ਜੌਨੀ ਤੇ ਐਂਬਰ ਤੋਂ ਬਾਅਦ, ਐਂਜਲੀਨਾ ਤੇ ਬ੍ਰੈਡ ਪਿਟ ਦੀ ਲੜਾਈ ਸੁਰਖੀਆਂ 'ਚ

ਐਂਜਲੀਨਾ ਨੇ ਐੱਫਬੀਆਈ ਏਜੰਟ ਨੂੰ ਕਿਹਾ ਕਿ ਬ੍ਰੈਡ ਨੇ ਮੈਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤਸੀਹੇ ਦਿੱਤੇ ਹਨ। ਉਸ ਸਮੇਂ ਬੱਚੇ ਵੀ ਉਸ ਦੇ ਸਾਹਮਣੇ ਸਨ।
ਜੌਨੀ ਤੇ ਐਂਬਰ ਤੋਂ ਬਾਅਦ, ਐਂਜਲੀਨਾ ਤੇ ਬ੍ਰੈਡ ਪਿਟ ਦੀ ਲੜਾਈ ਸੁਰਖੀਆਂ 'ਚ

ਐਂਜਲੀਨਾ ਨੇ ਬ੍ਰੈਡ ਪਿਟ ਖਿਲਾਫ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਹੈ। ਹਾਲਾਂਕਿ ਦੋਵਾਂ ਵਿਚਾਲੇ ਇਹ ਜੰਗ ਨਵੀਂ ਨਹੀਂ ਹੈ। ਇਹ ਮਾਮਲਾ ਐਂਜਲੀਨਾ ਅਤੇ ਉਸ ਦੇ ਸਾਬਕਾ ਪਤੀ ਬ੍ਰੈਡ ਪਿਟ ਵਿਚਕਾਰ 2016 ਤੋਂ ਚੱਲ ਰਿਹਾ ਹੈ। ਪਰ ਇਹ ਮਾਮਲਾ ਇੱਕ ਵਾਰ ਫਿਰ ਮੀਡੀਆ ਵਿੱਚ ਖੂਬ ਸੁਰਖੀਆਂ ਬਟੋਰ ਰਿਹਾ ਹੈ। ਜੌਨੀ ਡੇਪ ਅਤੇ ਐਂਬਰ ਹਰਡ ਤੋਂ ਬਾਅਦ ਹੁਣ ਐਂਜਲੀਨਾ ਜੋਲੀ ਅਤੇ ਬ੍ਰੈਡ ਪਿਟ ਦੀ ਲੜਾਈ ਮੀਡੀਆ ਉਛਾਲ ਰਿਹਾ ਹੈ। 2016 ਵਿੱਚ, ਐਂਜਲੀਨਾ ਅਤੇ ਬ੍ਰੈਡ ਪਿਟ ਨੇ ਤਲਾਕ ਲਈ ਅਰਜ਼ੀ ਦਿੱਤੀ ਸੀ।

ਕੇਸ ਦਾਇਰ ਕਰਦੇ ਸਮੇਂ ਐਂਜਲੀਨਾ ਨੇ ਬ੍ਰੈਡ ਪਿਟ 'ਤੇ ਇਕ ਨਿੱਜੀ ਜਹਾਜ਼ 'ਚ ਅਦਾਕਾਰ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦੋਵਾਂ ਦੇ ਬੱਚੇ ਵੀ ਉਥੇ ਮੌਜੂਦ ਸਨ। ਇਕ ਮੀਡੀਆ ਰਿਪੋਰਟ ਮੁਤਾਬਕ ਐਂਜਲੀਨਾ ਨੇ ਐੱਫਬੀਆਈ ਏਜੰਟ ਨੂੰ ਕਿਹਾ ਕਿ ਬ੍ਰੈਡ ਨੇ ਮੈਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤਸੀਹੇ ਦਿੱਤੇ ਹਨ। ਉਸ ਸਮੇਂ ਬੱਚੇ ਵੀ ਉਸ ਦੇ ਸਾਹਮਣੇ ਸਨ।

ਇਸ ਦੇ ਨਾਲ ਹੀ ਐਫਬੀਆਈ ਵੱਲੋਂ ਸ਼ੇਅਰ ਕੀਤੇ ਗਏ ਨੋਟ ਵਿੱਚ ਇਹ ਵੀ ਦੱਸਿਆ ਗਿਆ ਕਿ, 'ਬ੍ਰੈਡ ਐਂਜਲੀਨਾ ਨੂੰ ਜ਼ਬਰਦਸਤੀ ਜਹਾਜ਼ ਦੇ ਪਿਛਲੇ ਪਾਸੇ ਲੈ ਗਿਆ ਅਤੇ ਉਸ ਦੇ ਮੋਢੇ ਤੋਂ ਫੜ ਕੇ ਕੰਬਦਾ ਹੋਇਆ ਕਿਹਾ ਕਿ ਤੁਸੀਂ ਮੇਰੇ ਪੂਰੇ ਪਰਿਵਾਰ ਨੂੰ ਬਰਬਾਦ ਕਰ ਦਿੱਤਾ ਹੈ।'ਅਭਿਨੇਤਰੀ ਨੇ ਐਫਬੀਆਈ ਨਾਲ ਆਪਣੀ ਜ਼ਖਮੀ ਹਾਲਤ ਦੀ ਤਸਵੀਰ ਸਾਂਝੀ ਕਰਦੇ ਹੋਏ ਕਿਹਾ, 'ਮੇਰੀ ਕੂਹਣੀ 'ਤੇ ਵੀ ਇਹ ਸੱਟ ਉਸੇ ਸਮੇਂ, ਉਸੇ ਜਹਾਜ਼ ਵਿੱਚ ਲਗੀ ਸੀ। ਮੇਰੀ ਕੂਹਣੀ ਦੀ ਸੱਟ ਨੂੰ ਠੀਕ ਕਰਨ ਵਿੱਚ ਮੈਨੂੰ ਲੰਬਾ ਸਮਾਂ ਲੱਗਿਆ।

ਇਸ ਦੇ ਨਾਲ ਹੀ ਇਸ ਰਿਪੋਰਟ 'ਚ ਇਹ ਵੀ ਲਿਖਿਆ ਗਿਆ ਸੀ ਕਿ ਬ੍ਰੈਡ ਪਿਟ ਉਸ ਸਮੇਂ ਇੰਨੇ ਪਾਗਲ ਹੋ ਰਹੇ ਸਨ ਕਿ ਉਨ੍ਹਾਂ ਨੇ ਅਭਿਨੇਤਰੀ 'ਤੇ ਬੀਅਰ ਵੀ ਸੁੱਟ ਦਿੱਤੀ। ਉਨ੍ਹਾਂ ਦਿਨਾਂ ਵਿਚ ਬ੍ਰੈਡ ਅਕਸਰ ਸ਼ਰਾਬੀ ਰਹਿੰਦਾ ਸੀ। ਪਰ ਐਂਜਲੀਨਾ ਵੱਲੋਂ ਲਗਾਏ ਗਏ ਇਨ੍ਹਾਂ ਦੋਸ਼ਾਂ ਨੂੰ ਬ੍ਰੈਡ ਦੇ ਪੱਖ ਦੇ ਲੋਕਾਂ ਨੇ ਖਾਰਜ ਕਰ ਦਿੱਤਾ ਅਤੇ ਦਾਅਵਾ ਕੀਤਾ ਕਿ ਐਂਜਲੀਨਾ ਝੂਠ ਬੋਲ ਰਹੀ ਹੈ। ਪਿਛਲੇ ਸਾਲ ਵੀ ਐਂਜਲੀਨਾ ਨੇ ਸਨਸਨੀਖੇਜ਼ ਬਿਆਨ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

ਅਮਰੀਕੀ ਅਟਾਰਨੀ ਨੂੰ ਮਿਲਣ ਤੋਂ ਬਾਅਦ ਐਂਜਲੀਨਾ ਨੇ ਇਕ ਮੀਡੀਆ ਸੰਸਥਾ ਨੂੰ ਇੰਟਰਵਿਊ ਦਿੱਤਾ। ਇਸ ਇੰਟਰਵਿਊ 'ਚ ਅਦਾਕਾਰਾ ਨੇ ਕਿਹਾ ਕਿ ਪਿਟ ਦੇ ਨਾਲ ਰਿਲੇਸ਼ਨਸ਼ਿਪ 'ਚ ਰਹਿੰਦੇ ਹੋਏ ਉਹ ਹਮੇਸ਼ਾ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਡਰਦੀ ਸੀ। 2016 ਵਿੱਚ ਜੋੜੇ ਦੇ ਵੱਖ ਹੋਣ ਤੋਂ ਤੁਰੰਤ ਬਾਅਦ, ਐਫਬੀਆਈ ਅਤੇ ਲਾਸ ਏਂਜਲਸ ਡਿਪਾਰਟਮੈਂਟ ਆਫ ਚਾਈਲਡ ਐਂਡ ਫੈਮਲੀ ਸਰਵਿਸਿਜ਼ ਨੇ ਕਥਿਤ ਤੌਰ 'ਤੇ ਬ੍ਰੈਡ ਪਿਟ ਦੇ ਖਿਲਾਫ ਬਾਲ ਦੁਰਵਿਵਹਾਰ ਦੀ ਜਾਂਚ ਕੀਤੀ।

Related Stories

No stories found.
logo
Punjab Today
www.punjabtoday.com