੰਟਰੋਲ 'ਚ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।

ਹਾਲਾਂਕਿ, ਕੋਰੋਨਾ ਮਹਾਮਾਰੀ ਦਾ ਪ੍ਰਭਾਵ ਘੱਟ ਹੋਣ ਤੋਂ ਬਾਅਦ, ਅਮਰੀਕਾ ਨੇ ਲਗਾਤਾਰ ਇਨ੍ਹਾਂ ਦੇਸ਼ਾਂ ਨੂੰ ਤੇਲ ਉਤਪਾਦਨ ਤੇਜ਼ੀ ਨਾਲ ਵਧਾਉਣ ਦੀ ਬੇਨਤੀ ਕੀਤੀ ਹੈ। ਪਰ ਇਨ੍ਹਾਂ ਦੇਸ਼ਾਂ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਹੌਲੀ-ਹੌਲੀ ਅਤੇ ਸੀਮਤ ਮਾਤਰਾ ਵਿੱਚ ਆਪਣਾ ਉਤਪਾਦਨ ਵਧਾਉਣਗੇ। ਅਮਰੀਕਾ ਵਿੱਚ ਮਹਿੰਗਾਈ 30 ਸਾਲਾਂ ਦੇ ਉੱਚੇ ਪੱਧਰ ਵੱਲ ਵਧ ਰਹੀ ਹੈ ਅਤੇ ਗੈਸੋਲੀਨ ਦੀਆਂ ਕੀਮਤਾਂ ਵੀ ਲਗਾਤਾਰ ਵੱਧ ਰਹੀਆਂ ਹਨ।

ਅਕਤੂਬਰ ਦੇ ਮਹੀਨੇ ਵਿੱਚ, ਬਿਡੇਨ ਨੇ ਕਿਹਾ ਕਿ ਰੂਸ ਅਤੇ ਸਾਊਦੀ ਅਰਬ ਵਰਗੇ ਤੇਲ ਉਤਪਾਦਕ ਦੇਸ਼ਾਂ ਨੇ ਵੱਧ ਤੋਂ ਵੱਧ ਤੇਲ ਪੰਪ ਨਾ ਕਰਨ ਦਾ ਫੈਸਲਾ ਕੀਤਾ ਹੈ, ਜਿਸ ਕਾਰਨ ਅਸੀਂ ਗੈਸੋਲੀਨ ਦੀ ਕਮੀ ਮਹਿਸੂਸ ਕਰ ਰਹੇ ਹਾਂ, ਜ਼ਿਕਰਯੋਗ ਹੈ ਕਿ ਬਿਡੇਨ ਨੇ ਹੁਣ ਤੱਕ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਨਹੀਂ ਕੀਤੀ ਹੈ। ਬਿਡੇਨ ਨੇ ਸਾਊਦੀ ਕਿੰਗ ਯਾਨੀ ਉਸਦੇ ਪਿਤਾ ਨਾਲ ਗੱਲ ਕੀਤੀ ਸੀ। ਪਰ ਬਿਡੇਨ ਨੇ ਹੁਣ ਤੱਕ ਕ੍ਰਾਊਨ ਪ੍ਰਿੰਸ ਨਾਲ ਸਿੱਧੇ ਤੌਰ 'ਤੇ ਗਲਬਾਤ ਨਹੀਂ ਕੀਤੀ ਹੈ।

Related Stories

No stories found.
logo
Punjab Today
www.punjabtoday.com