ਟੈਕਸਾਸ 'ਚ ਭਾਰਤੀ ਔਰਤਾਂ 'ਤੇ ਨਸਲੀ ਹਮਲਾ,ਔਰਤ ਨੇ ਕੀਤੀ ਬਦਸਲੂਕੀ, ਮਾਰੇ ਥੱਪੜ

ਭਾਰਤੀ ਔਰਤਾਂ ਨੇ ਦੱਸਿਆ ਕਿ ਜਦੋਂ ਅਸੀਂ ਰੈਸਟੋਰੈਂਟ ਤੋਂ ਬਾਹਰ ਨਿਕਲ ਕੇ ਆਪਣੀ ਕਾਰ ਵੱਲ ਜਾ ਰਹੇ ਸੀ ਤਾਂ ਇੱਕ ਸ਼ਰਾਬੀ ਔਰਤ ਸਾਡੇ ਕੋਲ ਆਈ, ਉਸ ਨੇ ਸਾਡੇ ਦੋਸਤਾਂ 'ਤੇ ਨਸਲੀ ਟਿੱਪਣੀਆਂ ਕੀਤੀਆਂ ਅਤੇ ਸਾਡੇ 'ਤੇ ਸਰੀਰਕ ਹਮਲਾ ਵੀ ਕੀਤਾ।
ਟੈਕਸਾਸ 'ਚ ਭਾਰਤੀ ਔਰਤਾਂ 'ਤੇ ਨਸਲੀ ਹਮਲਾ,ਔਰਤ ਨੇ ਕੀਤੀ ਬਦਸਲੂਕੀ, ਮਾਰੇ ਥੱਪੜ
Updated on
2 min read

ਅਮਰੀਕਾ 'ਚ ਕੁੱਝ ਭਾਰਤੀ ਔਰਤਾਂ 'ਤੇ ਨਸਲੀ ਹਮਲਾ ਹੋਇਆ ਹੈ। ਅਮਰੀਕਾ ਦੇ ਟੈਕਸਾਸ 'ਚ ਭਾਰਤੀ-ਅਮਰੀਕੀ ਔਰਤਾਂ 'ਤੇ ਨਸਲੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਡਾਊਨਟਾਊਨ ਪਲੈਨੋ ਵਿੱਚ ਸਿਕਸਟੀ ਵਾਈਨਜ਼ ਰੈਸਟੋਰੈਂਟ ਦੇ ਬਾਹਰ ਚਾਰ ਔਰਤਾਂ ਭਾਰਤੀ ਲਹਿਜ਼ੇ ਵਿੱਚ ਗੱਲਾਂ ਕਰ ਰਹੀਆਂ ਸਨ।

ਇਸ ਦੇ ਨਾਲ ਹੀ ਮੈਕਸੀਕਨ-ਅਮਰੀਕੀ ਔਰਤ ਨੇ ਉਸ 'ਤੇ ਨਸਲੀ ਟਿੱਪਣੀਆਂ ਅਤੇ ਗਾਲ੍ਹਾਂ ਕੱਢੀਆਂ। ਔਰਤ ਨੇ ਭਾਰਤੀ ਔਰਤ ਨੂੰ ਥੱਪੜ ਵੀ ਮਾਰਿਆ। ਇਹ ਘਟਨਾ 24 ਅਗਸਤ ਦੀ ਹੈ, ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ 'ਚੋਂ ਇਕ ਭਾਰਤੀ ਔਰਤ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਦੋਸ਼ੀ ਔਰਤ ਨੂੰ ਭਾਰਤੀ ਔਰਤਾਂ ਦੇ ਇਕ ਸਮੂਹ ਨੂੰ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ, 'ਮੈਂ ਤੁਹਾਨੂੰ ਭਾਰਤੀਆਂ ਨੂੰ ਨਫਰਤ ਕਰਦੀ ਹਾਂ। ਤੁਸੀਂ ਇਸ ਦੇਸ਼ ਵਿੱਚ ਭਰੇ ਹੋਏ ਹੋ।

ਤੁਸੀਂ ਬਿਹਤਰ ਜ਼ਿੰਦਗੀ ਚਾਹੁੰਦੇ ਸੀ, ਇਸ ਲਈ ਇੱਥੇ ਆਏ ਹੋ, ਪਰ ਤੁਹਾਡੇ ਵਰਗੇ ਲੋਕਾਂ ਕਾਰਨ ਇਹ ਦੇਸ਼ ਬਰਬਾਦ ਹੋ ਰਿਹਾ ਹੈ। ਤੁਸੀਂ ਭਾਰਤ ਵਾਪਸ ਚਲੇ ਜਾਓ। ਇਸ ਦੇਸ਼ ਨੂੰ ਤੁਹਾਡੀ ਲੋੜ ਨਹੀਂ ਹੈ। ਜਦੋਂ ਭਾਰਤੀ ਔਰਤਾਂ ਨੇ ਉਸ ਦੀਆਂ ਟਿੱਪਣੀਆਂ ਦਾ ਜਵਾਬ ਦਿੱਤਾ ਤਾਂ ਦੋਸ਼ੀ ਨੇ ਇਕ ਔਰਤ ਨਾਲ ਕੁੱਟਮਾਰ ਵੀ ਕੀਤੀ। ਵੀਡੀਓ ਦੇ ਨਾਲ ਮਹਿਲਾ ਨੇ ਲਿਖਿਆ, 'ਦੋਸਤਾਂ ਦੇ ਨਾਲ ਡਿਨਰ ਦਾ ਅੰਤ ਭਿਆਨਕ ਅਨੁਭਵ ਨਾਲ ਹੋਇਆ। ਜਦੋਂ ਅਸੀਂ ਰੈਸਟੋਰੈਂਟ ਤੋਂ ਬਾਹਰ ਨਿਕਲ ਕੇ ਆਪਣੀ ਕਾਰ ਵੱਲ ਜਾ ਰਹੇ ਸੀ ਤਾਂ ਇੱਕ ਸ਼ਰਾਬੀ ਔਰਤ ਸਾਡੇ ਕੋਲ ਆਈ, ਉਹ ਗੁੱਸੇ 'ਚ ਸੀ। ਉਸ ਨੇ ਸਾਡੇ ਦੋਸਤਾਂ 'ਤੇ ਨਸਲੀ ਟਿੱਪਣੀਆਂ ਕੀਤੀਆਂ ਅਤੇ ਸਾਡੇ 'ਤੇ ਸਰੀਰਕ ਹਮਲਾ ਵੀ ਕੀਤਾ।

24 ਅਗਸਤ ਨੂੰ ਵਾਪਰੀ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਲੈਨੋ ਪੁਲਸ ਨੇ ਦੋਸ਼ੀ ਔਰਤ ਨੂੰ 25 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਸੀ। ਔਰਤ ਖਿਲਾਫ ਕੁੱਟਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਔਰਤ ਦੀ ਪਛਾਣ ਐਸਮੇਰਾਲਡਾ ਅੱਪਟਨ ਵਜੋਂ ਹੋਈ ਹੈ। ਉਸ ਨੂੰ ਜ਼ਮਾਨਤ ਲਈ $10,000 ਦਾ ਬਾਂਡ ਭਰਨਾ ਹੋਵੇਗਾ। ਪਲੈਨੋ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਭਾਰਤੀ ਮੂਲ ਦੀ ਔਰਤਾਂ ਨੇ ਕਿਹਾ ਕਿ ਇਹ ਬਹੁਤ ਡਰਾਉਣਾ ਹੈ। ਉਸ ਕੋਲ ਅਸਲ ਵਿੱਚ ਬੰਦੂਕ ਸੀ ਅਤੇ ਉਹ ਗੋਲੀ ਚਲਾਉਣਾ ਚਾਹੁੰਦੀ ਸੀ।

Related Stories

No stories found.
logo
Punjab Today
www.punjabtoday.com