ਹਸਬੈਂਡ ਡੇ ਕੇਅਰ ਸੈਂਟਰ ਨੂੰ ਵੇਖ ਖੁਸ਼ ਹੋਏ ਆਨੰਦ ਮਹਿੰਦਰਾ

ਦਿੱਗਜ ਉਦਯੋਗਪਤੀ ਆਨੰਦ ਮਹਿੰਦਰਾ ਨੇ ਹਸਬੈਂਡ ਡੇਅ ਕੇਅਰ ਸੈਂਟਰ ਦੀ ਇਹ ਤਸਵੀਰ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਆਨੰਦ ਮਹਿੰਦਰਾ ਨੇ ਇਸ ਨਵੀਨਤਾ ਦੀ ਸ਼ਲਾਘਾ ਕੀਤੀ ਹੈ।
ਹਸਬੈਂਡ ਡੇ ਕੇਅਰ ਸੈਂਟਰ ਨੂੰ ਵੇਖ ਖੁਸ਼ ਹੋਏ ਆਨੰਦ ਮਹਿੰਦਰਾ

ਆਨੰਦ ਮਹਿੰਦਰਾ ਟਵਿੱਟਰ 'ਤੇ ਬਹੁਤ ਐਕਟਿਵ ਰਹਿੰਦੇ ਹਨ ਅਤੇ ਵਧੀਆ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਜੇਕਰ ਕਿਸੀ ਔਰਤ ਨੇ ਖਰੀਦਦਾਰੀ ਲਈ ਜਾਣਾ ਹੈ ਅਤੇ ਉਸਦਾ ਪਤੀ ਉਸ ਨਾਲ ਨਹੀਂ ਜਾਣਾ ਚਾਹੁੰਦਾ। ਜੇਕਰ ਕੋਈ ਔਰਤ ਘੁੰਮਣ ਜਾ ਰਹੀ ਹੈ ਅਤੇ ਆਪਣੇ ਪਤੀ ਨੂੰ ਉੱਥੇ ਨਹੀਂ ਲਿਜਾਣਾ ਚਾਹੁੰਦੀ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਹੈ। ਹੁਣ ਚਿਲਡਰਨ ਡੇ ਕੇਅਰ ਸੈਂਟਰ ਵਾਂਗ ਹਸਬੈਂਡ ਡੇਅ ਕੇਅਰ ਸੈਂਟਰ ਵੀ ਖੁੱਲ੍ਹ ਗਿਆ ਹੈ।

ਕਈ ਲੋਕ ਹੋ ਸਕਦਾ ਹੈ, ਇਸ 'ਤੇ ਵਿਸ਼ਵਾਸ ਨਾ ਕਰਨ, ਪਰ ਇਹ ਸੱਚ ਹੈ। ਅਜਿਹੇ ਹੀ ਇਕ ਸੈਂਟਰ (ਹਸਬੈਂਡ ਡੇਅ ਕੇਅਰ ਸੈਂਟਰ) ਦੀ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਫੋਟੋ ਨੂੰ ਦੇਖ ਕੇ ਆਨੰਦ ਮਹਿੰਦਰਾ ਵੀ ਖੁਸ਼ ਹੋ ਗਏ ਹਨ। ਦਿੱਗਜ ਉਦਯੋਗਪਤੀ ਆਨੰਦ ਮਹਿੰਦਰਾ ਨੇ ਇਹ ਤਸਵੀਰ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਆਨੰਦ ਮਹਿੰਦਰਾ ਨੇ ਇਸ ਨਵੀਨਤਾ ਦੀ ਸ਼ਲਾਘਾ ਕੀਤੀ ਹੈ।

ਦੱਸ ਦੇਈਏ ਕਿ ਉਦਯੋਗਪਤੀ ਆਨੰਦ ਮਹਿੰਦਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਈ ਦਿਲਚਸਪ ਗੱਲਾਂ ਸ਼ੇਅਰ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਫੈਨ ਫਾਲੋਇੰਗ ਹੈ। ਉਨ੍ਹਾਂ ਵੱਲੋਂ ਸ਼ੇਅਰ ਕੀਤੀਆਂ ਗਈਆਂ ਪੋਸਟਾਂ ਨੂੰ ਵੀ ਲੋਕ ਕਾਫੀ ਪਸੰਦ ਕਰਦੇ ਹਨ। ਤਸਵੀਰ ਸ਼ੇਅਰ ਕਰਦੇ ਹੋਏ ਆਨੰਦ ਮਹਿੰਦਰਾ ਨੇ ਲਿਖਿਆ ਕਿ ਇਨੋਵੇਸ਼ਨ ਸਿਰਫ਼ ਇੱਕ ਨਵਾਂ ਉਤਪਾਦ ਲਾਂਚ ਕਰਨ ਬਾਰੇ ਨਹੀਂ ਹੈ, ਇਹ ਹਰ ਚੀਜ਼ ਬਾਰੇ ਹੈ ਜੋ ਨਵੀਂ ਹੈ।

ਆਨੰਦ ਮਹਿੰਦਰਾ ਵੱਲੋਂ ਸਾਂਝੀ ਕੀਤੀ ਗਈ ਤਸਵੀਰ 'ਤੇ ਦੇਖਿਆ ਜਾ ਸਕਦਾ ਹੈ ਕਿ ਹਸਬੈਂਡ ਡੇਅ ਕੇਅਰ ਸੈਂਟਰ ਦਾ ਸਾਈਨ ਬੋਰਡ ਹੈ। ਇਹ ਲਿਖਿਆ ਹੈ ਕਿ ਤੁਹਾਨੂੰ ਆਪਣੇ ਲਈ ਸਮਾਂ ਚਾਹੀਦਾ ਹੈ ਜਾਂ ਆਰਾਮ ਕਰਨ ਜਾਂ ਖਰੀਦਦਾਰੀ ਕਰਨ ਲਈ ਸਮਾਂ ਚਾਹੀਦਾ ਹੈ। ਇਹ ਡੇ ਕੇਅਰ ਸੈਂਟਰ ਤੁਹਾਡੇ ਲਈ ਹੈ। ਤੁਸੀਂ ਆਪਣੇ ਪਤੀ ਨੂੰ ਇੱਥੇ ਛੱਡ ਦਿਓ। ਆਨੰਦ ਮਹਿੰਦਰਾ ਦੀ ਇਸ ਪੋਸਟ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਨੂੰ 1.5 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ 'ਤੇ ਦੋ ਹਜ਼ਾਰ ਤੋਂ ਵੱਧ ਲਾਈਕਸ ਹਨ। ਇਸ 'ਤੇ ਲੋਕਾਂ ਨੇ ਕਾਫੀ ਕਮੈਂਟਸ ਵੀ ਲਿਖੇ ਹਨ। ਲੋਕਾਂ ਨੇ ਲਿਖਿਆ ਹੈ ਕਿ ਇਹ ਸੱਚਮੁੱਚ ਬਿਲਕੁਲ ਨਵਾਂ ਸੰਕਲਪ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਅਤੇ ਚੀਨ ਸਮੇਤ ਕਈ ਦੇਸ਼ਾਂ ਵਿੱਚ ਇਸ ਦਾ ਪ੍ਰਚਲਨ ਤੇਜ਼ੀ ਨਾਲ ਵਧਿਆ ਹੈ। ਇਸ ਤਰ੍ਹਾਂ ਦੇ ਕੇਅਰ ਸੈਂਟਰ ਵਿੱਚ ਹਰ ਤਰ੍ਹਾਂ ਦੇ ਡਰਿੰਕ ਅਤੇ ਦੋਸਤ ਉਪਲਬਧ ਹਨ, ਜਿਨ੍ਹਾਂ ਨਾਲ ਪਾਰਟੀ ਕੀਤੀ ਜਾ ਸਕਦੀ ਹੈ।

Related Stories

No stories found.
logo
Punjab Today
www.punjabtoday.com